ਸੰਘਰਸ਼ਸ਼ੀਲ ਤੇ ਸਿਰਕੱਢ ਕਲਮਕਾਰ : ਪ੍ਰੋ. ਕੁਲਵਿੰਦਰ ਸਿੰਘ ਬੱਬੂ

ਪੰਜਾਬੀ ਸਾਹਿਤਕ ਖੇਤਰ ਵਿਚ ਆਪਣੀ ਮਿਹਨਤ, ਲਗਨ ਅਤੇ ਸੰਘਰਸ਼ ਦੇ ਬਲਬੂਤੇ ਮਾਣ-ਮੱਤੀਆਂ ਮੰਜ਼ਲਾਂ ਸਰ ਕਰਦਿਆਂ ਸ਼ਿਖਰਾਂ ਵੱਲ ਵਧਦੇ, ਮਾਨ-ਸਨਮਾਨ ਖੱਟ ਰਹੇ ਇਕ ਨਿਵੇਕਲੇ ਖੂਬਸੂਰਤ ਹਸਤਾਖਰ ਦਾ ਨਾਂ ਹੈ -ਪ੍ਰੋ. ਕੁਲਵਿੰਦਰ ਸਿੰਘ ਬੱਬੂ।  ਸੂਝਵਾਨ ਪਾਠਕਾਂ ਦੇ ਕਟਹਿਰੇ ਵਿਚ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ ਹਾਂ, ਇਸ ਕਲਮਕਾਰ ਨਾਲ ਨਾਲ ਹੋਈ ਮੁਲਾਕਾਤ ਦੇ ਕੁਝ ਅੰਸ਼:

?- ‘‘ਬੱਬੂ ਜੀ, ਤੁਹਾਨੂੰ ਪੰਜਾਬੀ ਸਾਹਿਤ ਰਚਣ ਦਾ ਸ਼ੌਂਕ ਕਦੋਂ, ਕਿਵੇਂ ਤੇ ਕਿਸ ਦੀ ਪ੍ਰੇਰਨਾ ਸਦਕਾ ਜਾਗਿਆ?’’

0- ‘‘ਸਾਹਿਤ ਰਚਣ ਦਾ ਸ਼ੌਂਕ ਮੈਨੂੰ ਸਰਕਾਰੀ ਕਾਲਿਜ ਰੂਪਨਗਰ ਵਿਖੇ ਪੜਦਿਆਂ ਪੈ ਗਿਆ ਸੀ। ਮੇਰੇ ਪ੍ਰੇਰਨਾ- ਸਰੋਤ ਮੇਰੇ ਪੰਜਾਬੀ ਦੇ ਅਧਿਆਪਕ ਸ੍ਰੀ ਬੇਨਤੀ ਸਰੂਪ ਸ਼ਰਮਾ (ਭੂਸ਼ਨ ਧਿਆਨਪੁਰੀ) ਜੀ ਸਨ। ਮੈਂ ਆਪਣੇ ਸਵ: ਮੁਰਸ਼ਿਦ ਭੂਸ਼ਨ ਧਿਆਨਪੁਰੀ ਜੀ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ, ਜਿਨਾਂ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਮੇਰੇ ਅੰਦਰ ਵੀ ਕੋਰੇ ਕਾਗਜਾਂ ਉਤੇ ਝਰੀਟਾਂ ਮਾਰਨ ਦੀ ਚੇਟਕ ਲੱਗੀ।’’

?- ‘‘ਬੱਬੂ ਜੀ, ਤੁਸੀਂ ਉਚੇਰੀ ਪੜਾਈ ਕਿੱਥੋਂ ਕਿੱਥੋਂ ਕੀਤੀ ਤੇ ਅੱਜ ਕੱਲ ਕੀ ਕਰ ਰਹੇ ਹੋ ?’’

