ਕੈਲਗਰੀ – ਕੈਲਗਰੀ ਦੇ ਸਕਾਈਵਿਊਜ਼ ਤੋਂ ਲਿਬਰਲ ਐਮ. ਪੀ. ਜਾਰਜ ਚਾਹਲ ਵੱਲੋਂ ਇਲੈਕਸ਼ਨਾਂ ’ਚ ਦਿਨ ਰਾਤ ਮਿਹਨਤ ਕਰਕੇ ਕਾਮਯਾਬ ਬਣਾਉਣ ਵਾਲੇ ਵਲੰਟੀਅਰਾਂ ਅਤੇ ਸਪੋਰਟਰਾਂ ਦਾ ਧੰਨਵਾਦ ਕਰਨ ਦੇ ਲਈ ਇਕ ਈਵੈਂਟ ਦਾ ਆਯੋਜਨ ਫ੍ਰੈਂਕਲਿਨ ਓਟਰੀਅਮ ਵਿਖੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਤੋਂ ਬਾਅਦ ਸਰਕਾਰ ਵੱਲੋਂ ਜਨਤਕ ਸਿਹਤ ਨਿਯਮਾਂ ਨੂੰ ਖਤਮ ਕਰਨ ਤੋਂ ਬਾਅਦ ਅੱਜ ਪਹਿਲੀ ਵਾਰ ਵਲੰਟੀਅਰਾਂ ਅਤੇ ਸਪੋਰਟਰਾਂ ਦੇ ਰੂ-ਬ-ਰੂ ਹੋਣ ਦਾ ਮੌਕਾ ਮਿਲਿਆ। ਮੈਂ ਆਪਣੇ ਸਾਰੇ ਵਲੰਟੀਅਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ। ਅੱਜ ਦੇ ਈਵੈਂਟ ਰਾਹੀਂ ਮੈਂ ਆਪਣੇ ਸਪੋਰਟਰਾਂ ਨੂੰ ਇਹ ਵੀ ਦੱਸਣ ਆਇਆ ਹਾਂ ਕਿ ਅਸੀਂ ਕੀ ਕਰ ਰਹੇ ਹਾਂ ਅਤੇ ਮੇਰੀ ਡਿਊਟੀ ਕੀ ਹੈ ਅਤੇ ਮੇਰਾ ਰੋਲ ਕੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਭ ਰਲ ਮਿਲ ਕੇ ਕੈਨੇਡਾ ਦੇ ਫਿਊਚਰ ਨੂੰ ਵਧੀਆ ਬਣਾ ਸਕਦੇ ਹਾਂ। ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਇਸ ਮੌਕੇ ਬਹੁਤ ਸਾਰੇ ਵਲੰਟੀਅਰ ਮੌਜੂਦ ਸਨ।