ਚੰਡੀਗੜ (ਪ੍ਰੀਤਮ ਲੁਧਿਆਣਵੀ),- ਹੋਲੀ ਦਾ ਤਿਓਹਾਰ ਆਪਸੀ ਭਾਈਚਾਰਕ ਸਾਂਝਾਂ ਨੂੰ ਮਜ਼ਬੂਤ ਕਰਦਾ, ਇਕ ਪਾਕਿ-ਪਵਿੱਤਰ ਤਿਓਹਾਰ ਹੈ। ਅੱਜ ਇਸ ਅਵਸਰ ’ਤੇ ਐਸ. ਏ. ਐਸ. ਨਗਰ (ਮੁਹਾਲੀ) ਦੇ ਫੇਸ 1 ਵਿਚ ਬੜੀ ਸ਼ਰਧਾ-ਭਾਵਨਾ ਤੇ ਅਮਨ-ਸ਼ਾਂਤੀ ਨਾਲ ਇਸ ਤਿਓਹਾਰ ਨੂੰ ਗਿੱਧੇ ਭੰਗੜੇ ਪਾ ਕੇ ਤੇ ਪਿਆਰ ਭਰੇ ਰੰਗਾਂ ਦੀ ਵਰਖਾ ਕਰਦਿਆਂ ਮਨਾਇਆ ਗਿਆ, ਜਿਸ ਨੇ ਮੁਰਝਾਏ ਚਿਹਰਿਆਂ ਉਤੇ ਵੀ ਖ਼ੁਸ਼ੀਆਂ ਭਰੀਆਂ ਰੌਣਕਾਂ ਲਿਆ ਕੇ ਰੱਖ ਦਿੱਤੀਆਂ।