ਜਲੰਧਰ : ਰਾਮਾ ਮੰਡੀ ਤੋ ਹੁਸ਼ਿਆਰਪੁਰ ਮਾਰਗ ਤੋਂ ਥੋੜ੍ਹੀ ਦੂਰ ਪਿੰਡ ਪਤਾਰਾ ਵਿਖੇ ਸਥਿਤ ਗੁਰਦੁਆਰਾ ਸਾਹਿਬ ਬਾਬਾ ਜੈ ਲਾਲ ਜੀ ਉੱਭੀ ਦੇ ਅਸਥਾਨ ਤੇ ਉੱਭੀ ਜਠੇਰਿਆਂ ਦਾ ਮੇਲਾ ਮਨਾਇਆ ਗਿਆ । ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਰਾਗੀ ਜਥੇ ਭਾਈ ਅਨੂਪ ਸਿੰਘ , ਭਾਈ ਸਤਨਾਮ ਸਿੰਘ ਭੋਜੋਵਾਲ ਅਤੇ ਭਾਈ ਅਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲਿਆਂ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਅਤੇ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਬਾਬਾ ਜੈ ਲਾਲ ਜੀ ਉੱਭੀ ਵੱਲੋਂ ਸੇਵਾ ਭਾਵਨਾ ਵਾਲੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ । ਅਰਦਾਸ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ । ਇਸ ਮੌਕੇ ਸਰਪ੍ਰਸਤ ਪਵਿੱਤਰ ਸਿੰਘ ਉੱਭੀ ਵੱਲੋਂ ਬਾਬਾ ਜੀ ਦੇ ਜੀਵਨ ਤੇ ਚਾਨਣਾ ਪਾਇਆ । ਉਨ੍ਹਾਂ ਦੱਸਿਆ ਕਿ ਬਾਬਾ ਜੈ ਲਾਲ ਜੀ ਨੂੰ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਅਸ਼ੀਰਵਾਦ ਸਦਕਾ ਗੁਰਦੁਆਰਾ ਗੰਗਸਰ ਸਾਹਿਬ ਕਰਤਾਰਪੁਰ ਵਿਖੇ ਨਿਸ਼ਕਾਮ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ । ਉਨ੍ਹਾਂ ਦੱਸਿਆ ਕਿ ਬਾਬਾ ਜੀ ਹਰ ਰੋਜ਼ ਪਤਾਰਾ ਪਿੰਡ ਤੋਂ ਕਰਤਾਰਪੁਰ ਵਿਖੇ ਸੇਵਾ ਕਰਨ ਲਈ ਜਾਂਦੇ ਸਨ । ਇਸ ਮੌਕੇ ਦੀਨਾ ਨਗਰ ਨੇੜੇ ਪਿੰਡ ਤਾਰਾਗੜ੍ਹ ਤੋਂ ਗੁਰਮੀਤ ਸਿੰਘ , ਪਵਿੱਤਰ ਸਿੰਘ , ਸੁਖਦੇਵ, ਹਰਜੀਤ ਸਿੰਘ , ਜਗਦੀਪ ਸਿੰਘ , ਇੰਦਰਜੀਤ ਸਿੰਘ ਸਾਰੇ ਉੱਭੀ ਪਰਿਵਾਰ ਸਮੇਤ ਜੂਸ ਦੀ ਸੇਵਾ , ਪਿੰਡ ਭੋਜੋਵਾਲ ਤੋਂ ਸਰਦੂਲ ਸਿੰਘ ਉੱਭੀ , ਕਰਨਬੀਰ , ਗੋਪੀ , ਸੁੱਖੀ , ਅਰਦਮਨ , ਹਰਸਾਹਿਬ ਸਿੰਘ ਸਮੇਤ ਨੌਜਵਾਨਾਂ ਵੱਲੋਂ ਚਾਹ ਦੇ ਲੰਗਰ ਦੀ ਸੇਵਾ , ਉੱਭੀ ਪਰਿਵਾਰ ਦੇ ਮੈਂਬਰਾਂ ਵੱਲੋਂ ਜੋੜਿਆ ਦੀ ਸੇਵਾ ਅਤੇ ਲੰਗਰ ਦੀ ਸੇਵਾ ਕਰਦੇ ਹੋਏ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਪ੍ਰਬੰਧਕ ਕਮੇਟੀ ਦਾ ਪੂਰਾ ਸਹਿਯੋਗ ਦਿੱਤਾ ।
ਸਕੱਤਰ ਉਪਿੰਦਰਜੀਤ ਸਿੰਘ ਵੱਲੋਂ ਬਾਬਾ ਜੀ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਗਈ । ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਉੱਭੀ ਅਤੇ ਹੋਰ ਮੈਂਬਰਾਂ ਵੱਲੋਂ ਸੇਵਾਦਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਗਿਆ । ਇਸ ਮੌਕੇ ਫਕੀਰ ਸਿੰਘ ਉੱਭੀ , ਸਤਵਿੰਦਰ ਸਿੰਘ ਉੱਭੀ , ਹਰਤੇਜ ਸਿੰਘ ਉੱਭੀ , ਮੁਹਾਲੀ ਤੋਂ ਗੁਰਦੀਪ ਸਿੰਘ ਉੱਭੀ ਅਤੇ ਸੁਖਵਿੰਦਰ ਸਿੰਘ ਉੱਭੀ , ਕੁਲਵਿੰਦਰ ਸਿੰਘ ਉੱਭੀ , ਸੁਰਜੀਤ ਸਿੰਘ ਉੱਭੀ , ਅਵਤਾਰ ਸਿੰਘ ਉੱਭੀ ਸਮੇਤ ਉੱਭੀ ਪਰਿਵਾਰ ਹਾਜ਼ਰ ਸਨ । ਇਸ ਮੌਕੇ ਦੇਸ਼-ਵਿਦੇਸ਼ ਦੇ ਇਲਾਕੇ ਤੋਂ ਭਾਰੀ ਗਿਣਤੀ ਵਿਚ ਸੰਗਤਾਂ ਬਾਬਾ ਜੀ ਦੇ ਅਸਥਾਨ ਤੇ ਨਤਮਸਤਕ ਹੋਈਆਂ ਅਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕੀਤੀਆਂ ।