“ਸੋਰੀ ਕੈਲਾਸ਼ ਜੀ ਮੇਰਾ ਕੰਮ ਇਸ ਤਰ੍ਹਾ ਦਾ ਹੈ ਕਿ ਮੇਰੇ ਕੋਲ ਸਮਾਂ ਬਹੁਤ ਘੱਟ ਹੁੰਦਾ ਹੈ ਮੈ ਲੇਟ ਕੰਮ ਛੱਡਦੀ ਹਾਂ ਸੋਚਿਆ ਲੇਟ ਆਵਾਗੀ ਤਾਂ ਤੁਸੀ ਡਿਸਟਰਵ ਹੋਵੋਗੇ ਇਸੇ ਲਈ ਸਮੇਂ ਦਾ ਇੰਤਜਾਰ ਕਰ ਰਹੀ ਸੀ ਕਿ ਕਿਸੇ ਦਿਨ ਅਰਲੀ ਕੰਮ ਖਤਮ ਕਰ ਕੇ ਤਾਹਡੇ ਵੱਲ ਸਮੇ ਸਿਰ ਦਿਨ ਵੇਲੇ ਹੀ ਆਵਾਂ ਪਰ ਕੰਮ ਚੋ ਸਮਾਂ ਹੀ ਨਹੀ ਨਿਕਲਿਆ।”
ਮੇਰੇ ਵੱਲ ਦੇਖ ਕੇ ਉਹ ਥੋੜਾ ਜਿਹਾ ਮੁਸਕੁਰਾਈ,
“ਕੋਈ ਗੱਲ ਨਹੀ ਠੀਕ ਹੈ, ਮੈਨੂੰ ਤਾਂ ਇਸੇ ਗੱਲ ਦੀ ਖੁਸ਼ੀ ਹੈ ਕਿ ਤੂੰ ਮੇਰੀ ਡਾਇਰੀ ਵਾਪਸ ਦੇਣ ਆ ਗਈ। ਤੁਸੀ ਤਾਂ ਅਖਬਾਰ ਵਾਲੇ ਹੋ ਤੇ ਅਖਬਾਰ ਵਾਲੇ ਖਬਰਾਂ ਭਾਲਦੇ ਫਿਰਦੇ ਨੇ ਰਾਇਟਰਾਂ ਵਾਰੇ । ਤੇ ਇਸ ਡਾਇਰੀ ਚ ਤਾਂ ਮੇਰਾ ਪੂਰਾ ਜੀਵਨ ਸਿਮਟਿਆ ਹੋਇਆ ਸੀ । ਮੈਨੂੰ ਉਮੀਦ ਹੈ ਤੂੰ ਇਹ ਡਾਇਰੀ ਨਹੀ ਪੜ੍ਹੀ ਹੋਣੀ ਜੇ ਪੜੀ ਹੁੰਦੀ ਤਾਂ ਤੂੰਂ ਇਹ ਮੈਂਨੂੰ ਵਾਪਸ ਨਹੀ ਕਰਨੀ ਸੀ ਸਗੋ ਇਸ ਤੇ ਹੋਰ ਮਸਾਲੇ ਲਾ ਕੇ ਆਪਣੇ ਪੇਪਰ ਚ ਕੱਢ ਦੇਣੀ ਸੀ।”
“ਨਹੀ ਕੈਲਾਸ਼ ਜੀ ਮੈਂ ਇੰਨੀ ਵੀ ਮਾੜੀ ਨਹੀ ਸੀ ਕਿ ਤੁਹਾਡੀ ਨਿੱਜੀ ਜਿੰਦਗੀ ਦੇ ਨਿੱਜੀ ਪਹਿਲੂ ਮੈਂ ਤੁਹਾਡੀ ਇਜਾਜਤ ਬਿਨਾਂ ਪੇਪਰ ਚ ਲਾ ਦਿੰਦੀ।”
ਡਾਇਰੀ ਦੇ ਪੰਨੇ ਕੈਲਾਸ਼ ਇਸ ਤਰ੍ਹਾਂ ਫੋਲ ਰਹੀ ਸੀ ਜਿਵੇ ਉਹ ਉਸ ਤੇ ਲਾਏ ਸਾਰੇ ਜਿੰਦਰੇ ਚੈੱਕ ਕਰ ਰਹੀ ਹੋਵੇ ਕਿ ਕੋਈ ਜਿੰਦਰਾਂ ਮੈਂ ਖੋਲ ਕੇ ਤਾਂ ਨਹੀ ਵੇਖ ਲਿਆ।
ਕਮਰੇ ਵਿੱਚ ਕੁੱਝ ਕੁ ਮਿੰਟ ਚੁੱਪ ਪਸਰ ਗਈ ਸ਼ਾਇਦ ਉਹ ਆਪਣਾ ਬਹੁਤ ਵਰ੍ਹੇ ਪਹਿਲਾ ਲਿੱਖਿਆ ਕੋਈ ਪੰਨਾ ਪੜ੍ਹ ਰਹੀ ਸੀ ।
ਉਸ ਦੀ ਸਿਗਰਟ ਉਸੇ ਤਰ੍ਹਾਂ ਹੱਥ ਵਿੱਚ ਸੁਲਗ ਰਹੀ ਸੀ। ਮੈ ਨੀਝ ਨਾਲ ਉਸ ਦੇ ਮੂੰਹ ਵੱਲ ਵੇਖਿਆ ਤਾਂ ਉਹ ਸੋਫੋ ਤੇ ਬੈਠੀ ਮੈਂਨੂੰ ਅਮ੍ਰਿੰਤਾ ਪ੍ਰੀਤਮ ਵਾਂਘ ਜਾਪ ਰਹੀ ਸੀ।
“ਤੂੰ ਮੇਰੀ ਇਹ ਡਾਇਰੀ ਪੜ੍ਹੀ ਸੀ ਬੀਰਾਂ ?
