ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

ਮਸ਼ਹੂਰ ਗਾਇਕ ਰਾਜਵੀਰ ਢਿੱਲੋਂ ਨੇ ਸਰੋਤਿਆਂ ਦੀ ਕਚਹਿਰੀ ’ਚ ‘ਜਾਨ’ ਗੀਤ ਨਾਲ ਦਿੱਤੀ ਜ਼ਬਰਦਸਤ ਦਸਤਕ

ਚੰਡੀਗੜ (ਪ੍ਰੀਤਮ ਲੁਧਿਆਣਵੀ),- ਸੱਭਿਆਚਾਰਕ ਹਲਕਿਆਂ ਦੇ ਜਾਣੇ-ਪਛਾਣੇ ਪੰਜਾਬੀ ਗਾਇਕ ਰਾਜਵੀਰ ਢਿੱਲੋਂ ਨੇ ਪੂਰੀ ਮਿਹਨਤ ਨਾਲ ਤਿਆਰੀ ਕਰਕੇ ਸਰੋਤਿਆਂ ਦੀ ਕਚਹਿਰੀ ’ਚ ‘ਜਾਨ’ ਗੀਤ ਨਾਲ ਜ਼ਬਰਦਸਤ ਦਸਤਕ ਦਿੱਤੀ ਹੈ। ਦਮਦਾਰ, ਮਿੱਠੀ, ਸੁਰੀਲੀ ਤੇ ਬੁਲੰਦ ਅਵਾਜ਼ ਵਿੱਚ ਗਾਇਕ ਢਿੱਲੋਂ ਵੱਲੋਂ ਰਿਕਾਰਡ ਕੀਤੇ ਗਏ ਇਸ ਗੀਤ ਨੂੰ ਸਿਰਜਿਆ ਹੈ ਪ੍ਰਸਿੱਧ ਗੀਤਕਾਰ ਪ੍ਰੀਤ ਧਾਰੋਂਕੀ ਨੇ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੀਤਕਾਰ ਰਾਜੂ ਨਾਹਰ ਨੇ ਦੱਸਿਆ ਕਿ ਇਸ ਗੀਤ ਨੂੰ ਸੰਗੀਤਕ ਛੋਹਾਂ ਦਿੱਤੀਆਂ ਹਨ ਸੰਗੀਤਕਾਰ ਨਾਭੇ ਆਲੇ ਨੇ।  ਇਸ ਪ੍ਰੋਜੈਕਟ ਦੇ ਪ੍ਰਡਿਊਸਰ ਵੀ ਰਾਜਵੀਰ ਢਿੱਲੋਂ ਹੀ ਹਨ, ਜਦਕਿ ਇਸਦਾ ਫਿਲਮਾਂਕਣ ਤਜ਼ਰਬੇਕਾਰ ਵੀਡੀਓ ਡਾਇਰੈਕਟਰ ਬਹਾਲ ਸਿੰਘ ਨੇ ਕਰਦਿਆਂ ਕੋਈ ਕਸਰ ਬਾਕੀ ਨਹੀਂ ਛੱਡੀ। ਜਿਸਦੇ ਨਤੀਜੇ ਵਜੋਂ ਉਮੀਦ ਕੀਤੀ ਜਾਂਦੀ ਹੈ ਕਿ ਇਹ ਗੀਤ ਹਰ ਇੱਕ ਪੰਜਾਬੀ ਸਰੋਤੇ ਦੀ ਪਸੰਦ ਬਣੇਗਾ ਤੇ ਉਹ ਇਸ ਨੂੰ ਬਾਰ ਬਾਰ ਸੁਣ ਕੇ ਅਨੰਦ ਮਾਣੇਗਾ।

Loading

Scroll to Top