ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –
ਪਿਛਲੇ ਲੰਮੇ ਸਮੇਂ ਤੋਂ ਪੱਛੜੇਪਣ ਦਾ ਰੋਗ ਲੈ ਕੇ ਪੀੜਤ ਰਹੇ ਸਥਾਨਕ ਹਲਕੇ ਨੂੰ ਐਡਵੋਕੇਟ ਹਰਪਾਲ ਸਿੰਘ ਚੀਮਾ ਦੇ ਕੈਬਨਿਟ ਮੰਤਰੀ ਬਣਨ ਨਾਲ ਉਮੀਦ ਦਾ ਸੂਰਜ ਨਜ਼ਰ ਆਇਆ ਹੈ। ਐਡਵੋਕੇਟ ਚੀਮਾ ਪਿਛਲੇ ਸਮੇਂ ਤੋਂ ਵਿਰੋਧੀ ਧਿਰ ਵਿੱਚ ਹੁੰਦਿਆਂ ਜਿੱਥੇ ਪੰਜਾਬ ਦੀਆਂ ਮੁਸਕਿਲਾਂ ਤੋਂ ਵਾਕਿਫ਼ ਹਨ ਉੱਥੇ ਹੀ ਆਪਣੇ ਹਲਕੇ ਦੀਆਂ ਬੇਸਿੱਕ ਸਮੱਸਿਆਵਾਂ ਤੋਂ ਵੀ ਜਾਣੂ ਹਨ। ਉਹ ਦਿੜ੍ਹਬਾ ਹਲਕੇ ਦੇ ਹਲਕੇ ਦੇ ਹਰ ਘਰ ਨਾਲ ਨਿੱਜੀ ਤੌਰ ਤੇ ਜੁੜੇ ਹੋਏ ਹਨ। ਲੋਕਾਂ ਵਲੋਂ ਦਿੱਤਾ ਵੱਡਾ ਫਤਵਾ ਇਸ ਗੱਲ ਦੀ ਗਵਾਹੀ ਭਰਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਦੇ ਪ੍ਸਿੱਧ ਕੁਮੈਂਟੇਟਰ ਸਤਪਾਲ ਸਿੰਘ ਮਾਹੀ ਖਡਿਆਲ ਜਰਨਲ ਸਕੱਤਰ ਸਸਟੋਬਾਲ ਐਸੋਸੀਏਸ਼ਨ ਸੰਗਰੂਰ ਨੇ ਆਪਣੇ ਦਫਤਰ ਵਿੱਚ ਅੱਜ ਐਡਵੋਕੇਟ ਚੀਮਾ ਦੇ ਕੈਬਨਿਟ ਮੰਤਰੀ ਬਣਨ ਦੀ ਖੁਸੀ ਵਿੱਚ ਲੱਡੂ ਵੰਡਣ ਸਮੇਂ ਕੀਤਾ।
ਉਨ੍ਹਾਂ ਕਿਹਾ ਕਿ ਚੀਮਾ ਜੀ ਦੀ ਸਖਸ਼ੀਅਤ ਤੋਂ ਆਪਾਂ ਸਾਰੇ ਵਾਕਿਫ਼ ਹਾਂ, ਉਨ੍ਹਾਂ ਦੇ ਕੰਮ ਕਰਨ ਦੀ ਸਮੱਰਥਾ ਵੀ ਲੋਕਾਂ ਲਈ ਤਤਪਰ ਹੈ। ਪੰਜਾਬ ਦੀ ਖੇਡ ਕਬੱਡੀ ਇਸ ਮੌਕੇ ਵੱਡੀਆਂ ਚਣੌਤੀਆਂ ਚੋ ਗੁਜਰ ਰਹੀ ਹੈ। ਚੀਮਾ ਸਾਰੇ ਮਸਲਿਆਂ ਨੂੰ ਗੰਭੀਰਤਾ ਨਾਲ ਹੱਲ ਕਰਨਗੇ। ਜਲਦੀ ਹੀ ਖੇਡਾਂ ਨਾਲ ਜੁੜੀਆਂ ਸੰਸਥਾਵਾਂ ਨਾਲ ਵਿਸ਼ੇਸ਼ ਮੀਟਿੰਗ ਕਰਨਗੇ। ਸਸਟੋਬਾਲ ਦੀ ਖੇਡ ਨੂੰ ਪੰਜਾਬ ਵਿੱਚ ਹੋਰ ਉਸਾਰੂ ਢੰਗ ਨਾਲ ਚਲਾਉਣ ਲਈ ਵੀ ਅਸੀਂ ਉਨ੍ਹਾਂ ਦੀ ਅਗਵਾਈ ਵਿੱਚ ਕੰਮ ਕਰਾਂਗੇ। ਇਸ ਮੌਕੇ ਗੁਰਦੀਪ ਸਿੰਘ ਜਰਨਲ ਸਕੱਤਰ ਪੰਜਾਬ, ਕੋਚ ਬੁੱਧ ਸਿੰਘ ਭੀਖੀ, ਬਲਵਿੰਦਰ ਸਿੰਘ ਧਾਲੀਵਾਲ ਚੇਅਰਮੈਨ ਨੌਰਥ ਜੋਨ, ਗੁਰਸੇਵਕ ਸਿੰਘ ਲੱਡੂ, ਜਗਦੀਪ ਸਿੰਘ ਘਾਕੀ, ਕੁਲਦੀਪ ਸਿੰਘ ਆੜਤੀਆ, ਹੈੱਪੀ ਸਿੰਘ, ਸ਼ੇਰਾ ਗਿੱਲ ਕੋਚ, ਲੱਕੀ ਕਮਾਲਪੁਰ, ਜੱਸੀ ਛਾਹੜ, ਜੱਸੀ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।।