ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਵਿਚ ਅੰਗਹੀਣਾਂ ਦੀ ਜਾਂਚ ,ਅਪਰੇਸ਼ਨ ਤੇ ਬਨਾਵਟੀ ਅੰਗ( ਹੱਥ, ਪੈਰ,ਲੱਤ )ਆਦਿ ਲਗਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ ।ਇਹ ਮੁਫਤ ਕੈਂਪ ਨਾਰਾਇਣ ਸੇਵਾ ਸੰਸਥਾਨ “ਉਦੈਪੁਰ” ਅਤੇ ਯੂਥ ਵੈੱਲਫੇਅਰ ਆਫ ਇੰਡੀਆ ਅਤੇ “ਅਹਿਸਾਸ ਵੈੱਲਫੇਅਰ ਸੁਸਾਇਟੀ” ਵੱਲੋਂ ਸਾਂਝੇ ਤੌਰ ਤੇ 3 ਅਪ੍ਰੈਲ 2022 ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ । ਜਿਸ ਵਿੱਚ ਸੰਸਥਾਨ ਦੇ ਡਾਕਟਰ ਮਰੀਜ਼ਾਂ ਦੀ ਪਰਖ ਕਰਨਗੇ ਅਤੇ ਲੋੜਵੰਦ ਮਰੀਜ਼ਾਂ ਦਾ ਉਦੇੈਪੁਰ ਵਿੱਚ ਫ੍ਰੀ ਇਲਾਜ਼ ਕੀਤਾ ਜਾਵੇਗਾ । ਇਹ ਜਾਣਕਾਰੀ ਦਿੰਦੇ ਹੋਏ ਡਾ. ਮੰਗਲ ਸਿੰਘ ਕਿਸ਼ਨਪੁਰੀ ਡਾਇਰੈਕਟਰ (ssec) ਸਕੂਲ ਅਤੇ ਪ੍ਰਮੋਦ ਭਾਟੀਆ ਚੇਅਰਮੈਨ ਯੂਥ ਫੈਡਰੇਸ਼ਨ ਨੇ ਦੱਸਿਆ ਕਿ ਕੈਂਪ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ । ਲੋੜਵੰਦ ਮਰੀਜ਼ਾਂ ਨੂੰ ਬੇਨਤੀ ਹੈ ਕਿ 9:00 ਵਜੇ ਤੋਂ 3:00 ਵਜੇ ਤੱਕ ਕੈਂਪ ਵਿੱਚ ਹਾਜ਼ਰ ਹੋ ਕੇ ਮਿਲ ਰਹੀਆਂ ਸਹੂਲਤਾਂ ਦਾ ਲਾਭ ਉਠਾਉਣ ।