ਕੈਲਾਸ਼ ਦਾ ਸਵਾਲ ਸੁਣ ਕੇ ਮੈਂ ਕੰਬ ਗਈ। ਜਿੱਧਾ ਕਿਸੇ ਚੋਰ ਨੂੰ ਕਿਸੇ ਨੇ ਰੰਗੇ ਹੱਥੀ ਚੋਰੀ ਕਰਦਿਆਂ ਫੜ ਲਿਆ ਹੋਵੇ।
“ਹਾਂ ਕੈਲਾਸ਼ ਜੀ ਮੈਂ ਪੜੀ ਸੀ। ਮੈਨੂੰ ਮਾਫ ਕਰ ਦਿਓ ਮੈਨੂੰ ਇੰਝ ਨਹੀ ਕਰਨਾਂ ਚਾਹੀਦਾ ਸੀ ਪਰ ਮੈਂ ਪਤਾ ਨਹੀ ਕਿਓ ਪਿਹਲਾ ਪੇਜ਼ ਪੜਨ ਤੋ ਬਆਦ ਆਪਣੇ ਆਪ ਨੂੰ ਰੋਕ ਹੀ ਨਹੀ ਪਾਈ।” ਆਈ ਐੱਮ ਵੈਰੀ ਸੋਰੀ ਕੈਲਾਸ਼ ਜੀ ਹੋ ਸਕੇ ਤਾਂ ਮੈਂਨੂੰ ਮਾਫ ਕਰ ਦੇਣਾ।”
ਮੇਰੀ ਗੱਲ ਸੁਣ ਕੇ ਕੈਲਾਸ਼ ਨੇ ਹੱਥ ਚ ਫੜੀ ਸਿਗਰਟ ਦੇ ਵੱਡੇ ਵੱਡੇ ਕਸ਼ ਖਿੱਚੇ । ਜਿਵੇ ਧੂੰਏ ਰਾਹੀ ਉਹ ਆਪਣਾ ਗੁੱਸਾ ਬਾਹਰ ਕੱਢ ਰਹੀ ਸੀ।
ਮੈਨੂੰ ਆਪਣੇ ਉੱਤਰ ਤੇ ਆਪ ਹੀ ਸ਼ਰਮ ਆ ਰਹੀ ਸੀ । ਪਰ ਮੈ ਉਸ ਨਾਲ ਝੂਠ ਨਹੀ ਬੋਲਣਾ ਚਹੁੰਦੀ ਸੀ । ਖਾਸ ਕਰ ਕੇ ਉਸ ਦ ਡਾਇਰੀ ਪੜਨ ਤੋ ਬਆਦ ਮੇਰੇ ਦਿਲ ਚ ਉਸ ਲਈ ਬਹੁਤ ਇੱਜਤ ਆ ਗਈ ਸੀ ਤੇ ਇਸੇ ਇੱਜਤ ਅਤੇ ਪਿਆਰ ਕਰ ਕੇ ਮੈ ਉਸ ਨੂੰ ਸੱਚ ਦੱਸ ਦਿੱਤਾ।
“ਤੈਨੂੰ ਨਹੀ ਪੜਨੀ ਚਾਹੀਦੀ ਸੀ, ਖੈਰ ਜੇ ਹੁਣ ਪੜ੍ਹ ਹੀ ਲਈ ਹੈ ਤਾਂ ਕੋਈ ਗੱਲ ਨਹੀ”
ਉਸ ਨੇ ਗੱਲ ਖਤਮ ਕਰਦਿਆਂ ਲੰਬਾ ਹੌਕਾ ਲਿਆ।
“ਰੋਟੀ ਖਾਏਗੀ ?”
