ਕੈਂਸਰ ਦੇ ਰੋਗ ਤੋ ਪੀੜ੍ਹਤ ਅਮਰੀਕਾ ਦੀ ਸਾਬਕਾ ਵਿਦੇਸ਼ ਸਕੱਤਰ ਮੈਡੇਲੀਨ ਅਲਬ੍ਰਾਈਟ ਦਾ 84 ਸਾਲ ਦੀ ਉਮਰ ਵਿੱਚ ਦੇਹਾਂਤ 

ਵਾਸਿੰਗਟਨ (ਰਾਜ ਗੋਗਨਾ ): ਪੱਛਮੀ ਵਿਦੇਸ਼ ਨੀਤੀ ਨੂੰ ਚਲਾਉਣ ਵਿੱਚ ਮਦਦ ਕਰਨ ਵਾਲੀ ਪਹਿਲੀ ਮਹਿਲਾ ਅਮਰੀਕੀ ਵਿਦੇਸ਼ ਮੰਤਰੀ ਮੈਡੇਲਿਨ ਅਲਬ੍ਰਾਈਟ ਦਾ ਬੀਤੇਂ ਦਿਨ ਦਿਹਾਂਤ ਹੋ ਗਿਆ ਉਹ 84 ਸਾਲਾਂ ਦੇ ਸਨ। ਮੌਤ ਦਾ ਕਾਰਨ ਉਹਨਾਂ ਨੂੰ ਕੈਂਸਰ ਸੀ, ਅਲਬ੍ਰਾਈਟ ਦੀ ਮੋਤ ਦੀ ਖ਼ਬਰ ਉਹਨਾਂ ਦੇ ਪਰਿਵਾਰ ਨੇ ਬੁੱਧਵਾਰ ਨੂੰ  ਟਵਿੱਟਰ ਜ਼ਰੀਏ ਦਿੱਤੀ ।ਅਲਬ੍ਰਾਈਟ ਰਾਸ਼ਟਰਪਤੀ ਬਿਲ ਕਲਿੰਟਨ ਦੇ ਪ੍ਰਸ਼ਾਸਨ ਵਿੱਚ ਇੱਕ ਕੇਂਦਰੀ ਸ਼ਖਸੀਅਤ ਸੀ,ਕਲਿੰਟਨ ਦੀ ਸਰਕਾਰ ਵਿੱਚ ਉਸ ਨੇ 4 ਸਾਲ ਤੱਕ ਵਿਦੇਸ਼ ਮੰਤਰੀ ਦੀ ਜ਼ੁੰਮੇਵਾਰੀ ਨਿਭਾਈ ਸੀ। ਅਤੇ ਇਸ ਤੋ ਪਹਿਲਾ ਉਹ ਯੂ.ਐਨ ਚ’ ਰਾਜਦੂਤ ਵੀ ਰਹੇ ਸੀ। ਮੈਡੇਲੀਨ ਅਲਬ੍ਰਾਈਟ ਦਾ ਜਨਮ ਪਰਾਗ ਦੇਸ਼ ਵਿੱਚ ਹੋਇਆ ਸੀ। ਉਹ ਦੇਸ਼ ਦੇ ਚੋਟੀ ਦੇ ਡਿਪਲੋਮੈਟ ਬਣਨ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਵਜੋਂ ਸੇਵਾ ਨਿਭਾ ਰਹੇ  ਸੀ।ਉਹ ਨਾਟੋ ਦੇ ਵਿਸਤਾਰ ਦੀ ਚੈਂਪੀਅਨ ਬਣੀ ਸੀ।  ਨਸਲਕੁਸ਼ੀ ਅਤੇ ਨਸਲੀ ਸਫ਼ਾਈ ਨੂੰ ਰੋਕਣ ਲਈ ਬਾਲਕਨ ਵਿੱਚ ਉਹਨਾਂ ਨੇ ਦਖਲ ਅੰਦਾਜ਼ੀ ਦੇ ਕੇ ਗਠਜੋੜ ਨੂੰ ਅੱਗੇ ਵਧਾਇਆ ਸੀ।  