ਗੁਰਬਾਜ ਗਿੱਲ, ਮਨਦੀਪ ਲੱਕੀ ਅਤੇ ਜਗਤਾਰ ਸਿੱਧੂ ਤਿੰਨਕੌਣੀ ਦੇ ਗੀਤਾਂ ਦਾ ਵੀਡੀਓ ਮੁਕੰਮਲ

ਚੰਡੀਗੜ (ਪ੍ਰੀਤਮ ਲੁਧਿਆਣਵੀ), – ਸੰਗੀਤਕ ਤੇ ਫਿਲਮੀ ਪੱਤਰਕਾਰੀ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਗੁਰਬਾਜ ਗਿੱਲ ਨੇ ਹੁਣ ਗਾਇਕੀ ਖੇਤਰ ਵੱਲ ਵੀ ਪੂਰੇ ਜੋਸ਼-ਖ਼ਰੋਸ਼ ਤੇ ਸਫ਼ਲ ਕਦਮੀ ਪੁਲਾਂਘਾਂ ਪੁੱਟਦਿਆਂ ਸਲਾਹੁਣਯੋਗ ਦਸਤਕ ਦਿੱਤੀ ਹੈ।  ਪਿਛਲੇ ਦਿਨੀਂ ਬਠਿੰਡਾ ਜਿਲੇ ਦੇ ਗੋਨਿਆਣਾ ਮੰਡੀ ਦੇ ਲਾਗਲੇ ਪਿੰਡ ਹਰਰਾਏਪੁਰ ਵਿਖੇ ਗੁਰਬਾਜ ਗਿੱਲ, ਮਨਦੀਪ ਲੱਕੀ ਅਤੇ ਜਗਤਾਰ ਸਿੱਧੂ ਤਿੰਨਕੌਣੀ ਦੇ ਗੀਤਾਂ ਦਾ ਵੀਡੀਓ ਸ਼ੂਟ ਮੁਕੰਮਲ ਕੀਤਾ ਗਿਆ, ਜੋ ਜਲਦੀ ਹੀ ਬੜੇ ਵੱਡੇ ਪੱਧਰ ’ਤੇ ਰਿਲੀਜ ਕੀਤੇ ਜਾਣਗੇ। ਜਿਸ ਦਾ ਮਹੂਰਤ ਗੁਰਨਾਮ ਸਿੰਘ ਗਾਮਾ, ਮੌਜੂਦਾ ਮੈਂਬਰ ਗ੍ਰਾਮ ਪੰਚਾਇਤ ਹਰਰਾਏਪੁਰ ਤਿੰਨਕੌਣੀ ਨੇ ਆਪਣੇ ਕਰ ਕਮਲਾ ਨਾਲ ਕੀਤਾ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੁਰਬਾਜ ਗਿੱਲ ਨੇ ਦੱਸਿਆ ਕਿ ਸ਼ੂਟਿੰਗ ਦੌਰਾਨ ਇੰਟਰਨੈਸ਼ਨਲ ਗੀਤਕਾਰ ਜੋਰਾ ਗਿੱਲ ਮਹਿਣਾ ਦਾ ਲਿਖਿਆ ਗੀਤ ‘ਬਾਈ ਬਾਈ’, ਜਿਸ ਨੂੰ ਗੁਰਬਾਜ ਗਿੱਲ ਤੇ ਮਨਦੀਪ ਲੱਕੀ ਨੇ ਗਾਇਆ ਅਤੇ ਦੂਸਰਾ ਪ੍ਰਸਿੱਧ ਪੇਸ਼ਕਾਰ ਤੇ ਗੀਤਕਾਰ ਭੰਗੂ ਫਲੇੜੇ ਵਾਲਾ ਦੇ ਲਿਖੇ ਗੀਤ ‘ਨੱਤੀਆਂ ਦਾ ਜੋੜਾ’ ਨੂੰ ਗਾਇਕ ਜਗਤਾਰ ਸਿੱਧੂ ਤਿੰਨਕੌਣੀ ਤੇ ਗਾਇਕਾ ਮਨਦੀਪ ਲੱਕੀ ਨੇ ਆਪਣੀ ਬੁਲੰਦ ਆਵਾਜ ਦਿੱਤੀ ਹੈ। ਦੋਨਾਂ ਗੀਤਾਂ ਦੇ ਵੀਡੀਓ ਫਿਲਮਾਂਕਣ ਕਰਨ ਸਮੇਂ ਗਾਇਕ ਗੁਰਮੀਤ ਧਾਲੀਵਾਲ, ਇੰਦਰਜੀਤ ਨੇਹੀਆਂ ਵਾਲਾ, ਗਾਇਕ ਤੇ ਗੀਤਕਾਰ ਲਾਭ ਸਿੰਘ ਤਿੰਨਕੌਣੀ, ਗੀਤਕਾਰ ਕੱਤਰ ਸਿੰਘ ਪ੍ਰੇਮੀ, ਤਾਰਾ ਚੰਦ ਕਟਾਰੀਆ, ਉਸਤਾਦ ਸਿਕੰਦਰ ਖਾਨ, ਸਿੱਕਾ ਖਾਨ, ਬੱਲੀ ਖਾਨ, ਬਾਤੀ ਖਾਨ, ਡਾ. ਚੇਤ ਸਿੰਘ ਦਿਓਣ ਅਤੇ ਰੋਜਾਨਾ ਅਜੀਤ ਦੇ ਪੱਤਰਕਾਰ ਗੁਰਨੈਬ ਸਾਜਨ ਦਿਓਣ ਹਾਜ਼ਰ ਸਨ। 

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की