ਪਹਿਲਾ ਰਾਜਿੰਦਰ ਪਰਦੇਸੀ ਯਾਦਗਾਰੀ ਪੁਰਸਕਾਰ ਦਿੱਤਾ ਸੁਰਜੀਤ ਸਾਜਨ ਨੂੰ

ਕੁਲਦੀਪ ਕਿੱਟੀ ਬੱਲ ਦੀਆਂ ਪੁਸਤਕਾਂ ਬੰਦ ਬੂਹੇ ਅਤੇ ਤੇਜ਼ ਚੱਲਣ ਹਨੇਰੀਆਂ ਲੋਕ ਅਰਪਣ.
ਜਲੰਧਰ- ( ਤੇਜਿੰਦਰ ਮਨਚੰਦਾ )- ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਰਜਿ ਵਲੋਂ ਮੰਚ ਦੇ ਸੰਸਥਾਪਕ ਪ੍ਰਧਾਨ ਮਰਹੂਮ ਉਸਤਾਦ ਸ਼ਾਇਰ ਰਾਜਿੰਦਰ ਪਰਦੇਸੀ ਦੀ ਯਾਦ ਵਿੱਚ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਸਾਹਿਤਿਕ ਪ੍ਰੋਗਰਾਮ ਕਰਵਾਇਆ ਗਿਆ।
ਪ੍ਰੋਗਰਾਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸੀਨੀ.ਮੀਤ ਪ੍ਰਧਾਨ ਪ੍ਰੋ ਸੰਧੂ ਵਰਿਆਣਵੀ, ਜਨ.ਸਕੱਤਰ ਪਵਨ ਹਰਚੰਦਪੁਰੀ, ਕਹਾਣੀਕਾਰ ਕੁਲਦੀਪ ਸਿੰਘ ਬੇਦੀ, ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ, ਸੁਰਜੀਤ ਸਾਜਨ, ਮੰਚ ਦੇ ਪ੍ਰਧਾਨ ਡਾ.ਕੰਵਲ ਭੱਲਾ, ਦਰਸ਼ਨ ਸਿੰਘ ਢਿੱਲੋਂ ਸੰਪਾਦਕ ਚਰਚਾ ਮੈਗਜ਼ੀਨ , ਕਿੱਟੀ ਬੱਲ ਅਤੇ ਮਹੰਤ ਹਰਪਾਲ ਦਾਸ ਜੀ ਨੇ ਕੀਤੀ।
ਮੰਚ ਦੇ ਪ੍ਰਧਾਨ ਡਾ.ਕੰਵਲ ਭੱਲਾ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ ਪਰਦੇਸੀ ਸਾਹਬ ਦੇ ਚਲੇ ਜਾਣ ਦਾ ਅਜੇ ਤੱਕ ਯਕੀਨ ਨਹੀਂ ਆਉਂਦਾ।