ਜਿੰਨਾ ਚ’ ਪ੍ਰਮਾਣੂ ਹਥਿਆਰਾਂ ਦੇ ਫੈਲਣ ਨੂੰ ਉਹਨਾਂ ਨੂੰ ਘਟਾਉਣ ਦੀ ਵੀ ਵਿਸ਼ੇਸ਼ ਕੋਸ਼ਿਸ਼ ਕੀਤੀ ਸੀ ਅਤੇ ਉਹ ਵਿਸ਼ਵ ਭਰ ਵਿੱਚ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਦੇ ਚੈਂਪੀਅਨ ਵਜੋਂ ਜਾਣੇ ਜਾਂਦੇ ਸੀ।ਉਸ ਸਮੇਂ ਦੇ ਰਾਸ਼ਟਰਪਤੀ ਬਿਲ ਕਲਿੰਟਨ ਨੇ ਉਸ ਨੂੰ ਸੰਨ 1996 ਚ’ ਨਿਯੁੱਕਤ ਕੀਤਾ ਸੀ ਅਤੇ ਸੰਨ 2012 ਚ’ ਰਾਸ਼ਟਰਪਤੀ ਬਰਾਕ ੳਬਾਮਾ ਨੇ ਅਲਬ੍ਰਾਈਟ ਨੂੰ ਮੇਡ ਆਫ ਫਰੀਡਮ ਦੇ ਖਿਤਾਬ ਨਾਲ ਨਿਵਾਜਿਆ ਸੀ ਜੋ ਕਿ ਅਮਰੀਕਾ ਚ’ ਸਭ ਤੋ ਵੱਡਾ ਸਿਵਲੀਅਨ ਅਵਾਰਡ ਮੰਨਿਆ ਜਾਂਦਾ ਹੈ। ਅਮਰੀਕਾ ਰਾਸ਼ਟਰਪਤੀ ਜੋਅ ਬਿਡੇਨ ਨੇ ਬੀਤੇਂ ਦਿਨ ਬੁੱਧਵਾਰ ਨੂੰ ਇੱਕ ਲੰਬੇ ਬਿਆਨ ਵਿੱਚ ਅਲਬ੍ਰਾਈਟ ਨੂੰ ਸ਼ਰਧਾਂਜਲੀ ਦਿੱਤੀ, ਅਤੇ  ਉਸਨੂੰ ਇੱਕ “ਬਲ” ਕਿਹਾ ਅਤੇ ਕਿਹਾ ਕਿ 1990 ਦੇ ਦਹਾਕੇ ਦੌਰਾਨ ਉਸਦੇ ਨਾਲ ਉਹਨਾ ਨੇ ਕੰਮ ਕੀਤਾ ਜਦੋਂ ਉਹ ਸੈਨੇਟ ਦੀ ਵਿਦੇਸ਼ੀ ਸਬੰਧ ਕਮੇਟੀ ਵਿੱਚ ਸੀ, ਉਸਦੇ ਸੈਨੇਟ ਕੈਰੀਅਰ ਦੇ ਮੁੱਖ ਲੋਕਾਂ ਵਿੱਚੋਂ  ਉਹ ਇੱਕ ਸੀ। ਮੈਡੇਲੀਨ ਇਕ ਵਿਸ਼ਵਾਸ ਪਾਤਰ ਨਾਰੀ ਸੀ ਅਤੇ ਮੈਂ ਹਮੇਸ਼ਾ ਹੀ ਉਸ ਦੇ ਵਿਸ਼ਵਾਸ ਨੂੰ ਯਾਦ ਰੱਖਾਂਗਾ ਕਿ ‘ਅਮਰੀਕਾ ਇੱਕ ਲਾਜ਼ਮੀ ਰਾਸ਼ਟਰ ਹੈ’, ਅਤੇ ਰਾਸਟਰਪਤੀ ਬਿਡੇਨ ਨੇ ਕਿਹਾ, ਅਲਬ੍ਰਾਈਟ ਦੇ ਸਨਮਾਨ ਵਿੱਚ ਵ੍ਹਾਈਟ ਹਾਊਸ ਅਤੇ ਸਾਰੀਆਂ ਫੈਡਰਲ ਇਮਾਰਤਾਂ ਵਿੱਚ ਅੱਧੇ ਝੰਡੇ ਝੁਕਾਏ ਜਾਣ ਦਾ ਵੀ ਆਦੇਸ਼ ਦਿੱਤਾ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की