ਬੈਲਜੀਅਮ(ਅਮਰਜੀਤ ਸਿੰਘ ਭੋਗਲ)- ਦੀਪ ਸਿੱਧੂ ਦੀ ਅੇਕਸੀਡੈਂਟ ਨਾਲ ਹੋਈ ਮੋਤ ਇਕ ਭੇਦ ਬਣਿਆ ਹੋਇਆ ਹੈ ਜਿਸ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਦੀਪ ਸਿੰਧੂ ਸ਼ਹੀਦ ਹੈ ਜਿਸ ਨੂੰ ਮਾਰਿਆ ਗਿਆ ਹੈ ਇਸੇ ਸੰਬੰਧ ਵਿੱਚ ਇਨਸਾਫ਼ ਦੀ ਮੰਗ ਕਰਦੇ ਹੋਏ ਬੈਲਜੀਅਮ ਵਿੱਚ ਇਕ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਵੱਖ ਬੁਲਾਰਿਆਂ ਵੱਲੋਂ ਦੀਪ ਸਿੰਧੂ ਦੀ ਸ਼ਹਾਦਤ ਤੇ ਸਰਕਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਇਸ ਮੋਕੇ ਤੇ ਦੀਪ ਸਿੰਧੂ ਦੀ ਜਗਾਹ ਨਵੇਂ ਨਾਮਜ਼ਦ ਕੀਤੇ ਗਏ ਅੰਮ੍ਰਿਤਪਾਲ ਸਿੰਘ ਪ੍ਰਧਾਨ ਵਾਰਿਸ ਪੰਜਾਬ ਦੇ ਵੱਲੋਂ ਇੰਡੀਆ ਤੋਂ ਲਾਇਵ ਹੋ ਕੇ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਅਤੇ ਇਕ ਝੰਡੇ ਥੱਲੇ ਇਕੱਠੇ ਹੋ ਕੇ ਚੱਲਣ ਦੀ ਗੱਲ ਕੀਤੀ ਇਸ ਤੋਂ ਇਲਾਵਾ ਗੁਰਮੀਤ ਸਿੰਘ ਖਨਿਆਨ ਜਰਮਨ ਪ੍ਰੀਥੀਪਾਲ ਸਿੰਘ ਫਰਾਂਸ ਗੁਰਦਾਵਰ ਸਿੰਘ ਚਾਹਲ ਬੈਲਜੀਅਮ ਬਲਕਾਰ ਸਿੰਘ ਨੀਟਾ ਕੁਲਵਿੰਦਰ ਸਿੰਘ ਅਤੇ ਪਟਵਾਰੀ ਵੱਲੋਂ ਸੰਬੌਧਨ ਕੀਤਾ ਗਿਆ ਦੋ ਘੰਟੇ ਚੱਲੇ ਇਸ ਮੁਜ਼ਾਹਰੇ ਦੇ ਕਰਤਾਧਰਤਾ ਜਗਦੀਸ਼ ਸਿੰਘ ਭੂਰਾ ਨੇ ਅੱਤ ਵਿੱਚ ਸਾਰੇ ਇਕੱਠ ਦਾ ਧੰਨਵਾਦ ਕੀਤਾ ਅਤੇ ਦੀਪ ਸਿੰਧੂ ਲਈ ਇਨਸਾਫ਼ ਦੀ ਮੰਗ ਕੀਤੀ