ਰੂਸੀ ਤੇਲ ਦੀ ਥਾਂ ਲੈਣ ਲਈ ਕੈਨੇਡਾਤੇਲ ਅਤੇ ਗੈਸ ਉਤਪਾਦਨ ਵਿਚ 3 ਲੱਖ ਬੈਰਲ ਦਾ ਕਰੇਗਾ ਵਾਧਾ

ਰੂਸੀ ਫੌਸਿਲ ਫਿਊਲ ਦੀ ਥਾਂ ਲੈਣ ਲਈ ਇਸ ਸਾਲ ਦੇ ਅੰਤ ਤੱਕ ਕੈਨੇਡਾ ਦੇ ਉਤਪਾਦਕ ਰੋਜ਼ਾਨਾ ਤੇਲ ਤੇ ਗੈਸ ਉਤਪਾਦਨ ਵਿੱਚ 300,000 ਬੈਰਲ ਦਾ ਵਾਧਾ ਕਰ ਸਕਦੇ ਹਨ। ਇਹ ਜਾਣਕਾਰੀ  ਨੈਚੂਰਲ ਰਿਸੋਰਸਿਜ਼ ਮੰਤਰੀ ਜੌਨਾਥਨ ਵਿਲਕਿੰਸਨ ਨੇ ਦਿੱਤੀ।
ਪੈਰਿਸ ਵਿੱਚ ਇੰਟਰਨੈਸ਼ਨਲ ਐਨਰਜੀ ਏਜੰਸੀ ਮੀਟਿੰਗ ਦੇ ਅੰਤ ਵਿੱਚ ਗੱਲ ਕਰਦਿਆਂ ਵਿਲਕਿੰਸਨ ਨੇ ਆਖਿਆ ਕਿ ਇਸ ਦਾ ਦੋ ਤਿਹਾਈ ਤੇਲ ਹੋਵੇਗਾ ਤੇ ਬਾਕੀ ਨੈਚੂਰਲ ਗੈਸ ਹੋਵੇਗੀ। ਵਿਲਕਿੰਸਨ ਨੇ ਆਖਿਆ ਕਿ ਕੈਨੇਡਾ ਦੇ ਯੂਰਪੀ ਦੋਸਤ ਤੇ ਸਹਿਯੋਗੀ ਇਸ ਸਮੇਂ ਐਨਰਜੀ ਸਕਿਊਰਿਟੀ ਸੰਕਟ ਵਿੱਚੋਂ ਲੰਘ ਰਹੇ ਹਨ ਜਿਸ ਕਾਰਨ ਇੰਡਸਟਰੀ, ਮੋਬਿਲਿਟੀ ਤੇ ਘਰਾਂ ਨੂੰ ਨਿੱਘਾ ਰੱਖਣ ਉੱਤੇ ਅਸਰ ਪੈ ਸਕਦਾ ਹੈ।ਇਸ ਸੰਕਟ ਨੂੰ ਖ਼ਤਮ ਕਰਨਾ ਬਹੁਤ ਜ਼ਰੂਰੀ ਹੈ।
ਯੂਕਰੇਨ ਉੱਤੇ ਕੀਤੀ ਗਈ ਚੜ੍ਹਾਈ ਬਦਲੇ ਰੂਸ ਨੂੰ ਸਜ਼ਾ ਦੇਣ ਦੇ ਇਰਾਦੇ ਨਾਲ ਲਾਈਆਂ ਜਾ ਰਹੀਆਂ ਆਰਥਿਕ ਪਾਬੰਦੀਆਂ ਦੇ ਹਿੱਸੇ ਵਜੋਂ ਪੱਛਮੀ ਦੇਸ਼ ਵੀ ਰੂਸ ਦੇ ਤੇਲ ਤੇ ਗੈਸ ਉੱਤੇ ਕਿਸੇ ਕਿਸਮ ਦੀ ਨਿਰਭਰਤਾ ਨੂੰ ਖ਼ਤਮ ਕਰਨ ਦੀ ਕੋਸਿ਼ਸ਼ ਕਰ ਰਹੇ ਹਨ। ਕੈਨੇਡਾ ਤੇ ਅਮਰੀਕਾ ਅਜਿਹਾ ਆਸਾਨੀ ਨਾਲ ਕਰ ਸਕਦੇ ਹਨ ਕਿਉਂਕਿ ਉਹ ਤੇਲ ਤੇ ਗੈਸ ਦਾ ਬਹੁਤ ਘੱਟ ਇੰਪੋਰਟ ਕਰਦੇ ਹਨ। ਪਰ ਯੂਰਪ ਇੱਕ ਚੌਥਾਈ ਤੇਲ ਸਪਲਾਈ ਤੇ 40 ਫੀ ਸਦੀ ਗੈਸ ਦੀ ਸਪਲਾਈ ਲਈ ਰੂਸ ਉੱਤੇ ਨਿਰਭਰ ਕਰਦਾ ਹੈ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...