ਓਟਾਵਾ – ਅਗਲੇ 2 ਸਾਲਾਂ ਵਿਚ ਕੈਨੇਡਾ ਵਿਚ ਮਨਜ਼ੂਰਸ਼ੁਦਾ ਹਾਈ ਸਕਿੱਲਡ ਅਪ੍ਰਵਾਸੀਆਂ ਦੀ ਘੱਟ ਗਿਣਤੀ ਦੇ ਬਾਵਜੂਦ ਇਮੀਗ੍ਰੇਸ਼ਨ ਮੰਤਰੀ ਸੀਨ ਫ੍ਰੇਜਰ ਨੇ ਜ਼ੋਰ ਦੇ ਕੇ ਕਿਹਾ ਕਿ ਕੈਨੇਡਾ ਵਿਚ ਉਹ ਲੋਕ ਹੋਣਗੇ ਜਿਨ੍ਹਾਂ ਦੀ ਕੈਨੇਡਾ ਨੂੰ ਆਪਣੀਆਂ ਨੌਕਰੀਆਂ ਭਰਨ ਦੀ ਜ਼ਰੂਰਤ ਹੋਵੇਗਾ।
ਪਿਛਲੇ ਮਹੀਨੇ ਫ੍ਰੇਜਰ ਨੇ ਸੰਸਦ ਵਿਚ ਇਮੀਗ੍ਰੇਸ਼ਨ ਮੰਤਰੀ ਦੇ ਰੂਪ ਵਿਚ ਆਪਣੀ ਪਹਿਲੀ ਉੱਚ ਪੱਧਰੀ ਯੋਜਨਾ ਪੇਸ਼ ਕੀਤੀ। ਇਸ ਵਿਚ ਅਗਲੇ ਸਾਲ 431000 ਲੋਕਾਂ ਨੂੰ ਪਰਮਾਨੈਂਟ ਰੈਜ਼ੀਡੈਂਟ ਬਣਾਉਣ ਦਾ ਪ੍ਰਸਤਾਵ ਹੈ ਜੋ 2024 ਤੱਕ ਵਧਾ ਕੇ 451000 ਹੋ ਜਾਏਗਾ। ਪਰ ਅਗਲੇ ਦੋ ਸਾਲਾਂ ਵਿਚ ਸੰਘੀ ਹਾਈ ਸਕਿਲੱਡ ਕੈਟੇਗਰੀ ਵਿਚ ਅਪ੍ਰਵਾਸੀਆਂ ਦੀ ਗਿਣਤੀ ਸਰਕਾਰ ਦੀ ਪਹਿਲੀ ਯੋਜਨਾ ਤੋਂ ਲਗਭਗ ਅੱਧੀ ਹੋ ਜਾਏਗੀ। ਸਰਕਾਰ ਉਸ ਵਰਗ ਵਿਚ 55900 ਲੋਕਾਂ ਨੂੰ ਲਿਆਉਣ ਦਾ ਟੀਚਾ ਬਣਾ ਰਹੀ ਹੈ ਜਦੋਂਕਿ ਅਕਤੂਬਰ 2020 ਵਿਚ ਉਸ ਨੇ 110500 ਲੋਕਾਂ ਨੂੰ ਲਿਆਉਣ ਦਾ ਅਨੁਮਾਨ ਲਗਾਇਆ ਸੀ।
ਫ੍ਰੇਜਰ ਨੇ ਕਿਹਾ ਕਿ ਸਰਕਾਰ ਅਜੇ ਵੀ ਪਹਿਲਾਂ ਤੋਂ ਕਿਤੇ ਜ਼ਿਆਦਾ ਆਰਥਿਕ ਅਪ੍ਰਵਾਸੀਆਂ ਨੂੰ ਸਵੀਕਾਰ ਕਰਨ ਦਾ ਟੀਚਾ ਬਣਾ ਰਹੀ ਹੈ ਇਹ ਸਿਰਫ ਮਹਾਮਾਰੀ ਦੇ ਕਾਰਨ ਇਕ ਵੱਖਰੀ ਰਣਨੀਤੀ ਅਪਣਾ ਰਹੀ ਹੈ।