ਲੰਡਨ: ਰੂਸ ਅਤੇ ਯੂਕਰੇਨ ਵਿਚਕਾਰ ਯੁੱਧ ਜਾਰੀ ਹੈ। ਰੂਸੀ ਹਮਲੇ ਕਾਰਨ ਯੂਕਰੇਨ ਦੀ ਸਥਿਤੀ ਹੌਲੀ-ਹੌਲੀ ਖਰਾਬ ਹੁੰਦੀ ਜਾ ਰਹੀ ਹੈ। ਇਸ ਦੌਰਾਨ ਬ੍ਰਿਟੇਨ ਨੇ ਯੂਕਰੇਨ ਨੂੰ ਹਥਿਆਰਾਂ ਅਤੇ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਬ੍ਰਿਟੇਨ, ਰੂਸੀ ਫੌਜਾਂ ਨਾਲ ਲੜਨ ਵਿੱਚ ਮਦਦ ਕਰਨ ਲਈ ।ਯੂਕਰੇਨ ਦੀ ਫੌਜ ਨੂੰ 6,000 ਮਿਜ਼ਾਈਲਾਂ ਅਤੇ 33 ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ
ਮਿਲਟਰੀ ਸਹਾਇਤਾ ਵਿੱਚ ਟੈਂਕ ਵਿਰੋਧੀ ਅਤੇ ਉੱਚ ਵਿਸਫੋਟਕ ਹਥਿਆਰ ਸ਼ਾਮਲ ਹਨ। ਨਾਟੋ ਅਤੇ ਜੀ-7 ਨੇਤਾਵਾਂ ਨਾਲ ਬੈਠਕ ‘ਚ ਇਸ ਗੱਲ ‘ਤੇ ਵੀ ਸਹਿਮਤੀ ਬਣ ਸਕਦੀ ਹੈ ਕਿ ਯੂਕਰੇਨ ਦੀ ਤਾਕਤ ਵਧਾਉਣ ਲਈ ਹੋਰ ਕੀ ਕੀਤਾ ਜਾਣਾ ਚਾਹੀਦਾ ਹੈ। ਯੂਕਰੇਨ ‘ਤੇ ਹਮਲੇ ਨੂੰ ਲੈ ਕੇ ਪੱਛਮੀ ਦੇਸ਼ਾਂ ਵੱਲੋਂ ਰੂਸ ‘ਤੇ ਹੁਣ ਤੱਕ ਕਈ ਪਾਬੰਦੀਆਂ ਲਾਈਆਂ ਜਾ ਚੁੱਕੀਆਂ ਹਨ।