ਅੰਮ੍ਰਿਤਸਰ,- ਅਮਰੀਕਾ ਵਿੱਚ ਸਿੱਖ ਬੁੱਕ ਕਲੱਬਪਬਲਿਸ਼ਰ ਦੇ ਮਾਲਕ ਥਮਿੰਦਰ ਸਿੰਘ ਅਨੰਦ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਛਾਪੇ ਜਾਣਦਾ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਜਾਜ਼ਤ ਬਿਨਾਂ ਪਾਵਨ ਸਰੂਪ ਛਾਪਣ, ਗੁਰਬਾਣੀ ਨਾਲ ਛੇੜਛਾੜ ਕਰਨ ਜਾਂ ਲਗਾਂ-ਮਾਤਰਾਂ ਲਾਉਣ ਦਾ ਕੋਈ ਅਧਿਕਾਰ ਨਹੀਂ।
ਇਸ ਬਾਰੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਥਮਿੰਦਰ ਸਿੰਘ ਨੇ ਇਹ ਕਾਰਾ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਹੈ।ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਥਮਿੰਦਰ ਸਿੰਘ ਨੇ ਚੀਨ ਤੋਂ ਪਾਵਨ ਸਰੂਪ ਛਪਵਾ ਕੇ ਅਮਰੀਕਾ ਵਿੱਚ ਭੇਜਣ ਦਾ ਯਤਨ ਕੀਤਾ ਸੀ, ਜਿਸ ਦੀ ਸੂਹ ਮਿਲਣ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਉੱਪਰ ਧਾਰਾ 295-ਏ ਅਧੀਨ ਮਿਤੀ 28 ਨਵੰਬਰ 2014 ਨੂੰ ਅ੍ਰੰਮਿਤਸਰ ਵਿੱਚ ਥਾਣਾ ਈ-ਡਵੀਜ਼ਨ ਵਿਖੇ ਕੇਸ ਦਰਜ ਕਰਾਇਆ ਸੀ।ਥਮਿੰਦਰ ਸਿੰਘ ਨੇ ਇਸ ਵਿਰੁੱਧਪੰਜਾਬ ਹਰਿਆਣਾ ਹਾਈਕੋਰਟ ਵਿਖੇ ਰਿੱਟ ਪਾਈ ਸੀ, ਜਿਸ ਦੀ ਪੈਰਵੀ ਸ਼੍ਰੋਮਣੀ ਕਮੇਟੀ ਕਰ ਰਹੀ ਹੈ ਅਤੇ ਇਸ 28 ਮਾਰਚ ਨੂੰ ਇਹ ਕੇਸ ਬਹਿਸ ਉੱਤੇਲੱਗਾ ਹੋਇਆ ਹੈ।ਇਸ ਦੀ ਸੁਣਵਾਈ ਤੋਂ ਪਹਿਲਾਂ ਇਸੇ ਥਮਿੰਦਰ ਸਿੰਘ ਨੇ ਦੁਬਾਰਾ ਗੁਰਬਾਣੀ ਨਾਲ ਛੇੜ-ਛਾੜ ਕਰਕੇ ਅਤੇ ਬਿੰਦੀਆਂ ਲਾ ਕੇ ਗੁਰੂ ਸਰੂਪ ਦਾ ਨਿਰਾਦਰ ਕੀਤਾ ਹੈ।