ਡਾ. ਪਰਮਿੰਦਰ ਸਿੰਘ ਨੇ ਆਪਣੀ ਟੀਮ ਸਮੇਤ 250 ਦੇ ਕਰੀਬ ਲੋਕਾਂ ਦੀ ਕੀਤੀ ਅੱਖਾ ਦੇ ਰੋਗਾ ਦੀ ਜਾਂਚ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ ) : ਮਾਨਵਤਾ ਦੀ ਸੇਵਾ ਲਈ ਵਿਸ਼ੇਸ਼ ਯੋਗਦਾਨ ਦੇ ਰਹੀ ਸਮਾਜਸੇਵੀ NGO ਆਸਰਾ ਫਾਊਂਡੇਸ਼ਨ ਅਮਰੀਕਾ ਵਲੋ ਈਸ਼ਰਵਾਲ ਪਿੰਡ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ । ਇਸ ਦੌਰਾਨ ਕਰੀਬ 200 – 250 ਲੋਕਾਂ ਨੇ ਕੈਂਪ ਦਾ ਲਾਭ ਲਿਆ । ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਸੰਸਥਾਪਕ ਅਰਵਿੰਦਰ ਸਿੰਘ ਨੇ ਦੱਸਿਆ ਕਿ ਥਿੰਦ ਅੱਖਾਂ ਦੇ ਹਸਪਤਾਲ ਅਤੇ ਆਸਰਾ ਸੰਸਥਾ ਵਲੋਂ ਪਿੰਡ ਈਸ਼ਰਵਾਲ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ । ਇਸ ਮੌਕੇ ਤੇ ਪ੍ਰਵਾਸੀ ਪੰਜਾਬੀਆਂ ਅਤੇ ਸਮੂਹ ਨਗਰ ਨਿਵਾਸੀ (ਸੰਸਥਾ) ਅਤੇ ਪਿੰਡ ਦੀ ਸਰਪੰਚ ਆਸ਼ਾ ਕੁਮਾਰੀ ਵਲੋਂ ਆਸਰਾ ਫਾਊਂਡੇਸ਼ਨ ਇੰਟਰਨੈਸ਼ਨਲ ਸੰਸਥਾ ਦੀ ਸਮੂਹ ਕਾਰਜਕਾਰਣੀ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੰਸਥਾ ਦੇ ਨਿਰਦੇਸ਼ਕ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਕੈਂਪ ਵਿਚ ਥਿੰਦ ਅੱਖਾਂ ਦੇ ਹਸਪਤਾਲ ਤੋਂ ਅੱਖਾਂ ਦੇ ਮਾਹਿਰ ਡਾ. ਪਰਮਿੰਦਰ ਸਿੰਘ ਨੇ ਆਪਣੀ ਟੀਮ ਨਾਲ ਲੋੜਵੰਦਾਂ ਦੀ ਜਾਂਚ ਕੀਤੀ । ਸੰਸਥਾ ਵਲੋਂ ਲੋੜਵੰਦਾਂ ਨੂੰ ਮੁਫ਼ਤ ਦਵਾਈਆ ਵੀ ਦਿਤੀਆਂ । ਕੈਂਪ ਦੇ ਮੋਕੇ ਤੇ ਡਾ. ਪਰਮਿੰਦਰ ਸਿੰਘ ਨੇ ਸਾਰਿਆਂ ਨੂੰ ਅੱਖਾ ਦੇ ਵੱਖ-ਵੱਖ ਰੋਗਾਂ ਬਾਰੇ ਸਾਵਧਾਨੀ ਵਰਤਣ ਲਈ ਪ੍ਰੇਰਿਤ ਕੀਤਾ l ਡਾ. ਸਿੰਘ ਨੇ ਬਚਿੱਆ ਨੂੰ ਉਚੇਚੇ ਤੌਰ ਤੇ ਮੋਬਾਈਲ ਅਤੇ ਕੰਪਿਊਟਰ ਚਲਾਉਣ ਸਮੇ ਸਾਵਧਾਨੀਆਂ ਵਰਤਣ ਅਤੇ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਮਾਸਕ ਲਗਾਉਣ, ਦੋ ਗੱਜ ਦੀ ਦੂਰੀ ਅਤੇ ਸੈਣੀਟਾਇਜ਼ਰ ਦੀ ਵਰਤੋਂ ਕਰਨ ਦੀ ਵੀ ਅਪੀਲ ਕੀਤੀ । ਇਸ ਮੌਕੇ ਤੇ ਸੰਸਥਾ ਦੇ ਅਮਰੀਕਾ ਦੇ ਮੁੱਖ ਪ੍ਰਬੰਧਕ ਤੇ ਮੁੱਖ ਸੇਵਾਦਾਰ ਅਰਵਿੰਦਰ ਸਿੰਘ ਲਾਖਨ ਅਤੇ ਪ੍ਰਬੰਧਕ ਨਿਰਦੇਸ਼ਕ ਜੋਗਿੰਦਰ ਸਿੰਘ, ਸੁਰਿੰਦਰ ਖੁਰਾਣਾ, ਰਵਿੰਦਰ ਕੌਰ, ਜਤਿੰਦਰ ਸਿੰਘ, ਰਸ਼ਮਿੰਦਰ ਸਿੰਘ, ਵਰਿੰਦਰ ਸਿੰਘ ਨਰਵਾਲ, ਸ਼ਵਿੰਦਰ ਕੌਰ ਪਰਮਾਰ ਆਦਿ ਮੁੱਖ ਤੋਰ ਤੇ ਹਾਜਰ ਹੋਏ ।