ਭੁਲੱਥ (ਅਜੈ ਗੋਗਨਾ )— ਬੀਤੇਂ ਦਿਨ ਹਲਕਾ ਭੁਲੱਥ ਖੇਤਰ ਦੇ ਪ੍ਰਸਿੱਧ ਕਸਬਾ ਬੇਗੋਵਾਲ ਦੀ ਇੰਟਰਨੈਸ਼ਨਲ ਲਾਈਨਜ ਕਲੱਬ ਵੱਲੋਂ ਬੇਗੋਵਾਲ ਨੂੰ ਉਸ ਸਮੇਂ ਬਹੁਤ ਵੱਡਾ ਮਾਣ ਦਿੱਤਾ ਗਿਆ ਜਦੋਂ ਰਾਮ ਨਗਰ ਉਤਰਾਖੰਡ ਵਿੱਚ ਹੋਈ ਚੋਣ ਵਿੱਚ ਬੇਗੋਵਾਲ ਦੇ ਜੰਮਪਲ ਅਤੇ ਸਮਾਜ ਸੇਵੀ ਲਾਇਨ ਰਛਪਾਲ ਸਿੰਘ ਬੱਚਾਜੀਵੀ ਕਲੱਬ ਦੇ ਜ਼ਿਲ੍ਹਾ 321-ਡੀ ਦੇ ਵਾਈਸ ਡਿਸਟ੍ਰਿਕਟ ਗਵਰਨਰ-2 ਚੁਣੇ ਗਏ। ਇਸੇ ਤਰ੍ਹਾਂ ਦਵਿੰਦਰਪਾਲ ਅਰੋੜਾ ਨਵੇ ਗਵਰਨਰ ਤੇ ਲਾਇਨ ਐਸਪੀ ਸੌਂਧੀ ਕਲੱਬ ਦੇ ਵਾਈਸ ਗਵਰਨਰ-1 ਵਜੋਂ ਪ੍ਮੋਟ ਹੋ ਗਏ। ਇਸ ਮੌਕੇ ਕਲੱਬ ਦੇ ਗਵਰਨਰ ਪ੍ਰਜਾਈੰਡਿੰਗ ਅਫਸਰ ਲਾਇਨ ਜੀ ਐਸ ਸੇਠੀ ਦੀ ਅਗਵਾਈ ਹੇਠ ਵੋਟਾਂ ਪਾਏ ਜਾਣ ਦਾ ਅਮਲ ਨੇਪਰੇ ਚਾੜਿਆ ਗਿਆ। ਇਸ ਮੌਕੇ ਕੁਲ 288 ਵੋਟਾਂ ਪੋਲ ਹੋਈਆਂ। ਰਛਪਾਲ ਸਿੰਘ ਬੱਚਾਜੀਵੀ ਨੂੰ 188 ਤੇ ਵਿਰੋਧੀ ਉਮੀਦਵਾਰ ਲਾਇਨ ਤੇਜਪਾਲ ਸਿੰਘ ਨੂੰ 107 ਵੋਟਾਂ ਮਿਲੀਆਂ। ਇਸ ਤਰ੍ਹਾਂ ਰਛਪਾਲ ਸਿੰਘ ਬੱਚਾਜੀਵੀ 74 ਵੋਟਾਂ ਵੱਧ ਲੈਣ ਕੇ ਜੇਤੂ ਰਹੇ। ਉਹਨਾਂ ਦੀ ਇਸ ਸ਼ਾਨਦਾਰ ਜਿੱਤ ਤੇ ਜ਼ਿਲ੍ਹਾ ਭਰ ਦੇ ਕਲੱਬਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਸਮੂਹ ਡੈਲੀਗੇਟਾਂ ਵਿਚ ਵਿਰਸਾ ਸਿੰਘ, ਵਿਕਾਸ ਜੁਲਕਾ ਹੈਪੀ, ਸੁਖਵਿੰਦਰ ਸਿੰਘ ਬਿੱਲਾ, ਹਰਵਿੰਦਰ ਸਿੰਘ ਜੈਦ, ਕੁਲਵਿੰਦਰ ਸਿੰਘ ਬੱਬਲ, ਕਿਰਪਾਲ ਸਿੰਘ ਬੱਚਾਜੀਵੀਂ, ਲਖਵੀਰ ਸਿੰਘ ਟਿੰਕੂ, ਲਾਇਨ ਰਾਜ ਬਹਾਦਰ ਸਿੰਘ, ਸਰਪੰਚ ਸਤਪਾਲ ਸਿੰਘ, ਬਲਵੀਰ ਸਿੰਘ ਭੱਲੀ, ਕਰਨੈਲ ਸਿੰਘ ਬੱਗਾ, ਮਨਜਿੰਦਰ ਸਿੰਘ ਲਾਡੀ ਪ੍ਰਧਾਨ ਨਡਾਲਾ ਵਿਸ਼ਵਾਸ, ਸੰਦੀਪ ਕੁਮਾਰ ਨਡਾਲਾ ਸਮੇਤ ਸਾਰੇ ਲਾਇਨਜ਼ ਕਲੱਬਾਂ ਦੇ ਅਹੁਦੇਦਾਰਾਂ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਨਵੇਂ ਵੀਡੀਜੀ-2 ਰਛਪਾਲ ਸਿੰਘ ਬੱਚਾਜੀਵੀਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ।