ਭੁਲੱਥ, (ਅਜੈ ਗੋਗਨਾ )—ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਲਪਾਇਨ ਇੰਟਰਨੈਸ਼ਨਲ ਪਬਲਿਕ ਸਕੂਲ ਭੁਲੱਥ ਵਿਖੇ ਸਲਾਨਾ ਸਮਾਗਮ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ । ਅਜ ਦੀ ਸੁਰੂਆਤ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਨਾਲ ਅਰੰਭ ਕੀਤੀ।ਪਾਠ ਦੇ ਭੋਗ ਤੋ ਬਾਅਦ ਬੱਚਿਆ ਨੇ ਅਲੱਗ- ਅਲੱਗ ਪ੍ਰੋਗਰਾਮ ਪੇਸ਼ ਕਰਕੇ ਸਭਨਾਂ ਦਾ ਦਿਲ ਜਿੱਤਿਆ। ਬੱਚਿਆ ਦੁਆਰਾ ਬਹੁਤ ਸੋਹਣੇ ਸੰਦੇਸ਼ ਦਿੰਦੀਆਂ ਕੋਰਿਓਗ੍ਰਾਫੀ ਪੇਸ਼ ਕੀਤੀਆ । ਇਸ ਮੌਕੇ ਸ:ਜਰਨੈਲ ਸਿੰਘ ਘੁੰਮਣ ਐਕਸ ਈ.ਐਨ.ਪੀ.ਡਲਲਿਊ.ਡੀ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਚ’ ਸ: ਘੁੰਮਣ ਨੇ ਕਿਹਾ ਕਿ ਹਰੇਕ ਅਧਿਆਪਕ ਨੂੰ ਪਹਿਲਾ ਬੱਚਿਆ ਦੇ ਲੈਵਲ ਨੂੰ ਸਮਝਣਾ ਬਹੁਤ ਜਰੂਰੀ ਹੈ ਤਾ ਹੀ ਬੱਚਿਆ ਦਾ ਸਰਬਪੱਖੀ ਵਿਕਾਸ ਹੋ ਸਕਦਾ ਹੈ।ਇਸ ਦੌਰਾਨ ਸਰਪੰਚ ਮੋਹਨ ਸਿੰਘ ਡਾਲਾ, ਸੁਰਿੰਦਰ ਸਿੰਘ ਲਾਲੀਆ,ਸ਼੍ਰੀ ਰਜਿੰਦਰ ਕੁਮਾਰ ਸ਼ਰਮਾ,ਸ੍ਰੀ ਸੋਹਨ ਲਾਲ, ਸ੍ਰੀ ਅਸ਼ੋਕ ਕੁਮਾਰ, ਤਲਵਿੰਦਰ ਸਿੰਘ ਨਾਗਪਾਲ, ਹਰਗੋਬਿੰਦ ਸਿੰਘ, ਸ ਜਸਵੰਤ ਸਿੰਘ ਚੀਮਾ,ਕੰਵਲਬੀਰ ਸਿੰਘ ਘੁੰਮਣ ਆਦਿ ਨੇ ਸਾਰੇ ਬੱਚਿਆਂ ਦੇ ਪ੍ਰੋਗਰਾਮ ਗਿੱਧ, ਭੰਗੜਾ ਅਤੇ ਨੰਨੇ ਮੁੰਨੇ ਬੱਚਿਆਂ ਵੱਲੋ ਗਾਏ ਗਏ ਗੀਤਾ ਨੂੰ ਬਹੁਤ ਹੀ ਸਲਾਹਿਆ।ਇਸ ਮੌਕੇ ਸਕੂਲ ਦੇ ਚੇਅਰਮੈਨ ਸ:ਬਲਵਿੰਦਰ ਸਿੰਘ ਚੀਮਾਂ ਨੇ ਬੱਚਿਆ ਦੇ ਮਾਪਿਆ ਨੂੰ ਬੱਚਿਆ ਦੇ ਮਾਨਸਿਕ ਵਿਕਾਸ ਵੱਲ ਜੋਰ ਦੇਣ ਲਈ ਕਿਹਾ ।ਉਹਨਾਂ ਕਿਹਾ ਕਿ ਅੱਜ-ਕੱਲ੍ਹ ਦੀਆਂ ਬੁਰਾਈਆਂ ਤੇ ਮਾੜੀਆਂ ਅਲਾਮਤਾਂ ਜਿਵੇਂ ਕਿ ਨਸ਼ਿਆ ਤੋਂ ਬੱਚਿਆ ਨੂੰ ਬਚਾਉਣ ਦੀ ਲੋੜ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਜਸਪ੍ਰੀਤ ਕੌਰ ਨੇ ਸਕੂਲ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਅਤੇ ਬੱਚਿਆ ਦੀ ਹੌਂਸਲਾ ਅਫਜਾਈ ਕੀਤੀ।