ਆਪਣੇ ਦੋਸਤ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ ਹੇਠ ਬਰੈਂਪਟਨ ਵਾਸੀ ਨੂੰ ਹੋਈ ਉਮਰ ਕੈਦ

ਬਰੈਂਪਟਨ (ਰਾਜ ਗੋਗਨਾ/ ਕੁਲਤਰਨ ਪਧਿਆਣਾ )—ਕੈਨੇਡਾ ਬਰੈਂਪਟਨ ਦੇ ਭਾਰਤੀ ਮੂਲ ਦੇ ਅਜੈ ਛਿੱਬਰ ਉਮਰ (54 ) ਸਾਲ ਨੂੰ ਬੇਰਹਿਮੀ ਨਾਲ ਸ਼ਰਾਬੀ ਦੇ ਨਸ਼ੇ ਚ’  ਕਤਲ ਕਰਨ ਦੇ ਦੋਸ਼ ਹੇਠ ਬਰੈਂਪਟਨ (ਕੈਨੇਡਾ) ਦੇ ਹੀ ਚੂਰਾਮਨ ਰਾਮਗੜੂ (48) ਸਾਲਾ ਨਾਮੀ ਦੌਸ਼ੀ ਨੂੰ ਅਦਾਲਤ ਨੇ 12 ਸਾਲਾਂ ਤੱਕ ਪੈਰੋਲ ਦੀ ਸੰਭਾਵਨਾ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਇਹ ਮਾਮਲਾ 5 ਜੁਲਾਈ, ਸੰਨ 2019 ਨੂੰ ਦੁਪਹਿਰ ਦੇ 12:45 ਵਜੇ ਦੇ ਕਰੀਬ ਪੁਲਿਸ ਨੂੰ ਬਰੈਂਪਟਨ ਦੇ ਐਡਵਾਂਸ ਬੁਲੇਵਾਰਡ ਅਤੇ ਡਿਕਸੀ ਰੋਡ ਦੇ ਖੇਤਰ ਵਿੱਚ ਜਦੋ ਕਿਸੇ ਨੇ ਕਾਲ ਕਰਕੇ ਜਾਂਚ ਕਰਨ ਲਈ ਬੁਲਾਇਆ ਸੀ। ਉੱਥੇ ਪਹੁੰਚੇ ਪੁਲਿਸ ਅਧਿਕਾਰੀ ਜਦੋਂ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੇ 54 ਸਾਲਾ ਭਾਰਤੀ ਮੂਲ ਦੇ  ਅਜੈ ਛਿੱਬਰ ਨੂੰ ਮੌਕੇ ਤੇ ਮ੍ਰਿਤਕ ਪਾਇਆ ਸੀ।  ਅਤੇ ਰਿਪੋਰਟਾਂ ਅਨੁਸਾਰ ਛਿੱਬਰ ਨੂੰ ਜਿਸ ਉਦਯੋਗਿਕ ਯੂਨਿਟ ਦੇ ਅੰਦਰ ਮ੍ਰਿਤਕ ਪਾਇਆ ਗਿਆ ਸੀ ਉਹ ਉਸਨੇ 48 ਸਾਲਾ ਬਰੈਂਪਟਨ ਨਿਵਾਸੀ ਚੂਰਾਮਨ ਰਾਮਗੜੂ ਨਾਲ ਇਕੱਠੇ ਹੀ ਸਾਂਝਾ ਕੀਤਾ ਹੋਇਆ ਸੀ। ਖਬਰ ਮੁਤਾਬਕ ਸ਼ਰਾਬ ਦੇ ਨਸ਼ੇ ਵਿੱਚ ਚੂਰਾਮਨ ਰਾਮਗੜੂ ਨੇ ਅਜੈ ਛਿੱਬਰ ਦਾ ਕਤਲ ਕਰ ਦਿੱਤਾ ਸੀ। ਇਸ ਮਾਮਲੇ ਚ ਹੁਣ ਚੂਰਾਮਨ ਰਾਮਗੜੂ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ। ਚੂਰਾਮਨ ਰਾਮਗੜੂ ਦੀ ਸਾਬਕਾ ਪਤਨੀ ਨੇ ਦੱਸਿਆ ਸੀ ਕਿ ਚੂਰਾਮਨ ਰਾਮਗੜੂ ਨੇ ਉਸ ਅੱਗੇ ਇੰਕਸ਼ਾਫ ਕੀਤਾ ਸੀ ਕਿ ਉਸਦਾ ਅਜੈ ਛਿੱਬਰ ਨਾਲ ਵਿਵਾਦ ਹੋਇਆ ਸੀ ਕਿਉੰਕਿ ਅਜੈ ਛਿੱਬਰ ਨੇ ਉਸਦਾ ਸਮਾਨ ਮੋੜਨ ਤੋਂ ਮਨਾ ਕਰ ਦਿੱਤਾ ਸੀ ਅਤੇ ਉਸਤੋ ਬਾਅਦ ਉਹਨਾਂ ਦਾ ਆਪਸ ਚ’ ਤਕਰਾਰ ਹੋ ਗਿਆ ਅਤੇ ਦੋਨਾ ਦੀ ਚੂਰਾਮਨ ਰਾਮਗੜ੍ਹ ਕੋਲੋ ਹੋਈ ਝੜਪ ਚ’ ਅਜੈ ਛਿੱਬਰ ਦਾ  ਕਤਲ ਹੋਇਆ ਸੀ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की