ਮੈਲਬੌਰਨ ਕਬੱਡੀ ਅਕੈਡਮੀ ਅਸਟ੍ਰੇਲੀਆ ਵਲੋਂ ਕਬੱਡੀ ਖਿਡਾਰੀ ਆਤਮਾ ਡਾਲਾ ਦਾ ਬੁਲਟ ਮੋਟਰਸਾਇਕਲ ਨਾਲ  ਕੀਤਾ ਸਨਮਾਨ

ਦਿੜਬਾ ਮੰਡੀ,  (ਹਰਜਿੰਦਰ ਪਾਲ ਛਾਬੜਾ) – ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਅਤੇ ਵਿਰਾਸਤੀ ਖੇਡ ਕੁਸ਼ਤੀ ਨੂੰ ਸਮਾਂਤਰ ਪ੍ਫੁਲਿਤ ਕਰ ਰਹੇ ਸ੍ ਕੁਲਦੀਪ ਸਿੰਘ ਬਾਸੀ ਪ੍ਧਾਨ ਮੈਲਬੌਰਨ ਕਬੱਡੀ ਅਕੈਡਮੀ ਅਸਟ੍ਰੇਲੀਆ ਵਲੋਂ ਅੱਜ  ਪ੍ਸਿੱਧ ਕਬੱਡੀ ਖਿਡਾਰੀ ਆਤਮਾ ਡਾਲਾ ਨੂੰ ਬੁਲਟ ਮੋਟਰਸਾਇਕਲ ਨਾਲ ਸਨਮਾਨਿਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਬੱਡੀ ਕੋਚ ਸ਼ੇਰਾ ਗਿੱਲ ਕੱਲਰਭੈਣੀ ਨੇ ਦੱਸਿਆ ਕਿ ਇਹ ਬੁਲਟ ਮੋਟਰਸਾਇਕਲ ਅੱਜ ਦਿੱਤੁਪੁਰ ਜੱਟਾਂ ਕਬੱਡੀ ਟੂਰਨਾਮੈਂਟ ਤੇ ਦਿੱਤਾ ਜਾਣਾ ਸੀ, ਪਰ ਮੀਂਹ ਪੈਣ ਕਾਰਨ ਟੂਰਨਾਮੈਂਟ ਕੈਂਸਲ ਹੋ ਗਿਆ। ਇਸ ਲਈ ਇਹ ਸਨਮਾਨ ਫੇਰ ਹੇਅਰ ਲਈਨ
 ਸਲੂਨ ਅਕੈਡਮੀ ਦਿੜਬਾ ਮੰਡੀ ਵਿਖੇ ਦਿੱਤਾ ਗਿਆ।
ਇਸ ਮੌਕੇ ਪ੍ਸਿੱਧ ਕਬੱਡੀ ਖਿਡਾਰੀ ਆਤਮਾ ਡਾਲਾ ਆਪਣੇ ਸਾਥੀਆਂ ਸਮੇਤ ਪੁੱਜੇ। ਚਾਬੀਆਂ ਦੇਣ ਦੀ ਰਸਮ ਪ੍ਸਿੱਧ ਕਬੱਡੀ ਕੁਮੈਂਟੇਟਰ ਸਤਪਾਲ ਮਾਹੀ ਖਡਿਆਲ, ਨਿਰਭੈ ਸਿੰਘ ਗਲੋਬਲ ਇੰਮੀਗਰੇਸ਼ਨ ਦਿੜਬਾ, ਰਾਮਫਲ ਸਿੰਘ ਘੁਮਾਣ, ਸ਼ੇਰਾ ਗਿੱਲ ਕੱਲਰਭੈਣੀ ਨੇ ਅਦਾ ਕੀਤੀ।
ਇਸ ਮੌਕੇ ਖਡਿਆਲ ਨੇ ਦੱਸਿਆ ਕਿ ਆਤਮਾ ਡਾਲਾ ਅਸਟ੍ਰੇਲੀਆ ਵਿੱਚ ਮੈਲਬੌਰਨ ਕਬੱਡੀ ਅਕੈਡਮੀ ਲਈ ਖੇਡੇਗਾ। ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਮੈਲਬੌਰਨ ਕਬੱਡੀ ਅਕੈਡਮੀ ਅਸਟ੍ਰੇਲੀਆ ਸ੍ ਕੁਲਦੀਪ ਸਿੰਘ ਬਾਸੀ ਭਲਵਾਨ ਦੀ ਅਗਵਾਈ ਵਿੱਚ ਕਬੱਡੀ ਖਿਡਾਰੀਆਂ ਦਾ ਵੱਡੇ ਪੱਧਰ ਤੇ ਜਿੱਥੇ ਮਾਣ ਸਨਮਾਨ ਕਰ ਰਹੀ ਹੈ ਉੱਥੇ ਹੀ ਬਹੁਤ ਸਾਰੇ ਖਿਡਾਰੀਆਂ ਦੇ ਵੀਜੇ ਲਗਾ ਰਹੀ ਹੈ। ਸ੍ ਬਾਸੀ ਕਬੱਡੀ ਨੂੰ ਪ੍ਫੁਲਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਨ।
ਇਹ ਸਨਮਾਨ ਵਿੱਚ ਸ੍ ਕੁਲਦੀਪ ਸਿੰਘ ਬਾਸੀ ਭਲਵਾਨ, ਹਰਦੀਪ ਸਿੰਘ ਬਾਸੀ, ਗੁਰਦੀਪ ਸਿੰਘ ਬਿੱਟੀ ਅਸਟ੍ਰੇਲੀਆ, ਲਵਜੀਤ ਸਿੰਘ ਸੰਘਾ, ਹਰਜਿੰਦਰ ਸਿੰਘ ਅਟਵਾਲ, ਮਨਜੀਤ ਸਿੰਘ ਢੇਸੀ, ਹਰਪ੍ਰੀਤ ਸਿੰਘ ਚੀਮਾ, ਤੀਰਥ ਸਿੰਘ ਪੱਡਾ, ਕਾਕੂ ਸਾਬਰਵਾਲ, ਸੁਖਦੀਪ ਸਿੰਘ ਦਿਓਲ, ਹਰਦੇਵ ਸਿੰਘ ਗਿੱਲ, ਹੈਪੀ ਔਲਖ, ਲਵਜੋਤ ਸਿੰਘ ਨੇ ਕੀਤਾ ਹੈ।
ਇਸ ਮੌਕੇ ਕਬੱਡੀ ਖਿਡਾਰੀ ਗੁਰਸੇਵਕ ਸਿੰਘ ਲੱਡੂ, ਹਰਜੀਤ ਸਿੰਘ ਡਾਲਾ, ਸੁਖਪਾਲ ਸਿੰਘ ਡਾਲਾ, ਸਤਪਾਲ ਸਿੰਘ ਡਾਲਾ, ਜੋਤੀ ਡਾਲਾ, ਅਸ਼ਵਨੀ ਕੁਮਾਰ ਡਾਲਾ, ਨਛੱਤਰ ਸਿੰਘ ਡਾਲਾ, ਪਰਮਿੰਦਰ ਸਿੰਘ ਡਾਲਾ ਆਦਿ ਹਾਜ਼ਰ ਸਨ।
ਇਸ ਮੌਕੇ ਇੱਕਤਰ ਹੋਏ ਲੋਕਾਂ ਨੇ ਕਬੱਡੀ ਖਿਡਾਰੀ ਆਤਮਾ ਡਾਲਾ ਨੂੰ ਵਧਾਈ ਦਿੱਤੀ। ਉਨ੍ਹਾਂ ਮੈਲਬੌਰਨ ਕਬੱਡੀ ਅਕੈਡਮੀ ਅਸਟ੍ਰੇਲੀਆ ਦਾ ਧੰਨਵਾਦ ਕੀਤਾ।।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...