ਪੰਜਾਬ ਪੱਧਰੀ ‘ਕਰੀਅਰ ਖੇਡਾਂ’ ਘੱਲ ਕਲਾਂ, ਮੋਗਾ-ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਅਕੈਡਮੀਂ ਦੀ ਨਵੀਂ ਪਹਿਲ

ਚੰਡੀਗੜ (ਪ੍ਰੀਤਮ ਲੁਧਿਆਣਵੀ), – ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਟੇਡੀਅਮ, ਘੱਲ ਕਲਾਂ ਮੋਗਾ ਵਿਖੇ ਸਮੂਹ ਪ੍ਰਬੰਧਕ ਕਰੀਅਰ ਖੇਡਾਂ, ਖਿਡਾਰੀਆਂ ਅਤੇ ਜਬਰਜੰਗ ਸਿੰਘ ਬਰਾੜ, ਗੁਰਨਾਮ ਸਿੰਘ ਸਾਬਕਾ ਸਰਪੰਚ, ਹਰਬੰਸ ਸਿੰਘ, ਅਜੀਤ ਸਿੰਘ, ਬਲਦੇਵ ਸਿੰਘ, ਦਰਸ਼ਨ ਸਿੰਘ, ਗੁਰਦੀਪ ਸਿੰਘ ਕੋਚ, ਚਮਕੌਰ ਸਿੰਘ, ਸੁਖਦੇਵ ਸਿੰਘ, ਬਲਵੀਰ ਸਿੰਘ, ਮਹਿੰਦਰ ਸਿੰਘ, ਗੁਰਜੀਤ ਸਿੰਘ, ਬਲਵਿੰਦਰ ਸਿੰਘ, ਪੈਂਟੂ, ਮਾਸਟਰ ਪਰਮਜੀਤ  ਸਿੰਘ, ਡਾ.ਪੁਸ਼ਪਿੰਦਰ ਸਿੰਘ ਲੁਧਿਆਣਾ ਅਤੇ ਗਰਾਉਂਡ ਵਿੱਚ ਮੌਜੂਦ ਹੋਰ ਪਤਿਵੰਤੇ ਤੇ ਖਿਡਾਰੀਆਂ ਨਾਲ ਮਿਲ ਕੇ ਲਗਾਤਾਰ ਚੌਥੇ ਸਾਲ ‘ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 553 ਸਾਲਾ ਜਨਮ ਦਿਵਸ’ ਨੂੰ ਸਮਰਪਿਤ, ਪੰਜਾਬ ਦੇ ਨੌਜੁਆਨ ਬੱਚਿਆਂ ਲਈ ਇੱਕ ਨਵੀਆਂ ਤੇ ਲੜੀ ਬੱਧ ਖੇਡਾਂ ਦਾ ਸਿਲਸਲਾ ਸ਼ੁਰੂ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਇਸ ਸੰਬੰਧੀ ਸ਼ੁਰੂਆਤ ਮੋਗਾ ਜਿਲੇ ਦੇ ਪਿੰਡ ਘੱਲ ਕਲਾਂ ਤੋਂ ਪੰਜਾਬ ਪੱਧਰੀ ਕਰੀਅਰ ਖੇਡਾਂ ਨਾਲ ਕੀਤੀ ਗਈ ਹੈ। 

          ਪੰਜਾਬ ਸਰਕਾਰ ਦੇ ਰੁਜ਼ਗਾਰ ਮੇਲਿਆਂ ਵਾਂਗ ਕਰੀਅਰ ਖੇਡਾਂ ਦਾ ਮਕਸਦ ਪੰਜਾਬ ਦੀ ਨੌਜੁਆਨ ਪੀੜੀ ਖਾਸ ਕਰਕੇ 16 ਤੋਂ 25 ਸਾਲਾ ਵਰਗ (01-01-1997 ਤੋਂ 01-01-2006 ਤੱਕ) ਨੂੰ ਖੇਡਾਂ ਰਾਹੀਂ ਸਰਕਾਰੀ ਨੌਕਰੀਆਂ ਹਾਸਿਲ ਕਰਨ ਵਿੱਚ ਮੱਦਦ ਕਰਨਾ ਹੈ। ਨਸ਼ਿਆਂ ਤੋਂ ਦੂਰ ਰਹਿ ਕੇ ਉਹਨਾਂ ਦਾ ਧਿਆਨ ਖੇਡਾਂ ਅਤੇ ਆਪਣੇ ਕਰੀਅਰ ਵੱਲ ਲਗਾਉਣਾ ਹੈ। ਇਸ ਲੜੀ ਤਹਿਤ ਸਭ ਤੋਂ ਪਹਿਲਾਂ ਪੁਲਿਸ ਅਤੇ ਫੌਜ਼ ਦੀ ਭਰਤੀ ਲਈ ਨਿਰਧਾਰਿਤ ਮਾਪ ਦੰਡਾਂ ਅਨੁਸਾਰ ਪੰਜਾਬ ਦੇ ਸਮੂਹ ਯੋਗ ਨੌਜੁਆਨ ਲੜਕੇ- ਲੜਕੀਆਂ ਨੂੰ ਮਿਤੀ 30-03-2022 ਦਿਨ ਬੁੱਧਵਾਰ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਟੇਡੀਅਮ, ਪਿੰਡ ਘੱਲ ਕਲਾਂ, ਜਿਲਾ ਮੋਗਾ ਵਿਖੇ ਹੋਣ ਵਾਲੀਆਂ ਕਰੀਅਰ ਖੇਡਾਂ ਵਿੱਚ ਭਾਗ ਲੈਣ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ। ਇਨਾਂ ਖੇਡਾਂ ਤਹਿਤ ਲੜਕਿਆਂ ਦੀ 1600 ਮੀਟਰ ਰੇਸ, ਲੜਕੀਆਂ ਦੀ 800 ਮੀਟਰ ਰੇਸ, ਲੌਗ ਜੰਪ ਅਤੇ ਹਾਈ ਜੰਪ ਦੇ ਮੁਕਾਬਲੇ ਕਰਵਾਏ ਜਾਣਗੇ। ਹਰੇਕ ਖਿਡਾਰੀ ਤਿੰਨੋਂ ਮੁਕਾਬਲਿਆਂ ਵਿੱਚ ਭਾਗ ਲੈ ਸਕੇਗਾ ਪ੍ਰੰਤੂ ਇੱਕੋ ਇਨਾਮ ਦਾ ਹੱਕਦਾਰ ਹੋਵੇਗਾ। ਭਾਗ ਲੈਣ ਵਾਲੇ ਹਰੇਕ ਖਿਡਾਰੀ ਲਈ ਐਂਟਰੀ ਫੀਸ ਸੌ ਰੁ: ਹੋਵੇਗੀ। ਇਸ ਵਿੱਚ ਕੇਵਲ ਕੁਆਰੇ ਤੇ ਤੰਦਰੁਸਤ ਨਿਗਾ ਵਾਲੇ ਖਿਡਾਰੀ ਹੀ ਭਾਗ ਲੈਣਗੇ। ਹਰੇਕ ਖਿਡਾਰੀ  ਨੂੰ ਆਪਣਾ ਜਨਮ ਸਰਟੀਫਿਕੇਟ ਤੇ ਆਧਾਰ ਕਾਰਡ ਦੋਨੋਂ ਅਸਲ ਤੇ ਫੋਟੋ ਸਟੇਟ ਨਾਲ ਲੈ ਕੇ ਆਉਣੇ ਜਰੂਰੀ ਹਨ। ਹਰੇਕ ਮੁਕਾਬਲੇ ਦੇ ਪਹਿਲੇ ਤਿੰਨ ਜੇਤੂ ਖਿਡਾਰੀਆਂ ਨੂੰ ਜਿੱਥੇ ਟਰੈਕ ਸੂਟ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ, ਉੱਥੇ ਪੁਲਿਸ ਅਤੇ ਫੌਜ਼ ਦੇ ਲਿਖਤੀ ਪੇਪਰਾਂ ਦੀ ਤਿਆਰੀ ‘ਕਰੀਅਰ ਵਿੰਗ’ ਵੱਲੋਂ ਆਨਲਾਇਨ ਘਰ ਬੈਠੇ ਹੀ ਫਰੀ ਮੁਹੱਈਆ ਕੀਤੀ ਜਾਵੇਗੀ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...