ਭੁਲੱਥ, (ਅਜੈ ਗੋਗਨਾ )—ਭੁਲੱਥ ਆਪ ਪਾਰਟੀ ਦੇ ਦਫਤਰ ਵਿੱਚ ਰਣਜੀਤ ਸਿੰਘ ਰਾਣਾ’ ਹਲਕਾ ਇੰਚਾਰਜ ਅਤੇ ਸਮੂਹ ਭੁਲੱਥ ਵਰਕਰਾ ਨੇ ਸ਼ਹਿਦ ਭਗਤ ਸਿੰਘ ਜੀ, ਸ਼ਹੀਦ ਰਾਜਗੁਰੂ ਜੀ ਅਤੇ ਸ਼ਹਿਦ ਸੁਖਦੇਵ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਆਜ਼ਾਦ ਭਾਰਤ, ਇੱਕ ਪ੍ਰਗਤੀਸ਼ੀਲ ਭਾਰਤ, ਜਾਤ-ਪਾਤ, ਨਸਲ, ਧਰਮ ਅਤੇ ਜਨਮ ਸਥਾਨ ਦੀਆਂ ਵੰਡੀਆਂ ਤੋਂ ਉੱਪਰ ਉੱਠ ਕੇ ਇੱਕ ਸੰਯੁਕਤ ਭਾਰਤ ਦੀ ਉਮੀਦ ਵਿੱਚ ਆਪਣੀਆਂ ਜਾਨਾਂ ਦਿੱਤੀਆਂ, ਇਸ ਉਮੀਦ ‘ਚ ਕੇ ਆਜ਼ਾਦ ਭਾਰਤ ਦੇ ਲੋਕ ਉਨ੍ਹਾਂ ਵਾਂਗ ਦੇਸ਼ ਲਈ ਮਿਲ ਕੇ ਦੇਸ਼ ਨੂੰ ਅੱਗੇ ਵਧਾਉਣ ਲਈ ਕੰਮ ਕਰਨਗੇ । ਇਸ ਤਰ੍ਹਾਂ ਦੇ ਦੇਸ਼ ਦਾ ਉਨ੍ਹਾਂ ਨੇ ਸੁਪਨਾ ਦੇਖਿਆ ਸੀ। ਆਓ ਮਤਭੇਦਾਂ ਤੋਂ ਉੱਪਰ ਉੱਠੀਏ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ‘ਤੇ ਧਿਆਨ ਕੇਂਦਰਿਤ ਕਰੀਏ । ਸ਼ਹੀਦ ਭਗਤ ਸਿੰਘ ਜੀ, ਸ਼ਹੀਦ ਸੁਖਦੇਵ ਜੀ ਅਤੇ ਸ਼ਹੀਦ ਰਾਜਗੁਰੂ ਜੀ ਨੂੰ ਪ੍ਰਣਾਮ।