ਨਿਊਯਾਰਕ/ ੳਨਟਾਰੀੳ, (ਰਾਜ ਗੋਗਨਾ / ਕੁਲਤਰਨ ਪਧਿਆਣਾ )— ਬੀਤੇਂ ਦਿਨੀ ਕੈਨੇਡਾ ਦੇ ੳਨਟਾਰੀੳ ਬੇਲੇਵਲ ਲਾਗੇ ਹੋਏ ਭਿਆਨਕ ਟਰੱਕ ਵੈਨ ਹਾਦਸੇ ਚ ਜਿਸ ਵਿੱਚ ਪੰਜ ਵਿਦਿਆਰਥੀਆ ਦੀ ਮੌਤ ਹੋਈ ਸੀ ਬਾਬਤ ਪੁਲਿਸ ਨੇ ਦੱਸਿਆ ਹੈ ਕਿ ਹਾਦਸੇ ਤੋਂ ਪਹਿਲਾਂ ਹਾਈਵੇਅ 401 ਦੀ ਲਾਇਵ ਲੈਨ ਦੀ ਸਾਇਡ ਓਤੇ ਵੈਨ ਨੂੰ ਰੋਕਿਆ ਗਿਆ ਸੀ ਜਿਸ ਕਾਰਨ ਟਰੱਕ ਵੈਨ ਨਾਲ ਟਕਰਾ ਗਿਆ, ਪੁਲਿਸ ਨੇ ਵੈਨ ਰੋਕਣ ਦਾ ਕਾਰਨ ਨਹੀ ਦੱਸਿਆ ਪਰ ਨੌਜਵਾਨਾ ਦੇ ਦੋਸਤਾ ਤੋਂ ਮਿਲੀ ਜਾਣਕਾਰੀ ਮੁਤਾਬਕ ਵੈਨ ਦੀਆਂ ਲਾਇਟਾ ਤੇ ਵਿਸ਼ਡਸ਼ੀਲਡ ਤੇ ਜੰਮੀ ਬਰਫ ਨੂੰ ਸਾਫ ਕਰਨ ਲਈ ਵੈਨ ਰੋਕੀ ਗਈ ਸੀ ਤੇ ਇੱਕ ਨੌਜਵਾਨ ਗੱਡੀ ਤੋਂ ਬਾਹਰ ਸੀ। ਯਾਦ ਰੱਖਿਆ ਜਾਣਾ ਚਾਹੀਦਾ ਹੈ ਕਿ ਹਾਈਵੇਅ ਉਤੇ ਗੱਡੀ ਨੂੰ ਹਮੇਸ਼ਾ ਹੀ ਸੁਰੱਖਿਅਤ ਸਥਾਨ ਤੇ ਰੋਕਿਆ ਜਾਣਾ ਚਾਹੀਦਾ ਹੈ।