“ਜੀ ਨਹੀ ਮੈ ਠੀਕ ਹਾਂ” ਕਾਹਲੀ ਨਾਲ ਇਹੀ ਉੱਤਰ ਉਸ ਵੇਲੇ ਮੈਨੂੰ ਸੁੱਝਿਆ।”
“ਨਾਂ ਮੈਂ ਕਦ ਕਿਹਾ ਕਿ ਤੂੰ ਠੀਕ ਨਹੀ ਹੈ ? ਮੈਨੂੰ ਪਤਾ ਤੂਂੰ ਠੀਕ ਹੈ ਪਰ ਰੋਟੀ ਦਾ ਠੀਕ ਨਾਲ ਕੀ ਮੱਤਲੱਵ ? ਕਮਲੀ ਕੁੜੀ । ਕੰਮ ਤੋ ਸਿੱਧਾ ਆਈ ਏ ਇੱਥੇ ?”
“ਹਾਂਜੀ”
“ਠੀਕ ਕਾ ਫਿਰ ਆ ਜਾ ਰਸੋਈ ਚ ਮੇਰੇ ਨਾਲ ਹੀ ਦੋ ਦੋ ਫੁੱਲਕੇ ਲਾ ਲੈ ਦਾਲ ਮੈ ਬਣਾਈ ਹੋਈ ਹੈ।”
ਮੈਂ ਉਸ ਦੇ ਮਗਰ ਮਗਰ ਰਸੋਈ ਵਿੱਚ ਚੱਲੇ ਗਈ ਅਤੇ ਉਸ ਦੇ ਦੱਸਣ ਅਨੁਸਾਰ ਚੀਜ਼ਾ ਲੱਭ ਕੇ ਰੋਟੀ ਲਾਉਣ ਲੱਗ ਗਈ।
ਕੋਈ ਪੰਦਰਾਂ ਬੀਹ ਮਿੰਟਾਂ ਚ ਹੀ ਅਸੀ ਦੋਵੇ ਰੋਟੀ ਖਾਹ ਕੇ ਰਸੋਈ ਚੋ ਵਿਹਲੀਆਂ ਹੋ ਕੇ ਬਾਹਰ ਆ ਗਈਆਂ।
ਮੇਰਾ ਮਨ ਬਹੁਤ ਸਾਰੀਆਂ ਗੱਲਾਂ ਕਰਨ ਦਾ ਸੀ ਪਰ ਮੈ ਉਸ ਤੋ ਝਿੱਜਕਦੀ ਕੋਈ ਸਵਾਲ ਨਹੀ ਪੁੱਛ ਪਾ ਰਹੀ ਸੀ। ਸ਼ਾਇਦ ਉਹ ਵੀ ਮੇਰੀਆਂ ਨਜ਼ਰਾਂ ਭਾਪ ਰਹੀ ਸੀ।
ਸਮਾਂ ਵੀ ਬਹੁਤ ਹੋ ਗਿਆ ਸੀ ਨੋ ਤੋ ਉੱਪਰ ਸਮਾਂ ਹੋ ਗਿਆ ਸੀ । ਟੀਵੀ ਤੇ ਕੋਈ ਪੁਰਾਣੀ ਮੀਨਾ ਕੁਮਾਰੀ ਦੀ ਫਿਲਮ ਚੱਲ ਰਹੀ ਸੀ । ਕੈਲਾਸ਼ ਨੇ ਕਲਾਕ ਵੱਲ ਨਜ਼ਰ ਘੁੰਮਾ ਕੇ ਕਿਹਾ ਕੀ ਸਮੇ ਦਾ ਪਤਾ ਹੀ ਨਹੀ ਚੱਲਦਾ ਲੈ ਨੋ ਵੀ ਵੱਜ ਗਏ।
ਮੈਂਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿੱਦਾ ਉਹ ਮੈਂਨੂੰ ਸਮਾਂ ਦਿਖਾ ਕੇ ਕਹਿ ਰਹੀ ਸੀ ਕਿ ਹੁਣ ਮੈਨੂੰ ਚੱਲਣਾ ਚਾਹੀਦਾ ਹੈ।
ਵੈਸੇ ਵੀ ਬਹੁਤ ਲੇਟ ਸੀ ਮੇਰੇ ਘਰ ਤੱਕ ਹਾਲੇ ਅੱਧੇ ਘੰਟੇ ਦੀ ਡਰਾਇਵ ਸੀ ।
ਮੈ ਉੱਠ ਕੇ ਖੜੀ ਹੋ ਗਈ ।
“ਕੈਲਾਸ਼ ਜੀ ਖਾਣੇ ਲਈ ਅਤੇ ਕੋਫੀ ਲਈ ਬਹੁਤ ਬਹੁਤ ਸ਼ੁਕਰੀਆਂ ਜੀ ਹੁਣ ਮੈਨੂੰ ਇਜਾਜਤ ਦਿਓ। ਕਾਫੀ ਲੇਟ ਹੈ ਤੁਸੀ ਵੀ ਸੋ ਜਾਓ। ਮੈ ਚੱਲਦੀ ਹਾਂ।”
ਇਨੰਾ ਆਖ ਮੈ ਆਪਣਾ ਕੋਟ ਕਿੱਲੀ ਨਾਲੋ ਲਾਉਣ ਲੱਗ ਗਈ।
“ਇੰਨੇ ਸਾਰੇ ਸਵਾਲ ਨਾਲ ਲੈ ਕੇ ਹੀ ਚੱਲੀ ਜਾਵੇਗੀ ? ਕੋਈ ਪੁੱਛੇਗੀ ਨਹੀ?”
