ਮੌਂਟਰੀਅਲ (ਦੇਸ ਪੰਜਾਬ ਟਾਈਮਜ਼) : ਕੈਨੇਡਾ ’ਚ ਮੌਂਟਰੀਅਲ ਦੇ ਤਿੰਨ ਕਾਲਜ ਬੰਦ ਹੋਣ ਕਾਰਨ ਸੰਘਰਸ਼ ਕਰ ਰਹੇ ਪੰਜਾਬੀਆਂ ਸਣੇ ਸੈਂਕੜੇ ਭਾਰਤੀ ਤੇ ਕੈਨੇਡੀਅਨ ਵਿਦਿਆਰਥੀਆਂ ਨੂੰ ਕੁਝ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ। ਮੌਂਟਰੀਅਲ ਦੀ ਇੱਕ ਅਦਾਲਤ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਰਾਹਤ ਦਿੰਦਿਆਂ ਇਨ੍ਹਾਂ ਦੇ ਹੱਕ ਵਿੱਚ ਕੁਝ ਫ਼ੈਸਲੇ ਦਿੱਤੇ ਨੇ।
ਪ੍ਰੈੱਸ ਨਾਲ ਗੱਲਬਾਤ ਕਰਦਿਆਂ ‘ਮੌਂਟਰੀਅਲ ਯੂਥ-ਸਟੂਡੈਂਟ ਆਰਗੇਨਾਈਜੇਸ਼ਨ’ ਦੇ ਆਗੂ ਵਰੁਣ ਖੰਨਾ, ਹਰਿੰਦਰ ਸਿੰਘ ਅਤੇ ਮਨਜੋਤ ਸਿੰਘ ਨੇ ਕਿਹਾ ਕਿ ਬੀਤੀ 14 ਮਾਰਚ ਨੂੰ ਮੌਂਟਰੀਅਲ ਦੀ ਅਦਾਲਤ ਵੱਲੋਂ ਵਿਦਿਆਰਥੀਆਂ, ਤਿੰਨ ਕਾਲਜਾਂ ਦੇ ਪ੍ਰਬੰਧਕਾਂ (ਰਾਈਸਿੰਗ ਫੀਨਿਕਸ ਗਰੁੱਪ) ਅਤੇ ਦੋਹਾਂ ਧਿਰਾਂ ਦੀ ਦੇ ਵਕੀਲਾਂ ਦੀ ਮਾਣਯੋਗ ਜੱਜ ਨਾਲ ਵਰਚੂਅਲ ਸੁਣਵਾਈ ਹੋਈ। ਲੰਮੀ ਵਿਚਾਰ-ਚਰਚਾ ਵਿੱਚੋਂ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੇ ਹੱਕ ਵਿੱਚ ਕੁਝ ਫੈਸਲੇ ਸਾਹਮਣੇ ਆਏ ਹਨ : ਆਗੂਆਂ ਨੇ ਦੱਸਿਆ ਕਿ ਇਸ ਤੋਂ ਬਿਨਾਂ ਭਾਰਤ ਵਿੱਚ ਰਹਿੰਦੇ 502 ਵਿਦਿਆਰਥੀਆਂ ਨੂੰ ਪੂਰੀ ਫੀਸ ਵਾਪਸ ਦੇਣ ਦੀ ਬਜਾਏ ਸਟੱਡੀ ਵੀਜ਼ਾ ਦੁਬਾਰਾ ਅਪਲਾਈ ਕਰਨ ਲਈ ਕਿਹਾ ਗਿਆ, ਪ੍ਰੰਤੂ ਇਹ 502 ਵਿਦਿਆਰਥੀ ਪੂਰੀ ਫੀਸ ਵਾਪਸੀ ਦੀ ਮੰਗ ਉੱਤੇ ਅੜੇ ਹੋਏ ਹਨ। ਇਸ ਕੇਸ ਦੀ ਅਗਲੀ ਸੁਣਵਾਈ ਮਾਰਚ ਮਹੀਨੇ ਦੇ ਅਖੀਰ ’ਤੇ ਹੋਵੇਗੀ।