0-‘‘ਮੈਂ ਸਰਕਾਰੀ ਕਾਲਜ ਰੂਪਨਗਰ ਤੋਂ (ਐਮ. ਏ ਪੰਜਾਬੀ), ਪੰਜਾਬੀ ਯੂਨੀ. ਪਟਿਆਲਾ ਤੋਂ ਐਮ ਫ਼ਿਲ, ਪੰ. ਯੂਨੀ. ਚੰਡੀਗੜ ਤੋਂ ਬੀ ਐਡ ਅਤੇ ਯੂ. ਜੀ. ਸੀ. ਨੈਟ ਦਾ ਟੈਸਟ ਪਾਸ ਕੀਤਾ। ਅਗਲੇਰੀ ਪੜਾਈ ਪੀ ਐਚ ਡੀ ਕਰਨ ਦਾ ਵਿਚਾਰ ਚੱਲ ਰਿਹਾ ਹੈ। ਅੱਜ ਕੱਲ ਮੈਂ ਮਹਾਰਾਜ ਬ੍ਰਹਮਸਾਗਰ ਬ੍ਰਹਮਾਨੰਦ ਭੂਰੀ ਵਾਲੀ ਗਰੀਬਦਾਸੀ ਕਾਲਜ ਟਿੱਬਾ ਨੰਗਲ, (ਰੂਪਨਗਰ) ਵਿਖੇ ਬਤੌਰ ਅਸਿੱਸਟੈਂਟ ਪ੍ਰੋਫੈਸਰ (ਪੰਜਾਬੀ) ਦੀ ਸੇਵਾ ਨਿਭਾ ਰਿਹਾ ਹਾਂ।’’

?-‘‘ਤੁਸੀਂ ਕਿਸ ਸਾਹਿਤਕ ਸੰਸਥਾ ਨਾਲ ਜੁੜੇ ਹੋਏ ਹੋ ?’’

0- ‘‘ਮੈਂ ਜਿਲਾ ਲਿਖਾਰੀ ਸਭਾ (ਰਜਿ:) ਰੂਪਨਗਰ ਦਾ ਮੀਤ ਪ੍ਰਧਾਨ ਰਹਿ ਚੁੱਕਣ ਉਪਰੰਤ ਅੱਜ ਕੱਲ ਲਾਇਬਰੇਰੀਅਨ ਦੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ ਹਾਂ।’’

?-‘‘ਪੁਸਤਕ /ਅਖ਼ਬਾਰੀ -ਪ੍ਰਕਾਸ਼ਨਾ  ਬਾਰੇ ਕੁਝ ਦੱਸੋਂਗੇ?’’

0- ‘‘ਲੁਧਿਆਣਵੀ ਜੀ, ਮੈਂ ਆਪਣੀਆਂ ਮੌਲਿਕ ਪੁਸਤਕਾਂ, ‘ਬਿਰਹੋਂ ਦੇ ਗੀਤ’ (ਗੀਤ-ਸੰਗ੍ਰਹਿ), ‘ਖ਼ੈਰ ਖਵਾਹ’ (ਲੇਖ-ਸੰਗ੍ਰਹਿ), ‘ਚਾਨਣ’ (ਲੇਖ-ਸੰਗ੍ਰਹਿ), ‘ਚਿਹਰਿਆਂ ਦੇ ਚਾਨਣ’ (ਕਾਵਿ-ਸੰਗ੍ਰਹਿ) ਤੇ ‘ਜੀਵਨ ਦੇ ਚਾਨਣ’ (ਕਾਵਿ-ਸੰਗ੍ਰਹਿ) ਸਾਹਿਤ ਜਗਤ ਨੂੰ ਦੇ ਚੁੱਕਾ ਹਾਂ।  ਜਦਕਿ ਦੋ ਹੋਰ ਪੁਸਤਕਾਂ ਦੀ ਤਿਆਰੀ ਚੱਲ ਰਹੀ ਹੈ। ਇਸਤੋਂ ਇਲਾਵਾ ਜਿਲਾ ਲਿਖਾਰੀ ਸਭਾ (ਰਜਿ:) ਰੂਪ ਨਗਰ ਅਤੇ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ ਰਜਿ: ਦੀਆਂ ਇਕ ਦਰਜਨ ਦੇ ਕਰੀਬ ਸਾਂਝੀਆਂ ਪੁਸਤਕਾਂ ਵਿਚ ਵੀ ਹਾਜ਼ਰੀ ਲਗਵਾ ਚੁੱਕਾ ਹਾਂ। .. ਪੰਜਾਬੀ ਟਿ੍ਰਬਿਊਨ, ਅਜੀਤ, ਜਨ ਸਮਾਚਾਰ ਰੂਪਨਗਰ ਅਤੇ ‘ਰੂਪ’ ਮੈਗਜ਼ੀਨ ਵਿਚ ਮੇਰੀਆਂ ਅਨਗਿਣਤ ਰਚਨਾਵਾਂ ਛਪ ਚੁੱਕੀਆਂ ਹਨ।’’

