ਆਪ ਦੀ ਪੰਜਾਬ ਸਰਕਾਰ ਨੂੰ ਗੀਤ “ਉਮੀਦ“  ਰਾਹੀ ਜੇ.ਕੇ. ਢਿੱਲੋ ਵੱਲੋਂ ਲੋਕਾਂ ਦਾ ਸੁਨੇਹਾ

ਨਿਸੂਯਾਰਕ (ਰਾਜ ਗੋਗਨਾ)— ਆਪ ਦੀ ਨਵੀ ਸਰਕਾਰ ਨੂੰ  ਪੰਜਾਬ ਅੰਦਰ ਪਿਛਲੇ ਕਈ ਦਹਾਕਿਆਂ ਤੋਂ ਚਲ ਰਹੀਆਂ ਸਰਕਾਰਾ ਦੀਆਂ ਸਮਾਜ ਲਈ ਨੀਤੀਆਂ ਤੋਂ ਲੋਕ ਸੰਤੁਸਟ ਨਹੀਂ ਸਨ। ਪੰਜਾਬ ਦੇ ਲੋਕਾਂ ਅਤੇ ਵਿਦੇਸ਼ੀ ਵਸਦੇ ਪੰਜਾਬ ਦੇ ਸਮੁੱਚੇ ਭਾਈਚਾਰੇ ਅਨੁਸਾਰ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾ ਨੇ ਬੀਤੇ ਕਈ ਦਹਾਕੇ ਪੰਜਾਬ ਦੇ ਲੋਕਾ ਨੂੰ ਵਿਕਾਸ ਦੇ ਨਾਂ ਹੇਠ ਲੁੱਟਿਆ ਅਤੇ ਕੋਈ ਵੀ ਸਰਵਪੱਖੀ ਵਿਕਾਸ ਨਹੀਂ ਕੀਤਾ। ਸਗੋਂ ਇੰਨ੍ਹਾਂ ਲੀਡਰਾ ਨੇ ਪੰਜਾਬ ਨੂੰ ਨਿਘਾਰ ਵੱਲ ਸੁੱਟਣ ਦੀ ਕਸਰ ਨਹੀਂ ਛੱਡੀ। ਪਰ ਹੁਣ ਲੋਕਾ ਦੀ ਸੂਝ-ਬੂਝ ਅਤੇ ਸਿਆਣਪ ਕਾਰਨ ਪੰਜਾਬ ਦੇ ਲੋਕਾਂ ਨੇ ਨਵੀਂ  “ਆਮ ਆਦਮੀ ਪਾਰਟੀ” ਦੀ ਸਰਕਾਰ ਨੂੰ ਮੌਕਾ ਦਿੱਤਾ ਹੈ। ਸੋ ਹੁਣ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਸਦੀ ਨਵੀਂ ਪੰਜਾਬ ਸਰਕਾਰ ਤੋਂ ਸਥਾਨਿਕ ਅਤੇ ਵਿਦੇਸ਼ੀ ਪੰਜਾਬੀਆਂ ਨੂੰ ਬਹੁਤ ਉਮੀਦਾ ਹਨ। ਇੰਨ੍ਹਾਂ ਹੀ ਉਮੀਦਾ ਨੂੰ ਇਕ ਗੀਤ “ਉਮੀਦ” ਦੇ ਰੂਪ ਵਿੱਚ ਗਾਇਕ ਜੇ. ਕੇ. ਢਿੱਲੋ ਨੇ ਬਹੁਤ ਖ਼ੂਬਸੂਰਤ ਸ਼ਬਦਾਂ ਵਿੱਚ ਲਿਖਿਆ ਅਤੇ ਗਾਇਆ ਹੈ। ਇਸ ਦੇ ਸੰਗੀਤਕਾਰ ਜੇ. ਸ਼ਾਹ ਹਨ।  ਇਸ ਗੀਤ ਦੇ ਪ੍ਰੋਡਿਊਸਰ ਕੈਲੇਫੋਰਨੀਆਂ ਤੋਂ ਗੁਰਿੰਦਰਜੀਤ ਨੀਟਾ ਮਾਛੀਕੇ ਹਨ। ਜਦ ਕਿ ਰਾਜਿੰਦਰ ਸਿੰਘ ਸੇਖੋ ਅਤੇ ਗੁਰਪ੍ਰੀਤ ਗਿੱਲ ਦਾ ਨੇ ਸਹਿਯੋਗ ਦਿੱਤਾ ਹੈ। ਇਸ ਗੀਤ ਨੂੰ “ਧਾਲੀਆਂ ਅਤੇ ਮਾਛੀਕੇ ਮੀਡੀਆਂ ਅਮਰੀਕਾ ਵੱਲੋਂ “ਕੇ. ਧਾਲੀਆਂ” ਅਤੇ ਹੋਰ ਟੀ.ਵੀ. ਚੈਨਲਾਂ ਰਾਹੀ ਨਿਰਸਵਾਰਥ ਰਿਲੀਜ਼ ਕੀਤਾ ਗਿਆ। ਇਸ ਸਮੇਂ ਪ੍ਰੋਜੈਕਟ ਦੇ ਡਾਇਰੈਕਟਰ ਕੁਮਾਰ ਵਿਨੋਦ, ਗਾਇਕ ਜੇ. ਕੇ. ਢਿੱਲੋ ਅਤੇ ਅਮਰੀਕਾ ਤੋਂ ਆਮ ਆਦਮੀ ਪਾਰਟੀ ਦੇ ਸਹਿਯੋਗੀ ਗੁਰਦੀਸ ਪੰਜਾਬੀ ਨਾਲ ਗੱਲਬਾਤ ਕੀਤੀ ਗਈ। ਜਿੰਨਾਂ ਨੇ ਭਗਵੰਤ ਮਾਨ ਤੋਂ ਪੰਜਾਬ ਲਈ ਬਹੁਤ ਉਮੀਦ ਰੱਖਦੇ ਹੋਏ ਲੋਕਾ ਦੇ ਵਿਕਾਸ ਅਤੇ ਆਰਥਿਕ ਪੱਧਰ ਉੱਚੇ ਚੁੱਕਣ ਦੀ ਗੱਲ ਕੀਤੀ। ਸਮੁੱਚੇ ਤੌਰ ‘ਤੇ ਦੁਨੀਆਂ ਅੰਦਰ ਪੰਜਾਬ ਦੇ ਲੋਕਾ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾ ਹਨ।  ਸੋ ਅਸੀਂ ਵੀ ਸਮੁੱਚੇ ਭਾਈਚਾਰੇ ਦੇ ਨਾਲ ਇਸ ਪਾਰਟੀ ਤੋਂ ਪੰਜਾਬ ਵਿੱਚ ਪਾਰਟੀਬਾਜ਼ੀ ਅਤੇ ਸਵਾਰਥੀ ਸੋਚ ਤੋਂ ਉਪਰ ਉੱਠ ਪੰਜਾਬ ਦੇ ਵਿਕਾਸ ਵਿੱਚ ਹਰ ਸੰਭਵ ਯਤਨ ਕਰਨ ਦੀ ਆਸ ਰੱਖਦੇ ਹਾਂ। ਲੋਕਾ ਦੀ ਅਵਾਜ਼ ਨੂੰ ਆਮ ਆਦਮੀ ਪਾਰਟੀ ਤੱਕ ਗੀਤ ਰਾਹੀ ਪਹੁੰਚਾਉਣ ਵਾਲਾ ਗਾਇਕ ਅਤੇ ਗੀਤਕਾਰ ਜੇ. ਕੇ. ਢਿੱਲੋ ਵਧਾਈ ਦਾ ਪਾਤਰ ਹੈ।

Loading

Scroll to Top
Latest news
ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी डिप्टी कमिश्नर ने सरकारी कन्या  सीनियर सेकंडरी स्कूल आदर्श नगर का दौरा किया भारतीय तटरक्षक बल ने ओलिव रिडले कछुए को एक घातक जाल से बचाया केंद्र सरकार द्वारा जान-बूझ कर गोदाम खाली न करवा कर पंजाब के किसानों को किया जा रहा है परेशान: मोहिं... शहरवासियों तक पहुंचाया जाए साफ पानी, सीवरेज की सफ़ाई और स्ट्रीट लाइट का काम शीघ्र निपटाया जाए: मोहिं...