ਪੰਜਾਬ ਅਤੇ ਹਰਿਆਣਾ ਚ ਲੰਮੇ ਸਮੇਂ ਤੋਂ ਸਰਗਰਮ ਸੰਸਥਾ ਸੇਵਾ ਟਰੱਸਟ ਯੂ.ਕੇ. (ਭਾਰਤ) ਦੀ ਪੰਜਾਬ ਬਰਾਂਚ ਵੱਲੋਂ ਪਿੰਡ ਲੋਹਗੜ੍ਹ ਵਿੱਚ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਡਾਇਰੈਕਟਰ ਆਯੂਰਵੇਦ ਪੰਜਾਬ ਡਾ ਪੂਨਮ ਵਸ਼ਿਸ਼ਟ ਜੀ ਅਤੇ ਜਿਲ੍ਹਾ ਆਯੂਰਵੇਦ ਯੂਨਾਨੀ ਅਫਸਰ ਲੁਧਿਆਣਾ ਡਾ ਪੰਕਜ ਗੁਪਤਾ ਜੀ ਦੀ ਯੋਗ ਅਗਵਾਈ ਵਿਚ ਡਾ ਗੁਰਮੇਲ ਸਿੰਘ, ਡਾ ਦੀਪਿਕਾ ਵਰਮਾ, ਉਪਵੈਦ ਹਰਕਿਰਨ ਸਿੰਘ ਵਿਕਰਮਜੀਤ ਲਾਂਬਾ , ਸੀ ਐੱਚ ਓ ਅਮਨਦੀਪ ਕੌਰ, ਹਰਮਨਦੀਪ ਕੌਰ ਏ ਐਨ ਐਮ ਅਤੇ ਆਸ਼ਾ ਵਰਕਰਾਂ ਦੇ ਸਹਿਯੋਗ ਨਾਲ ਵੱਡੀ ਗਿਣਤੀ ‘ਚ ਮਰੀਜ਼ਾਂ ਦਾ ਚੈੱਕਅੱਪ ਕੀਤਾ।
ਇਸ ਮੌਕੇ ਟਰੱਸਟ ਦੇ ਵਲੰਟੀਅਰ ਸ ਗੁਰਦੀਪ ਸਿੰਘ ਪੱਨੂੰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਦੌਰਾਨ 376 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਜਿਸ ਵਿੱਚ ਸੇਵਾ ਟਰੱਸਟ ਯੂ.ਕੇ. (ਭਾਰਤ) ਅਤੇ ਕੁਲਦੀਪ ਸਿੰਘ ਚੀਮਾ ਯੂ ਐਸ ਏ ਦੇ ਉਚੇਚੇ ਸਹਿਯੋਗ ਸਦਕਾ ਮਰੀਜ਼ਾਂ ਨੂੰ ਡਾਵਰ ਕੰਪਨੀ ਦੀਆਂ ਇਮੀਊਨਿਟੀ ਬੂਸਟਰ ਕਿੱਟਾਂ ਅਤੇ ਮੁਫਤ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਟਰੱਸਟ ਮੈਂਬਰ ਅਮਨਦੀਪ ਸਿੰਘ ਪੱਖੋਵਾਲ ਅਤੇ ਸਰਪੰਚ ਅਮਰੀਕ ਸਿੰਘ, ਪੰਚ ਬਲਵੰਤ ਸਿੰਘ, ਸੁਖਦਰਸ਼ਨ ਸਿੰਘ ਹਾਜਰ ਸਨ। ਅੰਤ ਵਿੱਚ ਅਮਰੀਕ ਸਿੰਘ ਸਰਪੰਚ ਨੇ ਸੇਵਾ ਟਰੱਸਟ ਯੂਕੇ ਅਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਇਸ ਕੈਂਪ ਨੇ ਵੱਡੀ ਗਿਣਤੀ ਵਿੱਚ ਲੋੜਵੰਦ ਲੋਕਾਂ ਦੀ ਮਦਦ ਕੀਤੀ ਹੈ।