ਬਰੇਟਾ (ਰੀਤਵਾਲ) ਪਿਛਲੇ ਦੋ ਦਹਾਕਿਆਂ ਤੋਂ ਕਬੱਡੀ ਜਗਤ ਵਿੱਚ ਆਪਣੀ ਦਮਦਾਰ ਖੇਡ ਨਾਲ ਕਬੱਡੀ ਪ੍ਰੇਮੀਆਂ ਨੂੰ ਰੋਮਾਂਚਿਤ ਕਰ ਰਹੇ ਇੰਗਲੈਂਡ ਕਬੱਡੀ ਟੀਮ ਦੇ ਕਪਤਾਨ ਸੰਦੀਪ ਸੰਧ¨ ਨੰਗਲ ਅੰਬੀਆਂ ਦਾ ਕੱਲ ਪਿੰਡ ਮੱਲੀਆਂ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਾਤਲ ਕਰ ਦਿੱਤਾ ਹੈ। ਇਹ ਘਟਨਾ ਸਾਮੀ ਉਸ ਵੇਲੇ ਹੋਈ ਜਦੋਂ ਉਹ ਕਬੱਡੀ ਟ¨ਰਨਾਮੈਂਟ ਵਿੱਚ ਸæਾਮਿਲ ਹੋਣ ਲਈ ਆਏ ਹੋਏ ਸਨ। ਸਰੇਆਮ ਗੋਲੀਆਂ ਮਾਰ ਕੇ ਕਾਤਲ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਰਹੇ। ਜਿਆਦਾ ਗੋਲੀਆਂ ਲੱਗਣ ਕਾਰਣ ਜਖਮਾਂ ਦੀ ਤਾਬ ਨਾ ਝੱਲਦੇ ਹੋਏ ਉਹ ਦਮ ਤੋੜ ਗਏ। ਸੰਸਾਰ ਪੑਸਿੱਧ ਹਾੱਕੀ ਖਿਡਾਰੀ ਮਹਿੰਦਰ ਸਿੰਘ ਮੁਨਸæੀ ਦੇ ਪਿੰਡ ਨੰਗਲ ਅੰਬੀਆਂ ਤਹਿਸੀਲ ਸæਾਹਕੋਟ, ਜਿਲਾ ਜਲੰਧਰ ਵਿਖੇ ਸੰਦੀਪ ਸੰਧ¨ ਦਾ ਜਨਮ ਸੑ ਸਵਰਨ ਸਿੰਘ ਸੰਧ¨ ਦੇ ਘਰ ਮਾਤਾ ਕਸਮੀਰ ਕੌਰ ਦੀ ਕੁੱਖੋਂ ਹੋਇਆ। ਉਹ ਜੁੜਵੇਂ ਪੈਦਾ ਹੋਏ ਸਨ। ਉਸਦਾ ਦ¨ਜਾ ਭਰਾ ਗੁਰਜੀਤ ਸਿੰਘ ਸੰਧ¨ ਯ¨ ਕੇ ਹੈ। ਸੰਦੀਪ ਨੰਗਲ ਅੰਬੀਆਂ ਨੂੰ ਕਬੱਡੀ ਜਗਤ ਵਿੱਚ ਗਲੈਡੀਏਟਰ ਦੇ ਨਾਲ ਜਾਣਿਆ ਜਾਂਦਾ ਸੀ। ਉਨ੍ਹਾਂ ਆਪਣਾ ਖੇਡ ਕੈਰੀਅਰ ਪਿੰਡ ਓਪਨ ਕਬੱਡੀ ਪਿੰਡ ਬਾਜਵਾ ਕਲਾ ਦੀ ਟੀਮ ਤੋਂ ਸ਼ੁਰ¨ ਕੀਤਾ ਸੀ। ਇੱਕ ਦਹਾਕੇ ਤੱਕ ਲੋਕ ਉਨ੍ਹਾਂ ਨੂੰ ਸੰਦੀਪ ਬਾਜਵਾ ਦੇ ਨਾਂ ਨਾਲ ਸੱਦਦੇ ਰਹੇ ਹਨ। ੨੦੦੫ ਵਿੱਚ ਇੰਗਲੈਂਡ ਵਸਣ ਤੋਂ ਬਾਅਦ ਉਨ੍ਹਾਂ ਨੂੰ ਲੋਕਾਂ ਨੇ ਸੰਦੀਪ ਨੰਗਲ ਅੰਬੀਆਂ ਦੇ ਨਾਂ ਨਾਲ ਬੁਲਾਉਣਾ ਸæੁਰ¨ ਕੀਤਾ। ਉਹ ਪੰਜਾਬ ਵਿੱਚ ਹੋਏ ਵਿਸਵ ਕਬੱਡੀ ਕੱਪ ਦੌਰਾਨ ਇੰਗਲੈਂਡ ਕਬੱਡੀ ਟੀਮ ਦੇ ਕਪਤਾਨ ਰਹੇ ਸਨ। ਜਿੰਨਾਂ ਦੀ ਕਪਤਾਨੀ ਵਿੱਚ ਇੰਗਲੈਂਡ ਨੇ ੨੦੧੬ ਦੇ ਡਾ ਬੀ ਆਰ ਅੰਬੇਦਕਰ ਸਾਹਿਬ ਕਬੱਡੀ ਕੱਪ ਵਿੱਚ ਦ¨ਜਾ ਸਥਾਨ ਪ੍ਰਾਪਤ ਕੀਤਾ ਸੀ। ਪਹਿਲੀ ਸਰਕਲ ਕਬੱਡੀ ਵਿਸਵ ਕਬੱਡੀ ਵੇਵ ਲੀਗ ਵਿੱਚ ਉਨ੍ਹਾਂ ਯ¨ਨਾਈਟਿਡ ਸਿੰਘਜ ਯ¨ ਕੇ ਟੀਮ ਦੀ ਅਗਵਾਈ ਕੀਤੀ। ਇਸ ਟ¨ਰਨਾਮੈਂਟ ਵਿੱਚ ਉਨ੍ਹਾਂ ਪਹਿਲਾਂ ਸਥਾਨ ਪ੍ਰਾਪਤ ਕਰਨ ਦੇ ਨਾਲ ਨਾਲ ਬੈਸਟ ਜਾਫੀ ਦਾ ਖਿਤਾਬ ਵੀ ਜਿੱਤਿਆ। ਕਬੱਡੀ ਪੑਮੋਟਰ ਸੱਬਾ ਥਿਆੜਾ ਰਾਇਲ ਕਿੰਗ ਯ¨ ਐਸ ਏ ਨੇ ਉਨ੍ਹਾਂ ਨੂੰ ਸੋਨਾਲੀਕਾ ਟਰੈਕਟਰ ਨਾਲ ਸਨਮਾਨਿਤ ਕੀਤਾ। ਵਿਦੇਸਾਂ ਵਿੱਚ ਆਖਰੀ ਮੈਚ ਉਹ ਸਾਈਪ੍ਰਸ ਵਿੱਚ ਖੇਡਿਆ ਸੀ। ਜਿੱਥੇ ਉਹ ਬੈਸਟ ਜਾਫੀ ਰਿਹਾ ਸੀ। ਉਹ ਦੁਬਈ, ਯ¨ਰਪ ਆਦਿ ਦੇਸਾਂ ਵਿੱਚ ਵੀ ਖੇਡਦਾ ਸੀ। ਸੰਦੀਪ ਨੰਗਲ ਅੰਬੀਆਂ ਨਾਲ ਜੁੜੇ ਕਬੱਡੀ ਪੑਮੋਟਰਾਂ ਨੇ ਅਗਲੇ ਦਿਨਾਂ ਵਿੱਚ ਉਸਦਾ ਸਵਾ ਕਰੋੜ ਰੁਪਏ ਦੀ ਗੱਡੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਸੀ। ਜੋ ਕਿ ਉਸਦੀ ਮੌਤ ਕਾਰਣ ਕਿਰਕਰਾ ਹੋ ਗਿਆ ਹੈ। ਸੰਦੀਪ ਨੰਗਲ ਅੰਬੀਆਂ ਦੀ ਮੌਤ ਨਾਲ ਕਬੱਡੀ ਜਗਤ ਸੋਗ ਵਿੱਚ ਡੁੱਬ ਗਿਆ ਹੈ। ਪੰਜਾਬ ਵਿਚਲੇ ਕਬੱਡੀ ਕੱਪ ਅਤੇ ਟ¨ਰਨਾਮੈਂਟ ਇੰਨੀ ਦਿਨੀ ਮੁਲਤਵੀ ਕਰ ਦਿੱਤੇ ਹਨ। ਕਬੱਡੀ ਦੇ ਬਾਬਾ ਬੋਹੜ ਸੑ ਸੁਰਜਨ ਸਿੰਘ ਚੱਠਾ ਨਾਲ ਸੰਬੰਧਿਤ ਨੌਰਥ ਇੰਡੀਆ ਕਬੱਡੀ ਫੈਡਰੇਸæਨ ਨੇ ਇੱਕ ਹਫਤੇ ਲਈ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਕੇ ਸੋਗ ਮਤਾ ਪਾਸ ਕੀਤਾ ਹੈ।ਸੰਦੀਪ ਨੰਗਲ ਅੰਬੀਆਂ ਦੀ ਮੌਤ ਕਬੱਡੀ ਜਗਤ ਲਈ ਅਸਹਿ ਸਦਮਾ ਹੈ। ਜਿਸ ਨਾਲ ਦੇਸ਼ ਵਿਦੇਸ ਦੇ ਕਬੱਡੀ ਪ੍ਰੇਮੀਆਂ ਨੂੰ ਭਾਰੀ ਸਦਮਾ ਲੱਗਾ ਹੈ। ਇਹ ਇੱਕ ਕਦੇ ਨਾ ਪ¨ਰਾ ਹੋਣ ਵਾਲਾ ਘਾਟਾ ਹੈ।ਪ੍ਰਮਾਤਮਾ ਵਿਛੜੀ ਰ¨ਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸæੇ ।