ਚੰਡੀਗੜ (ਪ੍ਰੀਤਮ ਲੁਧਿਆਣਵੀ)- ਲੁਧਿਆਣਾ ਵਿਖੇ ਮਾਂ ਸਰਸਵਤੀ ਧਾਮ ਪ੍ਰਬੰਧਕ ਕਮੇਟੀ ਵੱਲੋਂ ਆਰ ਜੇ ਮਿਊਜ਼ਿਕ ਕੰਪਨੀ ਦੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਚੇਅਰਮੈਨ ਜਰਨੈਲ ਸਿੰਘ ਤੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਿਸ਼ੇਸ਼ ਸਨਮਾਨ ਆਰ ਜੇ ਮਿਊਜ਼ਿਕ ਕੰਪਨੀ ਦੀ ਟੀਮ ਨੂੰ ਉਨਾਂ ਦੀ ਬੈਸਟ ਵੀਡੀਓਗ੍ਰਾਫੀ ਦੇ ਲਈ ਦਿੱਤਾ ਗਿਆ ਹੈ। ਉਨਾਂ ਅੱਗੇ ਕਿਹਾ ਕਿ ਹਰ ਉਸ ਇਨਸਾਨ ਦਾ ਸਨਮਾਨ ਹੋਣਾ ਚਾਹੀਦਾ ਹੈ ਜੋ ਮਿਹਨਤ, ਦਿਰੜ ਇਰਾਦੇ ਅਤੇ ਲਗਨ ਨਾਲ ਇਕ ਵੱਖਰਾ ਮੁਕਾਮ ਹਾਸਲ ਕਰਨ ਵਿਚ ਸਫ਼ਲਤਾ ਦੀਆਂ ਸਿਖਰਾਂ ਛੂੰਹਦਾ ਹੈ। ਇਸ ਸੁਭਾਗੇ ਮੌਕੇ ਤੇ ‘ਫਿਲਮੀ ਫੋਕਸ ਮਾਸਿਕ ਮੈਗਜ਼ੀਨ ਲੁਧਿਆਣਾ’ ਦੇ ਚੀਫ ਐਡੀਟਰ ਨਰਿੰਦਰ ਨੂਰ, ਐਮ ਡੀ ਰਜਿੰਦਰ ਸਿੰਘ (ਆਰ ਜੇ) ਭੁਪਿੰਦਰ ਭੂਪੀ, ਰੀਤ ਮਾਹੀ, ਬਰਿੰਦਰ ਸਿੰਘ ਸਟੋਰੀ ਰਾਈਟਰ ਅਤੇ ਸਟਿੱਲ ਫੋਟੋਗ੍ਰਾਫਰ, ਜਸਪ੍ਰੀਤ ਸਿੰਘ ਅਸਿਸਟੈਂਟ ਡੀ ਓ ਪੀ, ਪਰਮਿੰਦਰ ਸਿੰਘ ਅਤੇ ਉਨਾਂ ਦੀ ਪੂਰੀ ਟੀਮ ਹਾਜ਼ਰ ਸੀ।