ਬਰੇਟਾ (ਰੀਤਵਾਲ) ਇੱਥੋ ਨੇੜਲੇ ਪਿੰਡ ਬਰ੍ਹੇ ਨਜਦੀਕ ਮੋਟਰ ਸਾਈਕਲ ਸਵਾਰ ਦੇ ਟਰੱਕ ਦੀ ਚਪੇਟ ਵਿੱਚ ਆਉਣ ਕਾਰਨ ਔਰਤ ਦੀ ਮੌਤ ਅਤੇ ਪੁੱਤਰ ਦੇ ਜਖਮੀ ਹੋ ਜਾਣ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਖਾਰੇ ਬਰਨਾਲੇ ਤੋਂ ਮਾਂ ਪੁੱਤਰ ਮੋਟਰ ਸਾਈਕਲ ਰਾਹੀਂ ਛਿੰਨੇ ਭੋਗ ਤੇ ਜਾ ਰਹੇ ਸਨ। ਕਿ ਅਚਾਨਕ ਪਿੰਡ ਬਰ੍ਹੇ ਦੇ ਖਾਰੇ ਵਾਲੇ ਮੌੜ ਤੇ ਇੱਕ ਭਰੇ ਟਰੱਕ ਦੀ ਚਪੇਟ ਵਿੱਚ ਆ ਗਏ। ਜਿਸ ਵਿੱਚ ਚਰਨਜੀਤ ਕੌਰ 50 ਸਾਲਾਂ ਦੀ ਮੌਤ ਹੋ ਗਈ ਅਤੇ ਉਸਦੇ ਪੁੱਤਰ ਗੁਰਵਿੰਦਰ ਸਿੰਘ (28 ਸਾਲਾਂ) ਨੂੰ ਜਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਲਿਆਂਦਾ ਗਿਆ। ਪੁਲਿਸ ਨੇ ਜੱਗਰ ਸਿੰਘ ਦੇ ਬਿਆਨਾ ਤੇ ਟਰੱਕ ਚਾਲਕ ਵਾਸੀ ਦੌਦੜਾ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰ¨ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੋਸ਼ਟ ਮਾਰਟਮ ਉਪਰੰਤ ਮ੍ਰਿਤਕ ਔਰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