ਕੈਲਾਸ਼ ਮੇਰੇ ਪਿੱਛੇ ਆ ਕੇ ਖੜੀ ਹੋ ਗਈ।
“ਜੀ ਕਿਹੜੇ ਸਵਾਲ ?”
“ਉਹੀ ਜੋ ਮੇਰੀ ਡਾਇਰੀ ਪੜ੍ਹ ਕੇ ਤੇਰੇ ਮਨ ਚ ਉੱਠੇ ਹਨ ।”
“ਹਾਂ ਪਰ ਕੈਲਾਸ਼ ਜੀ ਉਹ ਤੁਹਾਡੀ ਨਿੱਜੀ ਜਿੰਦਗੀ ਹੈ, ਮੈਨੂੰ ਕੋਈ ਹੱਕ ਨਹੀ ਉਹਨਾਂ ਤੇ ਸਵਾਲ ਕਰਨ ਦਾ।”
“ਹਾਂ ਪਰ ਹੁਣ ਉਹ ਨਿੱਜੀ ਨਹੀ ਰਹੀ ਤੂੰ ਸਾਰੇ ਕਾਸੇ ਤੋ ਜਾਣੂ ਹੈ ਹੁਣ ਤੈਨੂੰ ਸਭ ਪਤਾ ਹੈ। ਖੈਰ ਮੈਨੂੰ ਬੁਰਾ ਨਹੀ ਲੱਗਾ। ਤੂੰ ਚੰਗੀ ਕੁੜੀ ਲੱਗਦੇ ਹੈ। ਪਤਾ ਨਹੀ ਕਿਓ ਅੱਜ ਇੰਨੇ ਸਾਲਾਂ ਬਆਦ ਮੇਰਾ ਵੀ ਕਿਸੇ ਨਾਲ ਢਿੱਡ ਫੋਲਣ ਦਾ ਮਨ ਹੋਇਆ ਆ । ਆ ਜਾ ਤੂੰ ਸੋਫੇ ਤੇ ਬੈਠ ਆਪਾ ਗੱਲਾਂ ਕਰਦੇ ਹਾਂ। ਮੈ ਤੇਰੇ ਲਈ ਕੋਫੀ ਬਣਾ ਕੇ ਲਿਉਦੀ ਹਾਂ।”
ਮੈ ਉਸ ਦੇ ਮੂੰਹ ਵੱਲ ਵੇਖਿਆ ਤਾਂ ਮੈਨੂੰ ਕੋਈ ਬੱਚਿਆ ਵਰਗੀ ਤਰਲਾ ਨਜ਼ਰ ਆਇਆ। ਕੈਲਾਸ਼ ਦੀ ਬੇਨਤੀ ਨੂੰ ਮੈ ਅਸਵਿਕਾਰ ਨਾਂ ਕਰ ਸਕੀ ਤੇ ਉਸ ਦੇ ਪਿੱਛੇ ਫਿਰ ਟੀਵੀ ਰੂਮ ਚ ਆ ਕੇ ਬਹਿ ਗਈ। ਉਹ ਸਿੱਧੀ ਰਸੋਈ ਚ ਕੋਫੀ ਲੈਣ ਚੱਲੇ ਗਈ।
“ਤੇਰੇ ਘਰ ਕੌਣ ਕੌਣ ਹੈ ਇੱਥੇ ?” ਕੌਫੀ ਵਾਲਾ ਕੱਪ ਮੇਰੇ ਹੱਥ ਚ ਫੜਉਦਿਆਂ ਕੈਲਾਸ਼ ਨੇ ਸਵਾਲ ਕੀਤਾ।
“ਜੀ ਇੱਥੇ ਕੋਈ ਨਹੀ ਹੈ । ਮੈਂ ਇੱਕਲੀ ਨੇ ਸਪਾਰਕਹਿੱਲ ਚ ਫਲੈਟ ਲਿਆ ਹੋਇਆ ਹੈ ਕਿਰਾਏ ਤੇ । ਇੱਥੇ ਵਰਕ ਪਰਮਿੰਟ ਤੇ ਚਾਰ ਪੰਜ ਸਾਲ ਤੋ ਰਹਿ ਰਹੀ ਹਾਂ ਤੇ ਇੱਕ ਹੀ ਥਾਂ ਤੇ ਕੰਮ ਕਰਦੀ ਹਾਂ। ਮੰਮ ਡੈਡ ਤੇ ਵੱਡਾ ਭਰਾ ਇੰਡੀਆ ਹੀ ਹਨ।”
“ਅੱਛਾ, ਫਿਰ ਇਸ ਦਾ ਮੱਤਲੱਬ ਘਰ ਕੋਈ ਉਡੀਕਣ ਵਾਲਾ ਨਹੀ ਹੈ ।”
“ਨਹੀ ਜੀ”
“ਹੂੰ …। ਵਿਆਹ ਨਹੀ ਕਰਾਇਆ ਹਾਲੇ ?
“ਨਹੀ ਜੀ ਹਾਲੇ ਇਸ ਵਾਰੇ ਸੋਚਿਆ ਨਹੀ। ਹਾਲੇ ਕੰਮ ਕਰਕੇ ਥੋੜਾ ਆਪਣੇ ਪੈਰਾਂ ਤੇ ਸੈੱਟ ਹੌਣਾ ਹੈ ਫਿਰ ਬਆਦ ਵਿੱਚ ਇਸ ਵਾਰੇ ਸੋਚਾਗੀ ।”
ਉਸ ਦੇ ਇਹਨਾਂ ਸਵਾਲਾ ਚ ਆਪਣਾਪਨ ਜਿਹੀ ਝਲਕ ਰਿਹਾ ਸੀ।
ਗੱਲਾਂ ਕਰਦੀ ਕਰਦੀ ਉਸ ਨੇ ਫਿਰ ਸਿਗਰਟ ਸੁਲਗਾ ਲਈ । ਸਾਰਾ ਕਮਰਾ ਧੂੰਅੇ ਨਾਲ ਇੱਕ ਵਾਰ ਫਿਰ ਭਰ ਗਿਆ। ਸ਼ਾਇਦ ਹਰ ਵਾਰ ਕੋਫੀ ਨਾਲ ਸਿਗਰਟ ਪੀਣ ਦੀ ਉਹ ਆਦੀ ਹੋ ਚੁੱਕੀ ਸੀ।
“ਕੋਈ ਪ੍ਰੇਮੀ ਪ੍ਰੋਮੀ ਨਹੀ ਤੇਰਾ ਨਾਲ ਰਹਿੰਦਾ ?”
ਕੈਲਾਸ਼ ਦੇ ਇਸ ਸਵਾਲ ਤੇ ਮੈਨੂੰ ਹਾਸਾ ਆ ਗਿਆ ।
“ਨੀ ਜੀ ਇਸ ਤਰ੍ਹਾਂ ਦਾ ਕੁੱਝ ਨਹੀ ਹੈ ਇਹੋ ਜਿਹੇ ਝਮੇਲਿਆ ਤੋ ਮੈ ਕੋਹਾਂ ਦੂਰ ਹਾਂ।”
ਮੇਰਾ ਜਵਾਬ ਸੁਣ ਕੇ ਉਹ ਵੀ ਮੁਸਕੁਰਾ ਪਈ ।
“ਠੀਕ ਹੈ ਭਲੀ ਕੁੜੀ ਲੱਗਦੀ ਹੈ , ਦੂਰ ਹੀ ਰਹੀ ਇਸ ਕੰਜਰਖਾਨੇ ਤੋ ।” ਕੰਜਰਖਾਨਾਂ ਸੁਣ ਕੇ ਚੌਕ ਨਾਂ ਇਹ ਸੱਚ ਹੀ ਕੰਜਰ ਖਾਨਾਂ ਹੈ।”
ਕੰਜਰਖਾਨਾਂ ਸੁਣ ਕੇ ਮੈ ਸੱਚੀ ਚੌਕ ਗਈ ਸੀ ।
ਕੈਲਾਸ਼ ਦੀਆਂ ਕਾਫੀ ਕਹਾਣੀਆਂ ਲਵ ਸਟੋਰੀ ਵਾਲੀਆਂ ਸਨ । ਪਰ ਹਰ ਲਵ ਸਟੋਰੀ ਚ ਮਰਦ ਬੇਵਫਾ ਹੀ ਹੁੰਦਾ । ਪਰ ਉਸ ਦੀ ਲੇਖਣੀ ਅਤੇ ਉਸ ਦੀ ਸੋਚ ਚ ਬਹੁਤ ਫਰਕ ਸੀ।
