ਕੈਲਗਰੀ- ਸ਼ਹਿਰ ਦੀ ਇਕ ਕਮੇਟੀ ਕੈਲਗਰੀ ਹੋਟਲ ਅਤੇ ਮੋਟਲ ਮਾਲਕਾਂ ਨੂੰ ਮਹਾਮਾਰੀ ਦੀ ਲਪੇਟ ਵਿਚ ਆਉਣ ਨਾਲ ਅਸਥਾਈ ਰਾਹਤ ਪ੍ਰਦਾਨ ਕਰਨ ਦੇ ਲਈ ਇਕ ਟੈਕਸ ਪ੍ਰੋਗਰਾਮ ਨੂੰ ਵਾਪਸ ਲਿਆਉਣ ਦੀ ਸੰਭਾਵਨਾ ’ਤੇ ਵਿਚਾਰ ਕਰ ਰਹੀ ਹੈ। ਮੰਗਲਵਾਰ ਨੂੰ ਕਾਰਜਕਾਰੀ ਕਮੇਟੀ ਦੀ ਬੈਠਕ ਦੇ ਦੌਰਾਨ ਪ੍ਰਸਤਾਵ ਦਾ ਇਕ ਨੋਟਿਸ ਅੱਗੇ ਲਿਆਇਆ ਜਾਏਗਾ ਤਾਂ ਜੋ ਸ਼ਹਿਰ ਪ੍ਰਸ਼ਾਸਨ ਨੂੰ 2021 ਵਿਚ ਪਾਸ ਇਕਸਾਰ ਪ੍ਰੋਗਰਾਮ ਵਿਕਸਿਤ ਕਰਨ ਦਾ ਨਿਰਦੇਸ਼ ਦਿੱਤਾ ਜਾ ਸਕੇ ਤਾਂ ਜੋ ਜਿਨ੍ਹਾਂ ਹੋਟਲ ਅਤੇ ਮੋਟਲ ਮਾਲਕਾਂ ਨੇ ਆਪਣੇ 2022 ਸੰਪਤੀ ਟੈਕਸਾਂ ਦਾ ਭੁਗਤਾਨ ਨਹੀਂ ਕੀਤਾ ਹੈ ਉਨ੍ਹਾਂ ਨੂੰ 30 ਸਤੰਬਰ 2022 ਤੱਕ ਬਕਾਇਆ ਰਕਮ ਦਾ ਅੱਧਾ ਹਿੱਸਾ ਜਮ੍ਹਾ ਕਰਵਾਉਣ ਦੀ ਇਜਾਜ਼ਤ ਦਿੱਤੀ ਜਾ ਸਕੇ ਅਤੇ ਬਕਾਇਆ ਟੈਕਸ 2023 ਦੇ ਅਖੀਰ ਤੱਕ ਬਿਨਾਂ ਜੁਰਮਾਨੇ ਦੇ ਮੁਲਤਵੀ ਕਰ ਦਿੱਤਾ ਜਾਏ।