ਗੁੁਰਬਾਣੀ ਕੀਰਤਨ ਪ੍ਰਸਾਰਨ ਦਾ ਅਧਿਕਾਰ ਸਭ ਚੈਨਲਾਂ ਨੂੰ ਮਿਲੇ:-ਸਿੱਖ ਤਾਲਮੇਲ ਕਮੇਟੀ
ਗੁਰਬਾਣੀ ਸਾਰੇ ਸੰਸਾਰ ਵਿੱਚ ਚਾਨਣ ਫੈਲਾਉਣ ਲਈ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁੁਰਮਾਨ ਹੈ ‘ ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੂ ਚਹੁ ਵਰਨਾ ਕਉ ਸਾਝਾ॥ ਗੁੁਰਬਾਣੀ ਸਮੁੂਚੀ ਮਾਨਵਤਾ ਲਈ ਹੈ, ਪਰ ਅਫ਼ਸੋਸ ਜਿਸ ਬਾਣੀ ਦਾ ਪ੍ਰਸਾਰਣ ਸੰਸਾਰ ਭਰ ਦੇ ਸਮੁੱਚੇ ਚੈਨਲਾਂ ਰਾਹੀਂ ਕਰਕੇ ਗੁਰੂ ਸਾਹਿਬ ਜੀ ਦਾ ਸਾਂਝੀਵਾਲਤਾ ਦਾ ਸੁਨੇਹਾ ਹਰ ਮਨੁੱਖ ਤੱਕ ਪਹੁੰਚਾਉਣਾ ਚਾਹੀਦਾ ਸੀ,ਉੁਸ ਦਾ ਪ੍ਰਸਾਰਨ ਸਿਰਫ਼ ਇੱਕ ਪਰਿਵਾਰ ਦੀ ਮਾਲਕੀ ਵਾਲੇ ਚੈਨਲ ਨੂੰ ਦੇਣਾ ਸਰਾਸਰ ਗ਼ਲਤ ਹੈ,ਸਿੰਘ ਸਭਾਵਾਂ ਤੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਕੰਵਲਜੀਤ ਸਿੰਘ ਟੋਨੀ ਹਰਜੋਤ ਸਿੰਘ ਲੱਕੀ ਮਨਜੀਤ ਸਿੰਘ ਠੁੁਕਰਾਲ ਹਰਪ੍ਰੀਤ ਸਿੰਘ ਨੀਟੂ ਗੁਰਵਿੰਦਰ ਸਿੰਘ ਸਿੱਧੂ ਪਰਮਜੀਤ ਸਿੰਘ ਕਾਨਪੁੂਰੀ ਤੇ ਵਿੱਕੀ ਸਿੰਘ ਖ਼ਾਲਸਾ ਨੇ ਇਕ ਸਾਂਝੇ ਬਿਆਨ ਰਾਹੀਂ ਕਿਹਾ ਹੈ ਕਿ ਸਿੱਖੀ ਦਾ ਵੱਧ ਤੋਂ ਵੱਧ ਪ੍ਰਚਾਰ ਪ੍ਰਸਾਰ ਲਈ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੁਨੇਹਾ ਹਰ ਮਨੁੱਖ ਮਾਤਰ ਤਕ ਪਹੁੰਚਾਉੁਣ ਲਈ ਕੀਰਤਨ ਪ੍ਰਸਾਰਨ ਦਾ ਅਧਿਕਾਰ ਵੱਧ ਤੋਂ ਵੱਧ ਚੈਨਲਾਂ ਨੂੰ ਦਿੱਤਾ ਜਾਵੇ ਅੱਜਕੱਲ੍ਹ ਜੋ ਚੈਨਲ ਕੀਰਤਨ ਪ੍ਰਸਾਰਣ ਕਰ ਰਿਹਾ ਹੈ ਉੁਸ ਤੇ ਜਿਸ ਤਰ੍ਹਾਂ ਦੇ ਗੰਭੀਰ ਦੋਸ਼ ਲੱਗੇ ਹਨ ਉਸ ਤੋਂ ਬਾਅਦ ਇੱਕ ਮਿੰਟ ਲਈ ਵੀ ਇਸ ਚੈਨਲ ਨੂੰ ਗੁਰਬਾਣੀ ਕੀਰਤਨ ਪ੍ਰਸਾਰਨ ਦਾ ਅਧਿਕਾਰ ਨਹੀਂ ਰਹਿਣ ਦਿੱਤਾ ਜਾਣਾ ਚਾਹੀਦਾ ਉਕਤ ਆਗੂਆਂ ਨੇ ਸ਼੍ਰੋਮਣੀ ਗੁੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬੇਨਤੀ ਕੀਤੀ ਉਹ ਤੁਰੰਤ ਇਸ ਪਾਸੇ ਧਿਆਨ ਦੇਣ ਤੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਚੈਨਲ ਤੋਂ ਪ੍ਰਸਾਰਨ ਦਾ ਅਧਿਕਾਰ ਖੋਹ ਲੈਣ ਤੇ ਵੱਧ ਤੋਂ ਵੱਧ ਹੋਰ ਚੈਨਲਾਂ ਨੂੰ ਗੁੁਰਬਾਣੀ ਪ੍ਰਸਾਰਨ ਦਾ ਅਧਿਕਾਰ ਦਿੱਤਾ ਜਾਵੇ।