ਜਾਂ ਇੰਝ ਕਹਿ ਲਵਾ ਕਿ ਉਸ ਦੇ ਹਲਾਤਾਂ ਨੇ ਉਸ ਨੂੰ ਕੁਰੱਖਤ ਬਣਾ ਦਿੱਤਾ ਸੀ । ਉਸ ਦੀ ਡਾਇਰੀ ਪੜਨ ਤੋ ਬਆਦ ਮੈਨੂੰ ਬਹੁਤ ਕੁੱਝ ਉਸ ਬਾਰੇ ਪਤਾ ਲੱਗ ਚੁੱਕਾ ਸੀ । ਮੈ ਚਹੁੰਦੀ ਸੀ ਉਹ ਆਪਣੀ ਜਿੰਦਗੀ ਦੀਆਂ ਉਹ ਘੱਟਨਾਂਵਾਂ ਮੇਰੇ ਨਾਲ ਸਾਂਝੀਆਂ ਕਰੇ । ਪਰ ਮੇਰਾ ਮਨ ਉਸ ਨੂੰ ਛੇੜਨ ਨੂੰ ਨਹੀ ਕਰਦਾ ਸੀ ।
ਪਰ ਸ਼ਾਇਦ ਉਹ ਤਿਆਰ ਸੀ ਮੇਰੇ ਨਾਲ ਆਪਣਾ ਮਨ ਦਾ ਬੋਜਹ ਹਲਕਾ ਕਰਨ ਲਈ ਇਸੇ ਲਈ ਉਸ ਨੇ ਮੈਂਨੂੰ ਰਾਤ ਇੱਥੇ ਉਸੇ ਦੇ ਘਰੇ ਠਹਿਰਣ ਦੇ ਅੋਫਰ ਦੇ ਦਿੱਤੀ ਸੀ ਤੇ ਮੈ ਵੀ ਖਿੱੜੇ ਮੱਥੇ ਉਸ ਦੀ ਇਸ ਆਫਰ ਮਨ ਲਈ ਸੀ । ਮੇਰੇ ਲਈ ਇਸ ਤੋ ਵੱਡੀ ਖੁਸ਼ਕਿਸਮਤੀ ਕੀ ਹੋ ਸਕਦੀ ਸੀ ਕਿ ਪ੍ਰਸਿੱਧ ਪੰਜਾਬੀ ਲੇਖਿਕਾਂ ਮੈਨੂੰ ਆਪਣੇ ਘਰ ਰਾਤ ਕੱਟਣ ਲਈ ਆਖ ਰਹੀ ਸੀ ।
ਮੇਰੀ ਰਾਤ ਰਹਿਣ ਦੀ ਹਾਂ ਸੁਣਨ ਤੋ ਬਆਦ ਉਹ ਉੱਪਰੋ ਦੋ ਕੰਬਲ ਲੈ ਆਈ ਅਤੇ ਦੋਹਾਂ ਸੋਫਿਆ ਤੇ ਕੰਬਲ ਸਿੱਟ ਦਿੱਤੇ । ਇੱਕ ਚ ਆਪ ਬੱਚਿਆ ਵਾਂਘ ਲੁੱਕ ਗਈ ਤੇ ਦੂਸਰਾ ਮੈਨੂੰ ਦੇ ਦਿੱਤਾ।
ਕਮਰੇ ਦੀ ਵੱਡੀ ਲਾਇਟ ਬੰਦ ਕਰ ਕੇ ਉਸ ਨੇ ਛੋਟਾ ਜਿਹਾ ਲੈੱਪ ਛੇਡ ਵਾਲ ਦਿੱਤਾ । ਫਾਇਰ ਪਲੇਸ ਲਗਾਤਾਰ ਮੱਧਮ ਜਿਹਾ ਵੱਲ ਰਿਹਾ ਸੀ । ਉਸ ਦੀ ਪੈਦੀ ਰੋਸ਼ਨੀ ਅਤੇ ਸੇਕ ਨਾਲ ਕੈਲਾਸ਼ ਦਾ ਚਿਹਰਾ ਦੱਗ ਦੱਗ ਕਰ ਰਿਹਾ ਸੀ।
“ਕੈਲਾਸ਼ ਜੀ ਕੁੱਝ ਆਪਣੀ ਜਿੰਦਗੀ ਵਾਰੇ ਦੱਸੋ ?” ਲੰਬੀ ਚੁੱਪ ਤੋੜਦਿਆ ਮੈ ਉਸ ਅੱਗੇ ਸਵਾਲ ਧਰ ਦਿੱਤਾ।
“ਹੂੰ ……। ਕੀ ਦੱਸਾਂ, ਪੁੱਛ ਕੀ ਪੁੱਛਣਾ ਹੈ ?”
