ਰਈਆ (ਕਮਲਜੀਤ ਸੋਨੂੰ)-ਹਲਕਾ ਬਾਬਾ ਬਕਾਲਾ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਵਿਧਾਇਕ ਦਲਬੀਰ ਸਿੰਘ ਟੋਂਗ ਦਾ ਗੁਰਬਰਿੰਦਰ ਸਿੰਘ ਗੋਰਾ ਭਲਾਈਪੁਰ ਦੇ ਸਾਥੀਆਂ ਨੇ ਭਲਾਈਪੁਰ ਪਹੁੰਚਣ ਤੇ ਸਨਮਾਨਿਤ ਕਰਦਿਆਂ ਵਿਧਾਇਕ ਚੁਣੇ ਜਾਣ ਤੇ ਵਧਾਈ ਦਿੱਤੀ ।ਇਸ ਮੋਕੇ ਗੱਲਬਾਤ ਦੋਰਾਨ ਵਿਧਾਇਕ ਦਲਬੀਰ ਸਿੰਘ ਟੋੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾ ਦੋਰਾਨ ਲੋਕਾਂ ਨਾਲ ਜੋ ਵਾਅਦੇ ਕੀਤੇ ਹਨ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ ਤੇ ਲੋਕਾਂ ਦੀਆਂ ਉਮੀਦਾਂ ਤੇ ਆਮ ਆਦਮੀ ਪਾਰਟੀ ਖਰੀ ਉੱਤਰੇਗੀ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਬਾਬਾ ਬਕਾਲਾ ਹਲਕੇ ਦੀ ਨੁਹਾਰ ਬਦਲੀ ਜਾਵੇਗੀ ਤੇ ਜਲਦ ਹੀ ਹਲਕਾ ਵਿਕਾਸ ਪੱਖੋਂ ਬੁਲੰਦੀਆਂ ਨੂੰ ਛੁਹੇਗਾ।ਇਸ ਮੋਕੇ ਯੂਥ ਆਪ ਆਗੂ ਗੋਰਾ ਭਲਾਈਪੁਰ ਨੇ ਕਿਹਾ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਵੇਗਾ ਤੇ ਪੰਜਾਬ ਵਿੱਚੋਂ ਨਸ਼ਾ ਪੂਰੀ ਤਰਾਂ ਖਤਮ ਕਰਕੇ ਪੰਜਾਬ ਦੀ ਜਵਾਨੀ ਨੂੰ ਖੇਡਾਂ ਨਾਲ ਜੋੜਿਆ ਜਾਵੇਗਾ।ਇਸ ਮੋਕੇ ਸੁਰਜੀਤ ਸਿੰਘ ਕੰਗ,ਸੁੱਖ ਖੋਜਕੀਪੁਰ,ਪ੍ਰਿਤਪਾਲ ਪੱਡਾ,ਨੇਤਰਪਾਲ ਸਰਪੰਚ,ਪ੍ਰਦੀਪ ਸਿੰਘ,ਸੁਖਦੇਵ ਪੱਡਾ,ਸ਼ਮਸੇਰ ਸਿੰਘ,ਜਸਬੀਰ ਸਿੰਘ,ਰਸਾਲ ਸਿੰਘ,ਮੱਸਾ ਸਿੰਘ,ਜਤਿੰਦਰਬੀਰ ਸਿੰਘ ਲਾਟੀ,ਜੱਸਾ ਅਨਾਇਤਪੁਰ,ਰਾਜੂ,ਗੁਰਜੀ ਤ,ਸੰਜੀਵ ਸ਼ਰਮਾ ਆਦਿ ਆਮ ਆਦਮੀ ਪਾਰਟੀ ਦੇ ਵਰਕਰ ਮੋਜੂਦ ਸਨ।