ਅਲਬਰਟਾ – ਰੰਗਾਂ ਦਾ ਤਿਓਹਾਰ ਹੋਲੀ ਸਾਰੀ ਦੁਨੀਆਂ ਵਿਚ ਭਾਰਤੀ ਭਾਈਚਾਰੇ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਕੈਨੇਡਾ ਦੇ ਕੈਲਗਰੀ ਵਿਖੇ ਹਿੰਦੂ ਕਮਿਊਨਿਟੀ ਵੱਲੋਂ ਪੋਲਿਸ਼ ਕੈਨੇਡੀਅਨ ਕਲਚਰਲ ਸੈਂਟਰ ਵਿਖੇ 19 ਮਾਰਚ ਦਿਨ ਸ਼ਨੀਵਾਰ ਨੂੰ 2 ਤੋਂ 5 ਵਜੇ ਤੱਕ ਹੋਲੀ ਮਨਾਈ ਜਾ ਰਹੀ ਹੈ। ਇਸ ਮੌਕੇ ਪ੍ਰੀਮੀਅਰ ਜੇਸਨ ਕੈਨੀ ਅਤੇ ਬਹੁਤ ਸਾਰੇ ਸਿਆਸੀ, ਸਮਾਜਿਕ ਸ਼ਖਸੀਅਤਾਂ ਵਿਸ਼ੇਸ਼ ਤੌਰ ’ਤੇ ਪਹੁੰਚ ਰਹੀਆਂ ਹਨ। ਵਧੇਰੇ ਜਾਣਕਾਰੀ ਲਈ 687-586-0974, 403-999-9304, 403-630-6045 ’ਤੇ ਸੰਪਰਕ ਕਰੋ।