ਨਵੀਂ ਦਿੱਲੀ : ‘ਆਪ’ ਨੇਤਾ ਰਾਘਵ ਚੱਢਾ ਨੇ ਦਿੱਲੀ ਵਿਧਾਨ ਸਭਾ ਤੋਂ ਅਸਤੀਫਾ ਸਪੀਕਰ ਰਾਮ ਨਿਵਾਸ ਗੋਇਲ ਨੂੰ ਸੌਂਪ ਦਿੱਤਾ ਹੈ। ਰਾਘਵ ਚੱਢਾ ਨੂੰ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਨੇ ਦੋ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਰਾਜ ਸਭਾ ਸੀਟ ਲਈ ਆਪਣੀ ਨੁਮਾਇੰਦੀ ਫਾਰਮ ਭਰੇ ਸਨ। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਚਾਰਜ ਰਹੇ ਰਾਘਵ ਚੱਢਾ ਦੀ ਉਮਰ 33 ਸਾਲ ਹੈ। ਜੇਕਰ ਚੱਢਾ ਰਾਜ ਸਭਾ ‘ਚ ਪਹੁੰਚਦੇ ਹਨ ਤਾਂ ਉਹ ਸਭ ਤੋਂ ਘੱਟ ਉਮਰ ਵਾਲੇ ਰਾਜ ਸਭਾ ਮੈਂਬਰ ਹੋਣਗੇ। ਰਾਘਵ ਚੱਢਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਇੱਕ ਸਾਲ ਪਹਿਲਾਂ ਸਹਿ ਇੰਚਾਰਜ ਬਣਾਇਆ ਗਿਆ।