ਮੰਚ ਸੰਚਾਲਨ ਕਰਦਿਆਂ ਮੰਚ ਦੇ ਜਨ.ਸਕੱਤਰ ਜਗਦੀਸ਼ ਰਾਣਾ ਨੇ ਕਿਹਾ ਕਿ ਉਸਤਾਦ ਸ਼ਾਇਰ ਰਾਜਿੰਦਰ ਪਰਦੇਸੀ ਜੀ ਪਿਛਲੇ ਸਾਲ ਕਰੋਨਾ ਵਰਗੀ ਘਾਤਕ ਬਿਮਾਰੀ ਦੀ ਲਪੇਟ ਵਿੱਚ ਆ ਕੇ ਭਾਵੇਂ ਸਾਥੋਂ ਸਦਾ ਲਈ ਵਿਛੜ ਗਏ ਪਰ ਉਹ ਸਾਡੇ ਚੇਤਿਆਂ ਵਿਚ ਸਦਾ ਹੀ ਜਿਉਂਦੇ ਰਹਿਣਗੇ। ਉਨ੍ਹਾਂ ਦੀ ਯਾਦ ਵਿੱਚ ਹਰ ਸਾਲ ਕਿਸੇ ਯੋਗ ਸ਼ਾਇਰ ਨੂੰ ਪੁਰਸਕਾਰ ਦਿੱਤਾ ਜਾਵੇਗਾ। ਮੰਚ ਵਲੋਂ ਇਸ ਵਾਰ ਪਹਿਲਾ ਰਾਜਿੰਦਰ ਪਰਦੇਸੀ ਯਾਦਗਾਰੀ ਪੁਰਸਕਾਰ (ਨਕਦ ਰਾਸ਼ੀ, ਯਾਦਗਾਰੀ ਚਿੰਨ, ਸ਼ਾਲ, ਅਤੇ ਕਿਤਾਬਾਂ ਦਾ ਸੈੱਟ ) ਸੁਰਜੀਤ ਸਾਜਨ ਨੂੰ ਦਿੱਤਾ ਗਿਆ।
ਪ੍ਰੋ.ਸੰਧੂ ਵਰਿਆਣਵੀ, ਪਵਨ ਹਰਚੰਦਪੁਰੀ ਕੁਲਦੀਪ ਸਿੰਘ ਬੇਦੀ ,ਗੁਰਦਿਆਲ ਰੌਸ਼ਨ ਨੇ ਰਾਜਿੰਦਰ ਪਰਦੇਸੀ ਨਾਲ਼ ਆਪਣੀਆਂ ਸਾਂਝਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਰਦੇਸੀ ਸੱਚਮੁੱਚ ਹੀ ਬੇਬਾਕ ਸ਼ਾਇਰ ਸੀ ਤੇ ਕਦੀ ਵੀ ਮੁਸੀਬਤ ਵਿਚ ਘਬਰਾਉਂਦਾ ਨਹੀਂ ਸੀ।
ਸਾਰਿਆਂ ਨੇ ਸੁਰਜੀਤ ਸਾਜਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੰਚ ਨੇ ਪਹਿਲੇ ਰਾਜਿੰਦਰ ਪਰਦੇਸੀ ਯਾਦਗਾਰੀ ਪੁਰਸਕਾਰ ਲਈ ਸੁਰਜੀਤ ਸਾਜਨ ਦੀ ਬਿਲਕੁਲ ਸਹੀ ਚੋਣ ਕੀਤੀ ਹੈ।
ਸੁਰਜੀਤ ਸਾਜਨ ਨੇ ਮੰਚ ਦਾ ਧੰਨਵਾਦ ਕਰਦਿਆਂ ਆਪਣੀ ਭਾਵਪੂਰਤ ਗ਼ਜ਼ਲ ਨਾਲ ਹਾਜ਼ਿਰੀ ਭਰੀ.
ਇਸ ਮੌਕੇ ਇੰਗਲੈਂਡ ਵੱਸਦੀ ਕਵਿੱਤਰੀ ਕੁਲਦੀਪ ਕਿੱਟੀ ਬੱਲ ਦੀਆਂ ਦੋ ਪੁਸਤਕਾਂ ਬੰਦ ਬੂਹੇ ਅਤੇ ਤੇਜ਼ ਚੱਲਣ ਹਨੇਰੀਆਂ ਵੀ ਲੋਕ ਅਰਪਣ ਕੀਤੀਆਂ ਗਈਆਂ.
