ਹਲਕਾ ਆਤਮ ਨਗਰ ਨੂੰ ਖ਼ੂਬਸੂਰਤ ਬਣਾਉਣ ਲਈ ਵਿਧਾਇਕ ਸਿੱਧੂ ਦਾ ਕਰਾਂਗੇ ਪੂਰਾ ਸਹਿਯੋਗ -ਸ੍ਰੀ ਗੋਇਲ

ਲੁਧਿਆਣਾ  (ਰਛਪਾਲ ਸਹੋਤਾ )ਬੀਤੇ ਦਿਨੀਂ ਉਘੇ ਸਮਾਜ ਸੇਵੀ ਸ੍ਰੀ ਰਕੇਸ਼ ਗੋਇਲ ਦੇ ਗ੍ਰਹਿ ਵਿਖੇ ਪਹੁੰਚੇ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦਾ ਸਮੂਹ ਸਮਾਜ ਸੇਵੀ ਅਤੇ ਇਲਾਕੇ ਦੇ ਲੋਕਾਂ ਨੇ ਨਿਘਾ ਸਵਾਗਤ ਕੀਤਾ ਇਸ ਮੌਕੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਉਘੇ ਸਮਾਜ ਸੇਵੀ ਸ੍ਰੀ ਰਕੇਸ਼ ਗੋਇਲ ਨੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਇਲਾਕੇ ਦੀਆਂ ਮੁਸਕਲਾਂ ਤੋਂ ਜਾਣੂ ਕਰਵਾਇਆ ਜਿਸ ਵਿੱਚ ਬਿਜਲੀ ਦੇ ਖੰਬੇ ਜੋ ਟੁੱਟੇ ਹੋਏ ਹਨ ਜਾਂ ਟੇਡੇ ਹੋ ਚੁੱਕੇ ਹਨ ਜੋ ਕਦੇ ਵੀ ਹਾਦਸੇ ਦਾ ਕਾਰਨ ਬਣ ਸਕਦੇ ਹਨ ਅਤੇ ਇਹਨਾਂ ਖੰਬਿਆ ਉਪਰ ਲਮਕ ਰਹੀਆਂ ਤਾਰਾਂ ਜੋ ਢਿਲੀਆਂ ਹੋ ਚੁੱਕੀਆਂ ਹਨ ਅਤੇ ਸੀਵਰੇਜ ਦੀ ਸਫ਼ਾਈ ਕਰਵਾਉਣ ਦੀ ਲੋੜ ਹੈ ਅਤੇ ਦਸ਼ਮੇਸ਼ ਨਗਰ ਦੀਆਂ ਸੜਕਾਂ ਨਵੇਂ ਸਿਰੇ ਤੋਂ ਬਣਾਉਣ ਵਾਲੀਆਂ ਹਨ ਇਲਾਕੇ ਦੇ ਲੋਕਾਂ ਨੇ ਵਿਧਾਇਕ ਸਿੱਧੂ ਨੂੰ ਕਿਹਾ ਕਿ ਇਲਾਕੇ ਨੂੰ ਖ਼ੂਬਸੂਰਤ ਬਣਾਉਣ ਲਈ ਸਮੂਹ ਇਲਾਕਾ ਨਿਵਾਸੀ ਹਰ ਸਹਿਯੋਗ ਦੇਣਗੇ ਇਸ ਮੌਕੇ
ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਸ੍ਰੀ ਰਕੇਸ਼ ਗੋਇਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਰਕੇਸ਼ ਗੋਇਲ ਮੇਰਾ ਪੁਰਾਣਾ ਸਾਥੀ ਹੈ ਮੈ ਇਸ ਨੂੰ ਕਿਸੇ ਵੀ ਕੰਮ ਤੋਂ ਜਵਾਬ ਨਹੀਂ ਦੇ ਸਕਦਾ ਇਹ ਆਪਣੇ ਇਲਾਕੇ ਲਈ ਜੋ ਵੀ ਕੰਮ ਕਹਿਣਗੇ ਮੈ ਉਸ ਨੂੰ ਆਪਣੀ ਜ਼ਿਮੇਵਾਰੀ ਸਮਝਦਾ ਹੋਇਆ ਪੂਰਾ ਕਰਾਂਗਾ ਇਸ ਮੌਕੇ ਸਮੂਹ ਇਲਾਕਾ ਨਿਵਾਸੀਆਂ ਨੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਕੈਨਾਲ ਅੱਤਰੀ, ਹਰਕੇਸ਼ ਗੌਤਮ, ਕੁਲਦੀਪ ਸਿੰਘ, ਰਜਿੰਦਰ ਅੱਤਰੀ,ਮਦਨ ਲਾਲ ਗੋਇਲ, ਗੁਰਚਰਨ ਗਰੋਵਰ,ਸਾਹਿਲ ਗੋਇਲ,ਚੇਤਨ ਗੌਤਮ, ਵਿਨੋਦ ਅੱਤਰੀ ਸਮੇਤ ਸਮੂਹ ਇਲਾਕਾ ਨਿਵਾਸੀ ਹਾਜਰ ਸਨ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की