“ਕੈਲਾਸ਼ ਜੀ ਅੱਜ ਜੋ ਵੀ ਮੇਰੀਆਂ ਤੁਹਾਡੇ ਨਾਲ ਗੱਲਾਂ ਹੌਣਗੀਆਂ ਉਹ ਤੁਹਾਡੇ ਤੇ ਮੇਰੇ ਵਿਚਕਾਰ ਹੀ ਰਹਿਣਗੀਆਂ ਮੇਰੇ ਤੇ ਭਰੋਸਾ ਕਰਨਾਂ ਮੈ ਕਿਸੇ ਨਾਲ ਵੀ ਸ਼ੇਅਰ ਨਹੀ ਕਰਾਂਗੀ।” ਮੈਨੂੰ ਪਤਾ ਹੈ ਤੁਸੀ ਜਿੰਦਗੀ ਵਿੱਚ ਬਹੁਤ ਕੁੱਝ ਸਿਹਾ ਹੈ ਇਹ ਮਰਦਾਂ ਹੱਥੋ । ਮੈਂਨੂੰ ਤੁਹਾਡੇ ਨਾਲ ਪੂਰੀ ਹਮਦਰਦੀ ਹੈ। ਮੈਨੂੰ ਮਾਣ ਵੀ ਹੈ ਕਿ ਇੰਨਾਂ ਕੁੱਝ ਸਹਿਣ ਦੇ ਬਆਦ ਵੀ ਤੁਸੀ ਆਪਣੇ ਆਪ ਨੂੰ ਲੈੱਟ ਡਾਉਨ ਨਹੀ ਕੀਤਾ ਸਗੋ ਆਪਣਾ ਇੱਕ ਮੁਕਾਮ ਹਾਸਿਲ ਕੀਤਾ ਹੈ। ਤੁਸੀ ਅੱਜ ਉਸ ਥਾਂ ਤੇ ਹੋ ਜਿੱਥੇ ਪਹੁੰਚਣਾ ਸੋਖੀ ਗੱਲ ਨਹੀ ਹੈ।”
“ਹਾਂ ਤੂੰ ਸੱਚ ਕਹਿ ਰਹੀ ਹੈ ਬੀਰਾਂ। ਅੱਜ ਜਿੱਥੇ ਤੱਕ ਮੈਂ ਪਹੁੰਚੀ ਹਾਂ ਉੱਥੇ ਤੱਕ ਪਹੁੰਚਣਾ ਸੱਚੀ ਸੌਖੀ ਗੱਲ ਨਹੀ ਹੈ। ਖਾਸ ਕਰਕੇ ਇਸ ਮਰਦ ਪ੍ਰਧਾਨ ਸਮਾਜ ਚ । ਜਿੱਥੇ ਇਹ ਮਰਦ ਭੁੱਖੇ ਭੇੜੀਆਂ ਵਾਂਘ ਹਰ ਵੇਲੇ ਤੁਹਾਡੇ ਤੇ ਨਜ਼ਰਾਂ ਗੱਡ ਕੇ ਬੈਠੇ ਹੌਣ ।”
“ਤੁਸੀ ਜਿੰਦਗੀ ਚ ਬਹੁਤ ਕੁੱਝ ਸਿਹਾ ਹੈ ?”
“ਹਾਂ ਬਹੁਤ ਕੁੱਝ ਸਿਹਾ ਹੈ, ਇਹਨਾਂ ਜਿਸਮ ਦੇ ਠੇਕੇਦਾਰਾਂ ਕਰ ਕੇ ਮੈ ਸਿਹਾ ਹੈ । ਇਹ ਸਭ ਮਰਦ ਭੇੜੀਏ ਨੇ ਬੀਰਾਂ ਇੱਕੋ ਜਿਹੀ ਭੇੜੀਏ ਹਵਸ ਦੇ ਕੁੱਤੇ ਨੇ।”
“ਨਹੀ ਕੈਲਾਸ਼ ਜੀ ਇੰਝ ਨਹੀ ਹੈ, ਸ਼ਾਇਦ ਸਾਰੇ ਇਹੋ ਜਿਹੇ ਨਹੀ ਹਨ । ਇਹ ਵੱਖਰੀ ਗੱਲ ਹੈ ਕਿ ਤੁਹਾਡਾ ਵਾਹ ਇਹੋ ਜਿਹੇ ਲੋਕਾਂ ਨਾਲ ਹੀ ਪਿਆ ਹੈ ।”