ਕਿੱਟੀ ਬੱਲ ਨੇ ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਆਪਣੀਆਂ ਰਚਨਾਵਾਂ ਨਾਲ਼ ਸਾਂਝ ਵੀ ਪਾਈ।
ਇਸ ਮੌਕੇ ਮੰਚ ਵਲੋਂ ਮਹੰਤ ਹਰਪਾਲ ਦਾਸ ਅਤੇ ਕਿੱਟੀ ਬੱਲ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਹਾਜ਼ਿਰ ਕਵੀਆਂ ਅੰਮ੍ਰਿਤਸਰ ਤੋਂ ਪਹੁੰਚੇ ਉਸਤਾਦ ਸ਼ਾਇਰ ਸਰਬਜੀਤ ਸਿੰਘ ਸੰਧੂ, ਉਸਤਾਦ ਸ਼ਾਇਰ ਗੁਰਦੀਪ ਭਾਟੀਆ, ਨਰਿੰਦਰਪਾਲ ਕੰਗ, ਪ੍ਰਮੋਦ ਕਾਫ਼ਿਰ, ਸੋਹਣ ਸਹਿਜਲ, ਲਾਲੀ ਕਰਤਾਰਪੁਰੀ,ਨੱਕਾਸ ਚਿੱਤੇਵਾਣੀ,ਅਜੀਤ ਸੋਹਲ,ਗੁਰਦੀਪ ਸਿੰਘ ਸੈਣੀ, ਇੰਦਰਪਾਲ, ਸੰਤ ਸਿੰਘ ਸੰਧੂ,ਰਵਿੰਦਰ ਚੋਟ, ਬਲਦੇਵ ਰਾਜ ਕੋਮਲ, ਗੁਲਜ਼ਾਰ ਸਿੰਘ ਸ਼ੌਂਕੀ,ਸੀਤਲ ਬੰਗਾ, ਪ੍ਰੀਤ ਲੱਧੜ,ਜਸਪਾਲ ਜ਼ੀਰਵੀ,ਪ੍ਰੋ.ਮੋਹਨ ਸਪਰਾ, ਪ੍ਰੋ.ਅਕਵੀਰ ਕੌਰ, ਨਵਜੋਤ ਕੌਰ ਸੈਣੀ,ਜਗਦੀਸ਼ ਰਾਣਾ, ਰੂਪ ਲਾਲ ਰੂਪ,ਦਲਜੀਤ ਮਹਿਮੀ, ਮਨੋਜ ਫਗਵਾੜਵੀ, ਮੁਖਵਿੰਦਰ ਸੰਧੂ, ਸੁਰਜੀਤ ਸਿੰਘ ਬਲਾੜੀਕਲਾਂ,ਸੁਰਿੰਦਰ ਢੰਡਾ, ਸੇ ਅਮਨਦੀਪ ਦਰਦੀ, ਮਹੰਤ ਹਰਪਾਲ ਦਾਸ,ਮਦਨ ਲਾਲ ਬੋਲੀਨਾ,
ਤੇ ਹੋਰ ਕਵੀਆਂ ਸ਼ਾਇਰਾਂ ਨੇ ਬਹੁਤ ਉੱਚਪਾਏ ਦੀਆਂ ਰਚਨਾਵਾਂ ਸੁਣਾ ਕੇ ਪ੍ਰੋਗਰਾਮ ਨੂੰ ਸਿਖਰ ਤੇ ਪਹੁੰਚਾ ਦਿੱਤਾ।
ਅੰਤ ਵਿਚ ਮੰਚ ਦੇ ਸੀਨੀ.ਮੀਤ ਪ੍ਰਧਾਨ ਨਾਮਵਰ ਸ਼ਾਇਰ ਪ੍ਰੋ ਮੋਹਨ ਸਪਰਾ ਨੇ ਸਾਰਿਆਂ ਦਾ ਧੰਨਵਾਦ ਕੀਤਾ.
ਇਸ ਮੌਕੇ ਗੁਰਨਾਮ ਸਿੰਘ ਬੁੱਟਰ ਯੂ ਐਸ ਏ, ਲਛਮਣ ਸਿੰਘ, ਕਿੱਟੀ ਬੱਲ ਦੇ ਜੀਵਨ ਸਾਥੀ ਬੋਹੜ ਬੱਲ, ਚਾਨਣ ਮੁਨਾਰਾ ਤੋਂ ਪਰਸ਼ੋਤਮ ਸਰੋਏ, ਰਣਜੀਤ ਮੈਗਜ਼ੀਨ ਦੇ ਸੰਪਾਦਕ ਇੰਜੀ.ਕਰਮਜੀਤ ਸਿੰਘ, ਮਾਸਟਰ ਮੁਨੀ ਲਾਲ ਜੀ ਤੇ ਫਿਲਮਕਾਰ ਸਤਨਾਮ ਸਿੰਘ ਚਾਨਾ ਵਿਸ਼ੇਸ਼ ਤੌਰ ਤੇ ਹਾਜ਼ਿਰ ਰਹੇ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...