ਉਨਟਾਰੀਓ (ਰਾਜ ਗੋਗਨਾ ): ਬੀਤੇਂ ਦਿਨ ਕੈਨੇਡਾ ਦੇ ਓਨਟਾਰੀਓ ਡੰਪ ਟਰੱਕ ਐਸੋਸੀਏਸ਼ਨ (ਓਡੀਟੀਏ) ਨੇ ਮਿਸੀਸਾਗਾ ਵਿਖੇ ਖਾਲਸਾ ਦਰਬਾਰ ਡਿਕਸੀ ਗੁਰਦੁਆਰਾ ਦੇ ਬਾਹਰ ਆਪਣੀਆ ਮੰਗਾ ਨੂੰ ਲੈਕੇ ਇੱਕ ਰੋਸ ਮੁਜਾਹਰਾ ਕੀਤਾ ਹੈ ਅਤੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਟਰੱਕਾਂ ਨੂੰ ਲਾਈਨਾਂ ਚ ਲਾਕੇ ਉਹਨਾਂ ਨੇ ਕੰਪਨੀਆਂ ਨੂੰ ਸੁਨੇਹਾ ਭੇਜਣ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਮੁਜਾਹਰਾਕਾਰੀਆਂ ਨੇ ਕਿਹਾ ਹੈ ਕਿ ਡੀਜਲ ਅਤੇ ਰੀਪੇਅਰ ਦੀਆਂ ਕੀਮਤਾ ਪਿਛਲੇ ਸਮੇਂ ਦੌਰਾਨ ਕਈ ਗੁਣਾ ਵੱਧ ਗਈਆ ਹਨ ਪਰ ਉਨਾ ਨੂੰ ਮਿਲਣ ਵਾਲੇ ਰੇਟ ਨਹੀ ਵੱਧ ਰਹੇ ਹਨ। ਇਸਤੋ ਇਲਾਵਾ ਹੋਰ ਬਹੁਤ ਸਾਰੀਆ ਰੈਗੂਲੇਸ਼ਨ ਹਨ ਜਿਸ ਕਰਕੇ ਉਨਾ ਨੂੰ ਮੁਸ਼ਕਲਾ ਆ ਰਹੀਆ ਹਨ। ਉਨ੍ਹਾਂ ਕਿਹਾ ਹੈ ਕਿ ਓਡੀਟੀਏ ਦੇ 1500 ਤੋਂ ਵੱਧ ਮੈਂਬਰ ਹਨ ਜਿਨ੍ਹਾਂ ਦੇ ਟਰੱਕ ਉਦੋਂ ਤੱਕ ਖੜ੍ਹੇ ਰਹਿਣਗੇ ਜਦੋਂ ਤੱਕ ਕੋਈ ਹੱਲ ਨਹੀਂ ਨਿਕਲਦਾ। ਉਨਾ ਵੱਲੋ ਇਸ ਬਾਬਤ ਕੰਪਨੀਆ ਤੋਂ ਲਿਖਤ ਵਿੱਚ ਪੱਕੀਆ ਗਾਰੰਟੀਆ ਦੇਣ ਦੀ ਮੰਗ ਕੀਤੀ ਗਈ ਹੈ ।