ਲਾਡੋਵਾਲ ਮਾਰਕੀਟ ਚ ਮਾਂ ਭਗਵਤੀ ਦਾ ਪਹਿਲਾ ਜਗਰਾਤਾ ਧੂਮਧਾਮ ਨਾਲ ਕਰਵਾਇਆ ਗਿਆ

(ਰਛਪਾਲ ਸਹੋਤਾ)-ਸ਼ਹੀਦ ਭਗਤ ਸਿੰਘ ਵੈੱਲਫੇਅਰ ਸੋਸਾਇਟੀ ਲਾਡੋਵਾਲ ਲੁਧਿਆਣਾ ਵੱਲੋਂ ਨਗਰ ਦੇ ਸਹਿਯੋਗ ਨਾਲ ਮਾਂ ਭਗਵਤੀ ਦਾ ਪਹਿਲਾ ਵਿਸ਼ਾਲ ਜਗਰਾਤਾ ਅਤੇ ਭੰਡਾਰਾ ਬੜੀ ਧੂਮਧਾਮ ਤੇ ਸ਼ਰਧਾ ਪੂਰਵਕ ਕਰਵਾਇਆ ਗਿਆ।ਜਗਰਾਤੇ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਅਮਰਜੀਤ ਸਿੰਘ ਬਾਡ਼ੇਵਾਲ,ਲਾਡੋਵਾਲ ਦੇ ਸਰਪੰਚ ਬਾਦਸ਼ਾਹ ਸਿੰਘ ਦਿਓਲ ਵੱਲੋਂ ਕੀਤਾ ਗਿਆ। ਮਾਂ ਦੀ ਪਵਿੱਤਰ ਜੋਤੀ ਪ੍ਰਚੰਡ ਦੀ ਰਸਮ ਆਪ ਕਿਸਾਨ ਵਿੰਗ ਦੇ ਪ੍ਰਧਾਨ ਜ਼ੈਲਦਾਰ ਗੁਰਜੀਤ ਸਿੰਘ ਗਿੱਲ, ਸਾਬਕਾ ਸਰਪੰਚ ਹਰਨੇਕ ਸਿੰਘ ਲਾਦੀਆਂ ਵੱਲੋਂ ਅਦਾ ਕੀਤੀ ਗਈ।ਮਾਂ ਦੇ ਭਵਨ ਤੇ ਝੰਡੇ ਦੀ ਰਸਮ ਸੁਸਾਇਟੀ ਦੇ ਚੇਅਰਮੈਨ ਰਵੀ ਗਾਦੜਾ, ਪ੍ਰਧਾਨ ਰਾਜ ਕੁਮਾਰ ਗਰੋਵਰ,ਮੀਤ ਪ੍ਰਧਾਨ ਜਗਦੀਸ਼ ਬੇਦੀ,ਖਜ਼ਾਨਚੀ ਲਵਲੀ ਅਹੂਜਾ,ਸਲਾਹਕਾਰ ਗੁਲਸ਼ਨ ਲਾਲ ਕਲਿਆਣ, ਰਾਜ ਕੁਮਾਰ ਗਾਦਡ਼ਾ,ਬੱਗਾ ਰਾਮ ਗਾਦੜਾ,ਮਨਿਕ ਗਾਦੜਾ, ਮੋਹਿਤ ਗਾਦੜਾ, ਵੱਲੋਂ ਸਾਂਝੇ ਤੌਰ ਤੇ ਅਦਾ ਕੀਤੀ ਗਈ।ਜਗਰਾਤੇ ਚ ਪੰਜਾਬ ਦੇ ਨਾਮਵਰ ਗਾਇਕ ਆਰ.ਕੇ.ਮਹੀਵਾਲ ਰਾਏਕੋਟੀ ਨੇ ਮਾਂ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਝੂਮਣ ਲਗਾ ਦਿੱਤਾ।ਇਸ ਮੌਕੇ ਵੱਖ ਵੱਖ ਸੁੰਦਰ ਝਾਕੀਆਂ ਸਜਾਈਆਂ ਗਈਆਂ।ਇਸ ਮੌਕੇ ਸੰਗਤਾਂ ਲਈ ਅਸ਼ੋਕ ਕੁਮਾਰ ਗਾਦਡ਼ਾ, ਅਜੀਤਪਾਲ ਗਾਦਡ਼ਾ ਸ਼ੰਟੀ,ਪ੍ਰਿੰਸ ਗਾਦਡ਼ਾ, ਐਨ.ਆਰ.ਆਈ ਅਤੇ ਸੁੱਖਾ ਦੁਬਈ ਵੱਲੋਂ ਕਈ ਸਵਾਦਿਸ਼ਟ ਪਕਵਾਨ ਬਣਾਏ ਗਏ,ਜਿਸ ਦਾ ਸੰਗਤਾਂ ਨੇ ਭਰਪੂਰ ਆਨੰਦ ਮਾਣਿਆ। ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰ ਜਗਦੀਸ਼ ਲਾਲ ਕਲਿਆਣ,ਸੁਰਿੰਦਰਪਾਲ ਟਿੰਮੀ ਆਹੂਜਾ,ਸਚਿਨ ਆਹੂਜਾ,ਜਨਕ ਰਾਜ ਕਲਿਆਣ,ਧਨੰਜੇ,ਦੀਪਕ ਆਦਿ ਨੇ ਜਗਰਾਤੇ ਚ ਆਈਆਂ ਮਾਣਯੋਗ ਸ਼ਖਸੀਅਤਾਂ ਨੂੰ ਮਾਂ ਦੀਆਂ ਚੁਨਰੀਆਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜਗਦੀਸ਼ ਸਿੰਘ ਬਿਰਕ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਜੰਟ ਸਿੰਘ ਲਾਡੋਵਾਲ,ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਪ੍ਰਧਾਨ ਆਸਾ ਸਿੰਘ ਤਲਵੰਡੀ,ਅਮਰ ਸਿੰਘ ਤਲਵੰਡੀ,ਬਿੱਟਾ ਗਾਦਡ਼ਾ, ਬਲਜੀਤ ਸਿੰਘ ਪ੍ਰਿੰਸੀਪਲ, ਚੇਅਰਮੈਨ ਚਰਨਜੀਤ ਸਿੰਘ, ਪੰਚ ਜਮਲਾ ਮਹਿਰਾ, ਪੰਚ ਬਲਵੀਰ ਕੁਮਾਰ ਬਿੱਲਾ, ਅਮਰਜੀਤ ਸਿੰਘ ਲਾਡੋਵਾਲ ਜਨ ਸਕੱਤਰ ਕਾਂਗਰਸ ਆਈ,ਪੰਚ ਫੌਜੀ ਤਰਲੋਕ ਸਿੰਘ,ਸ਼ਕਤੀ ਕੁਮਾਰ,ਹਰਦੇਵ ਸਿੰਘ ਗੋਪੀ ਆਟੋ ਆਦਿ ਨੇ ਮਾਂ ਦੇ ਚਰਨਾਂ ਚ ਹਾਜ਼ਰੀ ਭਰੀ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...