ਅਲਬਰਟਾ – ਇੰਪਲੌਇਮੈਂਟ ਐਂਡ ਸੋਸ਼ਲ ਮੀਡੀਆ ਡਿਵੈਲਪਮੈਂਟ ਕੈਨੇਡਾ (ਈਐਸਡੀਸੀ) ਵੱਲੋਂ ਐਲਾਨ ਕੀਤਾ ਗਿਆ ਹੈ ਕਿ ਘੱਟ ਤੋਂ ਘੱਟ ਫੈਡਰਲ ਉਜਰਤਾਂ ਵਿੱਚ 15 ਤੋਂ 15·55 ਡਾਲਰ ਪ੍ਰਤੀ ਘੰਟਾ ਦਾ ਵਾਧਾ ਹੋਵੇਗਾ। ਇਹ ਵਾਧਾ ਪਹਿਲੀ ਅਪਰੈਲ 2022 ਤੋਂ ਦਰਜ ਕੀਤਾ ਜਾਵੇਗਾ।
ਇਹ ਫੈਡਰਲ ਵਾਧਾ ਸਿਰਫ ਉਨ੍ਹਾਂ ਮੁਲਾਜ਼ਮਾਂ ਉੱਤੇ ਹੀ ਲਾਗੂ ਹੋਵੇਗਾ ਜਿਹੜੇ ਫੈਡਰਲ ਪੱਧਰ ਉੱਤੇ ਨਿਯੰਤਰਿਤ ਇੰਡਸਟਰੀਜ਼ ਜਿਵੇਂ ਕਿ ਬੈਂਕ, ਪੋਸਟਲ ਸਰਵਿਸਿਜ਼, ਇੰਟਰਪ੍ਰੋਵਿੰਸ਼ੀਅਲ ਟਰਾਂਸਪੋਰਟੇਸ਼ਨ ਤੇ ਫੈਡਰਲ ਕ੍ਰਾਊਨ ਕਾਰਪੋਰੇਸ਼ਨਜ਼ ਵਿੱਚ ਕੰਮ ਕਰਦੇ ਹਨ।ਜਿਹੜੇ ਮੁਲਾਜ਼ਮ ਉਨ੍ਹਾਂ ਇੰਡਸਟਰੀਜ਼ ਵਿੱਚ ਕੰਮ ਕਰਦੇ ਹਨ ਜਿਹੜੇ ਫੈਡਰਲ ਸਰਕਾਰ ਵੱਲੋਂ ਨਿਯੰਤਰਿਤ ਨਹੀਂ ਹਨ ਉਨ੍ਹਾਂ ਉੱਤ਼ੇ ਪ੍ਰੋਵਿੰਸ਼ੀਅਲ ਘੱਟ ਤੋਂ ਘੱਟ ਵੇਜ ਲਾਗੂ ਰਹਿਣਗੇ।
ਈਐਸਡੀਸੀ ਦਾ ਕਹਿਣਾ ਹੈ ਕਿ 55 ਸੈਂਟ ਘੱਟ ਤੋਂ ਘੱਟ ਉਜਰਤਾਂ ਵਿੱਚ ਵਾਧਾ 2021 ਤੋਂ ਸਾਲਾਨਾ ਔਸਤ ਕੰਜਿ਼ਊਮਰ ਪ੍ਰਾਈਸ ਇੰਡੈਕਸ ਵਿੱਚ 3·4 ਫੀ ਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ, ਜੋ ਕਿ ਸਟੈਟੇਸਟਿਕਸ ਕੈਨੇਡਾ ਵੱਲੋਂ ਰਿਪੋਰਟ ਕੀਤਾ ਗਿਆ ਹੈ। ਜਿਨ੍ਹਾਂ ਪ੍ਰੋਵਿੰਸਾਂ ਤੇ ਟੈਰੇਟਰੀਜ਼ ਵਿੱਚ ਫੈਡਰਲ ਰੇਟ ਨਾਲੋਂ ਵੱਧ ਘੱਟ ਤੋਂ ਘੱਟ ਉਜਰਤਾਂ ਹਨ ਉੱਥੇ ਵੱਧ ਉਜਰਤਾਂ ਹੀ ਲਾਗੂ ਹੋਣਗੀਆਂ।