ਜਲੰਧਰ (ਰਾਵਤ)- ਪੰਜਾਬ ਦੇ ਜਲੰਧਰ ਵੈਸਟ ਤੋਂ ਭਾਜਪਾ ਉਮੀਦਵਾਰ ਰਹੇ ਮਹਿੰਦਰ ਭਗਤ ਦੇ ਗੰਨਮੈਨ ਨੂੰ ਆਪਣੀ ਹੀ ਸਟੇਨਗੰਨ ਨਾਲ ਗੋਲੀ ਲੱਗ ਗਈ। ਜਦੋਂ ਗੋਲੀ ਚੱਲੀ ਤਾਂ ਉਹ ਉਸ ਵਕਤ ਬਸਤੀ ਇਲਾਕੇ ਦੇ ਕ੍ਰਿਸ਼ਨਾ ਨਗਰ ਵਿਚ ਆਪਣੇ ਘਰ ਵਿਚ ਹੀ ਸੀ। ਗੋਲੀ ਲੱਗਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਆਲੇ ਦੁਆਲੇ ਦੇ ਲੋਕਾਂ ਨੇ ਉਸ ਨੂੰ ਟੈਗੋਰ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਉਸ ਨੂੰ ਭਰਤੀ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਸੀ ਪਰ ਉਸ ਨੂੰ ਬਚਾ ਨਾ ਸਕੇ। ਉਸ ਨੇ ਹਸਪਤਾਲ ਵਿਚ ਹੀ ਦਮ ਤੋੜ ਦਿੱਤਾ।
ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦੱਸਿਆ ਕਿ ਉਹ ਡਿਊਟੀ ਤੋਂ ਬਾਅਦ ਆਪਣੇ ਘਰ ਆਇਆ ਸੀ। ਰਾਤ ਨੂੰ ਆਪਣੀ ਸਟੇਨਗੰਨ ਖੋਲ੍ਹ ਕੇ ਸਾਫ ਕਰ ਰਿਹਾ ਸੀ ਕਿ ਫਾਇਰ ਹੋ ਗਿਆ। ਗੋਲੀ ਲੱਗਦੇ ਹੀ ਹਰਪਾਲ ਸਿੰਘ ਮੌਕੇ ’ਤੇ ਹੀ ਡਿੱਗ ਗਿਆ। ਗੋਲੀ ਸੁਣ ਕੇ ਉਹ ਅਤੇ ਆਲੇ ਦੁਆਲੇ ਦੇ ਲੋਕ ਕਮਰੇ ਵਿਚ ਪਹੁੰਚੇ ਤੇ ਖੂਨ ਨਾਲ ਲਥਪਥ ਹਾਲਤ ਵਿਚ ਉਸ ਨੂੰ ਹਸਪਤਾਲ ਲੈ ਕੇ ਗਏ।