“ਹਾਂ ਸ਼ਾਇਦ ਤੂੰ ਸਹੀ ਕਹਿੰਦੀ ਹੈ, ਮੇਰੀ ਜਿੰਦਗੀ ਚ ਆਏ ਕੁੱਝ ਕੁ ਮਾੜੇ ਮਰਦਾ ਕਰਕੇ ਮੈ ਪੂਰੇ ਸਮਾਜ ਦੇ ਮਰਦਾ ਨੂੰ ਗਾਲੀ ਨਹੀ ਦੇ ਸਕਦੀ ।” ਪਰ ਬੀਰਾਂ ਉਹ ਵੀ ਮਰਦ eਸੇ ਸਮਾਜ ਦੇ ਸਨ ਜਿਹਨਾਂ ਨੇ ਮੈਨੂੰ ਨੋਚਿਆ।” ਅੱਜ ਇਹ ਕੈਲਾਸ਼ ਲੋਕਾਂ ਲਈ ਮਹਿਸ਼ੂਰ ਲੇਖਕਾਂ ਕੈਲਾਸ਼ ਜੀ ਹੈ ਪਰ ਇਸ ਕੈਲਾਸ਼ ਦੇ ਅੰਦਰ ਦਾ ਦਰਦ ਕਿਸੇ ਨੁੰ ਨਹੀ ਪਤਾ । ਨਾਂ ਕਿਸੇ ਨਹੀ ਕਦੇ ਇਹ ਸਮਝਣ ਦੀ ਕੋਸ਼ਿਸ਼ ਹੀ ਕੀਤੀ ਕੀ ਇਹ ਕੈਲਾਸ਼ ਅਸਲ ਵਿੱਚ ਕੀ ਹੈ। ਜੋ ਵੀ ਜੀਵਨ ਵਿੱਚ ਆਇਆ ਉਸ ਨੇ ਜਾਂ ਮੇਰੀਆਂ ਲਿੱਖਤਾਂ ਨਾਲ ਪਿਆਰ ਕੀਤਾ ਜਾ ਮੇਰੇ ਇਸ ਜਿਸਮ ਨਾਲ ਪਿਆਰ ਕੀਤਾ । ਪਰ ਬੀਰਾਂ ਕੈਲਾਸ਼ ਦੀ ਰੂਹ ਨੂੰ ਕਿਸੇ ਜਾਣਿਆ ਹੀ ਨਹੀ । ਇਸ ਨਾਲ ਨਾਲ ਕਿਸੇ ਨੇ ਰੂਹ ਵਾਲਾ ਪਿਆਰ ਕੀਤਾ ਹੀ ਨਹੀ।”
ਮੇਰੇ ਨਾਲ ਗੱਲਾਂ ਕਰਦਿਆ ਉਸ ਦਾ ਮਨ ਭਾਰੀ ਹੋ ਰਿਹਾ ਸੀ । ਮੈ ਉਸ ਦੇ ਸੋਫੇ ਤੇ ਜਾ ਕੇ ਉਸ ਨੂੰ ਜੱਫੀ ਵਿੱਚ ਲੈ ਲਿਆ ਉਹ ਸਹਿਮੀ ਜਿਹੀ ਮੇਰੇ ਨਾਲ ਇੰਝ ਲਿੱਪਟ ਗਈ ਜਿੱਦਾ ਉਸ ਨੂੰ ਉਸ ਦੀ ਮਾਂ ਮਿਲ ਗਈ ਹੋਵੇ।
ਉਹ ਅੱਜ ਮਨ ਦੀ ਭੜਾਸ ਕੱਢਣ ਦੇ ਰੌਅ ਵਿੱਚ ਸੀ। ਆਪਣੇ ਹੰਝੂ ਪੂੰਝ ਉਸ ਨੇ ਫਿਰ ਸਿਗਰਟ ਵਾਲ ਲਈ। ਸ਼ਾਇਦ ਉਹਨ ਚੇਨ ਸਮੋਕਰ ਬਣ ਗਈ ਸੀ ਹੁਣ ਥੋੜਾ ਜਿਹਾ ਵੀ ਮਨ ਦਾ ਬੋਜਹ ਵੱਧਦਾ ਉਹ ਧੂੰਆ ਕਰ ਲੈਦੀ।
ਮੈ ਵੀ ਉਸ ਨੂੰ ਟੋਕਣਾ ਸਹੀ ਨਹੀ ਸਮਝਿਆ । ਉੰਝ ਵੀ ਇਹ ਮੇਰੀ ਪਹਿਲੀ ਮੁਲਾਕਾਤ ਸੀ ਉਸ ਨਾਲ । ਇਸ ਮੁਲਾਕਾਤ ਚ ਉਹ ਮੇਰੇ ਕਾਫੀ ਕਰੀਬ ਆ ਗਈ ਸੀ । ਉਸ ਨੂੰ ਉਸ ਦੀਆਂ ਆਦਤਾਂ ਤੇ ਟੋਕਣਾ ਮੈਂਨੂੰ ਸਹੀ ਨਹੀ ਲੱਗਦਾ ਸੀ।
ਕੰਬਲ ਸੂਤ ਕਰਦਿਆ ਉਸ ਨੇ ਗੱਲ ਜਾਰੀ ਕੀਤੀ,
(ਚੱਲਦਾ)