ਸੰਦੀਪ ਦੀ ਯਾਦ ਵਿਚ ਖੇਡ ਸਟੇਡੀਅਮ ਉਸਾਰਿਆ ਜਾਵੇਗਾ-ਚੋਧਰੀ ਸੰਤੋਖ ਸਿੰਘ

ਜਲੰਧਰ   (ਪ੍ਰਿਤਪਾਲ ਸਿੰਘ ):-ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ  ਬੁੱਧਵਾਰ ਉਨਾਂ ਦੇ ਜੱਦੀ ਪਿੰਡ ਨੰਗਲ ਅੰਬੀਆਂ ਖੁਰਦ ਵਿਚ ਧਾਰਮਿਕ,ਸਮਾਜਿਕ ਤੇ ਰਾਜਨੀਤਿਕ ਆਗੂਆਂ ਅਤੇ ਖੇਡ ਪ੍ਰੇਮੀਆਂ ਵੱਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਕਬੱਡੀ ਖਿਡਾਰੀ ਸੰਦੀਪ ਨੂੰ 14 ਮਾਰਚ ਨੂੰ ਪਿੰਡ ਮੱਲੀਆਂ ਖੁਰਦ ਵਿਖੇ  ਟੂਰਨਾਮੈਂਟ ਦੌਰਾਨ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਮਿ੍ਰਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਉਸਦੀ ਅੰਤਿਮ ਅਰਦਾਸ ਲਈ ਘਰ ਵਿਚ ਸ਼੍ਰੀ ਅਖੰਡ ਪਾਠ ਸਾਹਿਬ ਰਖਵਾਇਆ ਹੋਇਆ ਸੀ। ਭੋਗ ਪਾਉਣ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਅੰਬੀਆਂ ਦੇ ਖੇਡ ਮੈਦਾਨ ਵਿਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜੂਰੀ ਰਾਗੀ ਭਾਈ ਸਤਨਾਮ ਸਿੰਘ ਕੁਹਾੜਕਾ ਤੇ ਪੰਥ ਪ੍ਰਸਿਧ ਢਾਡੀ ਭਾਈ ਗੁਰਪ੍ਰੀਤ ਸਿੰਘ ਲਾਂਡਰਾ ਤੇ ਭਾਈ ਤਰਸੇਮ ਸਿੰਘ ਮੋਰਾਂਵਾਲੀ ਦੇ ਜਥਿਆਂ ਨੇ ਕੀਰਤਨ ਤੇ ਸ਼ਹੀਦੀ ਵਾਰਾਂ ਰਾਂਹੀ ਸੰਦੀਪ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਕਬੱਡੀ ਖਿਡਾਰੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਉਸਨੂੰ ਦੁਨੀਆਂ ਭਰ ਵਿਚ ਕਬੱਡੀ ਦਾ ਨਾਮ ਚਮਕਾਉਣ ਵਾਲਾ ਹੀਰਾ ਦੱਸਿਆ। ਉਨਾਂ ਪਿੰਡ ਵਿਚ ਸੰਦੀਪ ਦੀ ਯਾਦ ਵਿਚ ਖੇਡ ਸਟੇਡੀਅਮ ਉਸਾਰਨ ਲਈ ਆਪਣੇ ਅਖਤਿਆਰੀ ਫੰਡ ਵਿਚੋ 10 ਲੱਖ ਰੁਪਏ ਅਤੇ ਜ਼ਿਲਾ ਪ੍ਰਸ਼ਾਸਨ ਜਲੰਧਰ ਦੀ ਤਰਫੋ 15 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਤੇ ਸਰਕਾਰ ਕੋਲੋ ਸੰਦੀਪ ਦੇ ਕਾਤਲਾ ਨੂੰ ਸਖਤ ਤੋ ਸਖਤ ਸਜ਼ਾ ਦੇਣ ਦੀ ਮੰਗ ਕੀਤੀ। ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ,ਆਪ ਦੇ ਘਨੌਰ ਤੋਂ ਵਿਧਾਇਕ ਗੁਰਲਾਲ ਸਿੰਘ ,ਆਪ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ,ਮੱਖਣ ਡੀ ਪੀ,ਪਹਿਲਵਾਨ ਗੁਰਮੇਲ ਸਿੰਘ,ਇੰਗਲੈਂਡ ਕੱਬਡੀ ਫੈਡਰੇਸ਼ਨ ਵਲੋਂ ਸੁਰਿੰਦਰ ਸਿੰਘ ਮਾਣਕ ਯੂ ਕੇ,ਸੰਯੁਕਤ ਕਿਸਾਨ ਮੌਰਚੇ ਦੇ ਆਗੂ ਮਨਜੀਤ ਸਿੰਘ ਰਾਏ,ਸਾਬਕ ਗ੍ਰਹਿ ਮੰਤਰੀ ਬ੍ਰਿਜ਼ਭੁਪਿੰਦਰ ਸਿੰਘ ਕੰਗ, ਰਵੇਲ ਸਿੰਘ ਤੋਂ ਇਲਾਵਾ ਕਈ ਰਾਜਨੀਤਿਕ ਤੇ ਸਮਾਜਿਕ ਸਖਸੀਅਤਾਂ ਤੇ ਖੇਡ ਪ੍ਰੇਮੀਆਂ ਨੇ ਸੰਦੀਪ ਦੇ ਕਤਲ ਵਿਚ ਸ਼ਾਮਲ ਦੇਸ਼ ਵਿਦੇਸ਼ ਵਿਚ ਬੈਠੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਸਜ਼ਾਵਾ ਦੇਣ ਦੀ ਮੰਗ ਕੀਤੀ । ਇਸ ਮੌਕੇ ਡੀਐਸਪੀ ਸ਼ਾਹਕੋਟ ਜਸਬਿੰਦਰ ਸਿੰਘ,ਐਸਐਚੳ ਹਰਦੀਪ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ,ਸਾਬਕ ਚੇਅਰਮੈਨ ਚਰਨ ਸਿੰਘ,ਨਗਰ ਪੰਚਾਇਤ ਦੇ ਪ੍ਰਧਾਨ ਸ਼ਤੀਸ ਰਿਹਾਨ,ਬਬਲੂ ਰਿਹਾਨ,ਬਲਦੇਵ ਸਿੰਘ ਚੱਠਾ ਪ੍ਰਧਾਨ ਕਾਲਜ, ਸੁਖਦੇਵ ਸਿੰਘ ਸਰਪੰਚ,ਆਪ ਆਗੂ ਬਲਕਾਰ ਸਿੰਘ ਚੱਠਾ,ਕਿਸਾਨ ਆਗੂ ਸਲਵਿੰਦਰ ਸਿੰਘ,ਗੁਰਮੇਲ ਸਿੰਘ,ਨਿਰਮਲ ਸਿੰਘ ਢੰਡੋਵਾਲ,ਕਬਡੀ ਖਿਡਾਰੀ ਮੰਗਤ ਸਿੰਘ ਮੰਗੀ,ਇੰਦਰਪਾਲ,ਕਮਲ ਨਾਹਰ,ਪ੍ਰਵੀਨ ਗਰੋਵਰ,ਸੁਰਜੀਤ ਸਿੰਘ ਸੀਚੇਵਾਲ,ਡਾ ਜਗਤਾਰ ਸਿੰਘ ਚੰਦੀ,ਰਣਜੀਤ ਸਿੰਘ ਜਾਣੀਆਂ,ਪਰਮਿੰਦਰ ਸਿੰਘ ਪੀਏ ਸਮੇਤ ਹਜ਼ਾਰਾ ਦੀ ਗਿਣਤੀ ਵਿਚ ਲੋਕ ਹਾਜ਼ਰ ਸਨ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...