ਵੈਨਕੂਵਰ – ਕਸ਼ਮੀਰੀ ਹਿੰਦੂਆਂ ਵਿਚ ਨਸਲਕੁਸ਼ੀ ’ਤੇ ਆਧਾਰਤ ਫਿਲਮ ‘ਕਸ਼ਮੀਰ ਫਾਈਲਜ਼’ ਨੂੰ ਵੈਨਕੂਵਰ ਵਿਚ ਲੈਂਡਮਾਰਕ ਅਤੇ ਸਿਨੇਪਲੈਕਸ ਵਿਚ ਚਲਾਉਣ ਲਈ ਭਾਰਤੀ ਕਮਿਊਨਿਟੀ ਵੱਲੋਂ ਵੱਡੇ ਪੱਧਰ ’ਤੇ ਮੰਗ ਕੀਤੀ ਜਾ ਰਹੀ ਹੈ। ਜੀ ਸਟੂਡੀਓ ਨੂੰ ਮੰਗ ਕਰਦੇ ਹੋਏ ਭਾਰਤੀ ਕਮਿਊਨਿਟੀ ਦਾ ਕਹਿਣਾ ਹੈ ਕਿ ਜ਼ੀ ਸਟੂਡੀਓ ਕੈਨੇਡਾ ਵਿਚ ਇਸ ਫਿਲਮ ਨੂੰ ਪ੍ਰਕਾਸ਼ਤ ਕਰੇ ਇਸ ਲਈ ਭਾਰਤੀ ਕਮਿਊਨਿਟੀ ਪੂਰੀ ਤਰ੍ਹਾਂ ਸਮਰਥਨ ਦੇਣ ਦੇ ਲਈ ਤਿਆਰ ਹੈ।
ਵਿਵੇਕ ਰੰਜਨ ਅਗਨੀਹੋਤਰੀ ਦੀ ਫਿਲਮ ‘ਕਸ਼ਮੀਰ ਫਾਈਲਜ਼’ 1990 ਵਿਚ ਵਾਪਰੀਆਂ ਘਟਨਾਵਾਂ ਦਾ ਅਸਲ ਵਿਤਰਾਂਤ ਹੈ। ਕਸ਼ਮੀਰ ਫਾਈਲਜ਼ ਫਿਲਮ ਸੱਚੀ ਘਟਨਾ ਅਤੇ ਕਹਾਣੀ ’ਤੇ ਆਧਾਰ ਹੈ ਜਿਸ ਵਿਚ ਕਸ਼ਮੀਰੀ ਹਿੰਦੂਆਂ ਵਿਰੁੱਧ ਨਸਲਕੁਸ਼ੀ ਨੂੰ ਦਿਖਾਇਆ ਗਿਆ ਹੈ। ਇਹ ਫਿਲਮ ਕਸ਼ਮੀਰ ਦੇ ਪੀੜਤਾਂ ਤੋਂ ਗਵਾਹੀਆਂ ਇਕੱਠੀਆਂ ਕਰਨ ਅਤੇ ਚਾਰ ਸਾਲਾਂ ਦੀ ਖੋਜ ਕਰਨ ਤੋਂ ਬਾਅਦ ਬਣਾਈ ਗਈ ਸੀ।