ਜਲੰਧਰ (ਸਰਬਜੀਤ ਝੱਮਟ) ਵਾਰਡ ਨੰਬਰ 9 ਪਿੰਡ ਲੱਧੇਵਾਲੀ ਮੋਹਨ ਵਿਹਾਰ ਜਲੰਧਰ ਨੇੜੇ ਸੈਣੀ ਸੁਪਰ ਮਾਰਕੀਟ ਵਿਖੇ ਬਿਨਾਂ ਐਨ ਉ ਸੀ (NOC)ਬਿਨਾਂ (ਨਕਸ਼ੇ) ਦੇ ਹੋ ਰਹੀ ਹੈ ਧੜਲੇ ਨਾਲ ਦੁਕਾਨਾਂ ਦੀ ਉਸਾਰੀ ਇਸ ਤਰ੍ਹਾਂ ਜਲੰਧਰ ਕਾਰਪੋਰੇਸ਼ਨ ਨੂੰ ਲੱੱਗ ਰਿਹਾ ਹੈ ਲੱਖਾਂ ਰੁਪਿਆਂ ਦਾ ਚੂਨਾ ਇਹ ਸਭ ਮਿਲੀ ਭੁਗਤ ਨਾਲ ਹੀ ਕੀਤਾ ਜਾ ਸਕਦਾ ਹੈ ਬਿਨਾਂ ਕੌਂਸਲਰ ਅਤੇ ਬਿਨਾਂ ਕਿਸੇ ਹੋਰ ਦੀ ਸ਼ਹਿ ਤੋਂ ਇਹੋ ਜਿਹੇ ਕੰਮ ਕਰਨ ਦੀ ਕਿਸੇ ਦੀ ਵੀ ਹਿੰਮਤ ਨਹੀਂ ਹੁੰਦੀ ਹੈ। ਇਹੋ ਜਿਹੇ ਨਜਾਇਜ਼ ਤਰੀਕੇ ਨਾਲ ਹੋ ਰਿਹੈ ਕੰਮਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਵੀ ਬਹੁਤ ਧਿਆਨ ਦੇਣ ਦੀ ਸਖ਼ਤ ਲੋੜ ਹੈ। ਤਾਂ ਕਿ ਆਮ ਲੋਕਾਂ ਦੀ ਜ਼ੇਬ ਦਾ ਪੈਸਾ ਇਹੋ ਜਿਹੇ ਕ੍ਰਇਪਟ ਅਫਸਰਾਂ ਦੀ ਕੋਲ ਨਾਂ ਜਾ ਸਕੇ।