ਔਰਤਾਂ ਮਰਦਾਂ ਦੀਆਂ ਹੋਰ ਬੀਮਾਰੀਆਂ ਦੀ ਜਾਂਚ ਅਤੇ ਦਵਾਈਆਂ ਦੀ ਸੇਵਾ ਵੀ ਫ੍ਰੀ ਹੋਵੇਗੀ – ਯੂਥ ਕਲੱਬ ਯੂ.ਕੇ
ਯੂ.ਕੇ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਇਸ ਦੁਨੀਆਂ ਵਿੱਚ ਉਹ ਮਾਂ-ਬਾਪ ਬੜੇ ਨਸੀਬਾਂ ਵਾਲੇ ਹੁੰਦੇ ਹਨ ਜਿਨ੍ਹਾਂ ਦੇ ਪੁੱਤਰ ਉਹਨਾਂ ਜਿਉਂਦੇ ਜੀਅ ਉਹਨਾਂ ਦੀ ਖ਼ੂਬ ਸੇਵਾ ਕਰਦੇ ਹਨ ਅਤੇ ਉਹ ਮਾਂ-ਬਾਪ ਨਿਵੇਕਲੇ ਹੀ ਹੁੰਦੇ ਹਨ ਜਿਨ੍ਹਾਂ ਦੇ ਪੁੱਤਰ ਉਹਨਾਂ ਦੀ ਮੌਤ ਉਪਰੰਤ ਸਪੁੱਤਰ ਬਣਕੇ ਸਮਾਜ ਸੇਵਾ ਰਾਹੀਂ ਉਹਨਾਂ ਨੂੰ ਜਿਉਂਦੇ ਰੱਖਦੇ ਹਨ। ਇੱਕ ਇਹੋ ਜਿਹੇ ਸਪੁੱਤਰ ਦਾ ਨਾਮ ਹੈ ਵਿੱਕੀ ਬਰਾੜ, ਜੋ ਕਿ ਯੂਥ ਕਲੱਬ ਯੂ.ਕੇ ਦੇ ਪ੍ਰਧਾਨ ਹਨ ਅਤੇ ਉਹ ਆਪਣੇ ਵਤਨ ਵਿੱਚ ਆਪਣੇ ਸਵਰਗੀ ਪਿਤਾ ਸ਼੍ਰੀ ਜੋਗਿੰਦਰ ਸਿੰਘ ਬਰਾੜ ਪੁੱਤਰ ਹਰਚੰਦ ਸਿੰਘ ਜੀ ਦੀ ਨਿੱਘੀ ਯਾਦ ਵਿੱਚ ਕੈਂਸਰ ਵਰਗੀ ਭਿਆਨਕ ਅਤੇ ਨਾ-ਮੁਰਾਦ ਬਿਮਾਰੀ ਖਿਲਾਫ਼ ਮਿਤੀ 9 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਗੁਰਦੁਆਰਾ ਅਨੰਦਗੜ੍ਹ ਸਾਹਿਬ ਪਿੰਡ ਬਾਜਾਖਾਨਾ ਜਿਲ੍ਹਾ ਫ਼ਰੀਦਕੋਟ ਵਿਖੇ ਮੁਫ਼ਤ ਜਾਂਚ ਕੈਂਪ ਆਪਣੇ ਸਹਿਯੋਗੀਆਂ ਦੇ ਵੱਡਮੁੱਲੇ ਯੋਗਦਾਨ ਨਾਲ ਲਗਾਉਣ ਜਾ ਰਹੇ ਹਨ। ਵਿੱਕੀ ਬਰਾੜ ਯੂ.ਕੇ ਨੇ ਦੱਸਿਆ ਕਿ ਇਸ ਕੈਂਪ ਵਿੱਚ ਬਹੁਤ ਹੀ ਸਤਿਕਾਰਯੋਗ ਸਖਸ਼ੀਅਤ ਸ਼੍ਰੀ ਕੁਲਵੰਤ ਸਿੰਘ ਧਾਲੀਵਾਲ ਗਲੋਬਲ ਅੰਬੈਸਡਰ ਕੈਂਸਰ ਕੇਅਰ ਯੂ.ਕੇ ਉਚੇਚੇ ਤੌਰ ਤੇ ਪਹੁੰਚ ਰਹੇ ਹਨ ਅਤੇ ਹੋਰ ਵੀ ਮਹਾਨ ਅਤੇ ਉੱਘੀਆਂ ਸਖਸ਼ੀਅਤਾਂ ਇਸ ਕੈਂਪ ਵਿੱਚ ਸ਼ਿਰਕਤ ਕਰਕੇ ਆਪਣਾ ਵਡਮੁੱਲਾ ਯੋਗਦਾਨ ਪਾਉਣਗੀਆਂ।
ਇਸ ਕੈਂਪ ਵਿੱਚ ਔਰਤਾਂ-ਮਰਦਾਂ ਦੀਆਂ ਹੋਰ ਬਿਮਾਰੀਆਂ ਦੀ ਜਾਂਚ ਵੀ ਮੁਫ਼ਤ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਜਰੂਰਤਮੰਦ ਮੋਬਾਇਲ ਨੰਬਰ 9463433633, 9417121056 ਅਤੇ 9569700053 ‘ਤੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।