?-‘‘ਪਰਿਵਾਰਕ ਹੁੰਗਾਰੇ ਬਾਰੇ  ਕੀ ਕਹਿਣਾ ਚਾਹਵੋਂਗੇ ਬੱਬੂ ਜੀ?’’

0-‘‘ਪਰਿਵਾਰ ਵਿਚ ਮੇਰੇ ਪੂਜਨੀਕ ਮਾਤਾ ਜੀ ਸ੍ਰੀਮਤੀ ਜਗਤਾਰ ਕੌਰ, ਧਰਮ-ਪਤਨੀ ਵਿੱਦਿਆ ਕੌਰ ਅਤੇ ਮੇਰਾ ਲਾਡਲਾ ਸਪੁੱਤਰ ਅਨੁਰਾਗਦੀਪ ਸਿੰਘ ਮੇਰੀਆਂ ਲਿਖਤਾਂ ਸਲਾਹੁੰਦੇ ਮੈਨੂੰ ਹੱਲਾ-ਸ਼ੇਰੀ ਦਿੰਦੇ ਰਹਿੰਦੇ ਹਨ।’’

?-‘‘ਕੀ ਤੁਹਾਨੂੰ ਕੋਈ ਐਸਾ ਸਦਮਾ ਵੀ ਲੱਗਿਆ ਜਿਸਨੇ ਤੁਹਾਡੀ ਕਲਮ ਨੂੰ ਚੱਲਣ ਲਈ ਮਜ਼ਬੂਰ ਕਰ ਦਿੱਤਾ ਹੋਵੇ?’’

0- ‘‘ ਅਜੇ ਮੈਂ ਸੋਝੀ ਦੀ ਉਂਗਲ ਵੀ ਨਹੀ ਸੀ ਫੜੀ ਜਦੋਂ ਮੇਰੇ ਸਿਰ ਤੋਂ ਮੇਰੇ ਪਿਤਾ ਜੀ ਦਾ ਸਾਇਆ ਸਦੀਵੀ ਉਠ ਗਿਆ ਸੀ। ਅਜੇ ਇਹ ਜ਼ਖ਼ਮ ਆਪਣੀ ਮਾਂ ਵੱਲ ਵੇਖਕੇ ਭਰਿਆ ਹੀ ਨਹੀਂ ਸੀ ਕਿ ਮੇਰੀ ਬਹੁਤ ਹੀ ਲਾਡਲੀ ਸਪੁੱਤਰੀ ਕੁਦਰਤਪ੍ਰੀਤ ਕੌਰ ਕੁਦਰਤ ਕੋਲ ਚਲੇ ਗਈ।  ਇਨਾਂ ਹਾਦਸਿਆਂ ਨੇ ਵੀ ਮੇਰੇ ਕਲਮੀ ਵੇਗ ਨੂੰ ਤੇਜ਼ ਕੀਤਾ।’’

          ਕੁਲਵਿੰਦਰ ਸਿੰਘ ਬੱਬੂ ਜੀ,  ਰੱਬ ਕਰੇ !  ਤੁਹਾਡੀ ਕਲਮ ਦਾ ਪਰਵਾਹ ਨਿਰੰਤਰ, ਨਿਰਵਿਘਨ ਵਗਦਾ, ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਦਾ, ਸਾਹਿਤਕ ਖ਼ਜ਼ਾਨੇ ਨੂੰ ਮਾਲੋ-ਮਾਲ ਕਰਦਾ ਰਵੇ ! ਆਮੀਨ !

          -ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641

ਸੰਪਰਕ: ਪ੍ਰੋ. ਕੁਲਵਿੰਦਰ ਸਿੰਘ ਬੱਬੂ, 9465366353, ਰੂਪਨਗਰ।

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की