ਯੁਕਰੇਨ ਤੋਂ ਵਾਪਿਸ ਪਰਤੇ ਵਿਦਿਆਰਥੀਆਂ ਨੇ ਦੀ ਸਰਕਾਰ ਸੁਣੇ

ਕਰਨਾਟਕ ਦੀ ਤਰ੍ਹਾਂ ਪੰਜਾਬ ਸਰਕਾਰ ਵੀ ਬਾਕੀ ਪੜ੍ਹਾਈ ਇੱਥੇ ਪ¨ਰੀ ਕਰਵਾਉਣ ਦਾ ਕਰੇ ਉਪਰਾਲਾ

ਬਰੇਟਾ   (ਰੀਤਵਾਲ) ਯੁਕਰੇਨ ਤੋਂ ਵਪਿਸ ਆਏ ਵਿਦਿਆਰਥੀਆਂ ਵੱਲੋਂ ਮੈਡੀਕਲ ਦੀ ਪੜ੍ਹਾਈ ਸੰਬੰਧੀ ਮੁੱਖ ਮੰਤਰੀ ਦੇ ਨਾਂਅ ਤੇ ਮੰਗ ਪੱਤਰ ਡੀ.ਸੀ. ਮਾਨਸਾ ਨੂੰ ਸੌਂਪਿਆ ਗਿਆ। ਇਸ ਮੌਕੇ ਉਨ੍ਹਾ ਕਿਹਾ ਕਿ ਜੰਗ ਦੇ ਮਾਹੌਲ ਦੇ ਵਿਚੋਂ ਤਾਂ ਬਾਹਰ ਆ ਗਏ ਹਨ ਪਰ ਉਨ੍ਹਾਂ ਦੀ ਪੜ੍ਹਾਈ ਅਤੇ ਫੀਸਾਂ ਦਾ ਭਾਰੀ ਨੁਕਸਾਨ ਹੋਇਆ ਹੈ। ਜਿਨ੍ਹਾਂ ਭਰਭਾਈ ਕਰਨਾ ਮਾਪਿਆਂ ਲਈ ਆਸਾਨ ਨਹੀਂ ਹੈ। ਕਿਉਂਕਿ ਉਨ੍ਹਾਂ ਦੀ ਪੜ੍ਹਾਈ ਅੱਧ ਵਿਚਕਾਰ ਰਹਿ ਗਈ ਹੈ। ਵਿਦਿਆਰਥੀਆਂ ਦੇ ਡਾਕਟਰ ਬਣਨ ਦੇ ਸੁਪਨੇ ਅੱਧ ਵਿਚਕਾਰ ਲਟਕ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਵੇਂ ਬੈਂਗਲੌਰ ਵਿੱਚ ਕਰਨਾਟਕ ਸਰਕਾਰ ਨੇ ਉਨ੍ਹਾਂ ਦੀ ਬਾਕੀ ਪੜ੍ਹਾਈ ਕਰਾਉਣ ਦਾ ਉਪਰਾਲਾ ਕੀਤਾ ਹੈ ਉਸੇ ਤਰ੍ਹਾਂ ਪੰਜਾਬ ਸਰਕਾਰ ਵੀ ਉਨ੍ਹਾਂ ਦੀ ਰਹਿੰਦੀ ਪੜ੍ਹਾਈ ਸੰਬੰਧੀ ਕਿਸੇ ਯ¨ਨੀਵਰਸਿਟੀ ਵਿੱਚ ਉਨ੍ਹਾਂ ਦੀ ਪੜ੍ਹਾਈ ਨੂੰ ਪ¨ਰਾ ਕਰਵਾਵੇ ਤਾਂ ਜੋ ਉਨ੍ਹਾਂ ਦੀ ਪੜ੍ਹਾਈ ਦੇ ਨਾਲ ਨਾਲ ਸਮਾਂ ਖਰਾਬ ਨਾ ਹੋਵੇ ਅਤੇ ਉਹ ਆਪਣੇ ਡਾਕਟਰੀ ਦੇ ਸੁਪਨੇ ਨੂੰ ਪ¨ਰਾ ਕਰ ਸਮਾਜ ਦੀ ਸੇਵਾ ਕਰ ਸਕਣ। ਇਸ ਮੌਕੇ ਡੀ.ਸੀ. ਮਾਨਸਾ ਨੇ ਦੱਸਿਆ ਕਿ ਯ¨ਕਰੇਨ ਤੋਂ ਵਾਪਿਸ ਪਰਤੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ ਜੋ ਅਸੀਂ ਜਲਦ ਹੀ ਪੰਜਾਬ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਅਤੇ ਜਿਸ ਤਰ੍ਹਾਂ ਪੰਜਾਬ ਸਰਕਾਰ ਕੋਈ ਉਪਰਾਲਾ ਕਰਦੀ ਹੈ ਉਨ੍ਹਾਂ ਨੂੰ ਇਤਲਾਹ ਕਰ ਦਿੱਤਾ ਜਾਵੇਗਾ। ਇਸ ਮੌਕੇ ਵਾਪਿਸ ਪਰਤੇ ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਮਾਪੇ ਹਾਜਰ ਸਨ।

 

Loading

Scroll to Top
Latest news
आतिशी मार्लेना होंगी दिल्ली की नई मुख्यमंत्री नवजोत सिद्धू के पूर्व सलाहकार मलविंदर सिंह माली गिरफ्तार ममता सरकार ने हड़ताली डॉक्टरों की मांगे मान लीं शिरोमणि गुरुद्वारा प्रबंधक कमेटी के चुनाव की तारीख फिर आगे बढ़ा दी गुरुद्वारा श्री हेमकुंट साहिब का किवाड़ 10 तारीख को बंद होंगे अधिकारियों व कर्मचारियों पर एफआईआर के विरोध में इंप्रूवमेंट ट्रस्ट में हड़ताल अनंत चौदस के धार्मिक अनुष्ठान के साथ शुरू हुआ श्री सिद्ध बाबा सोढल मेला, सुबह से ही भक्तों की लगी लं... मनसा में सीएम भगवंत मान के बोर्ड पर अज्ञात ने पोथी कलाख ਸੜਕ ਕਿਨਾਰੇ ਖੜ੍ਹੀਆਂ ਰੇਹੜੀਆਂ ਅਤੇ ਰੇਹੜੇ ਪਿੱਛੇ ਹਟਵਾਏ जालंधर ग्रामीण पुलिस की ओर से अंकुश भया गैंग का पर्दाफाश; गिरोह के सरगना और एक पुलिस कांस्टेबल सहित ...