ਆਸਕਰ ਪੁਰਸਕਾਰ ਵਿਜੇਤਾ ਅਦਾਕਾਰ ਵਿਲੀਅਮ ਹਰਟ ਦੀ ਮੌਤ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-‘ਕਿਸ ਆਫ ਦ ਸਪਾਈਡਰ ਵੋਮੈਨ’, ਫਿਲਮ ਵਿਚ ਬਰਾਜੀਲ ਦੀ ਜੇਲ ਵਿਚ ਕੈਦੀ ਵਜੋਂ ਨਿਭਾਈ ਯਾਦਗਾਰੀ ਭੂਮਿਕਾ ਲਈ ਆਸਕਰ ਪੁਰਸਕਾਰ ਵਿਜੇਤਾ ਵਿਲੀਅਮ ਹਰਟ ਦੀ 71 ਸਾਲ ਦੀ ਉਮਰ ਵਿਚ ਮੌਤ ਹੋ ਗਈ। ਉਸ ਨੇ ‘ਬਰਾਡਕਾਸਟ ਨਿਊਜ਼’ ਵਿਚ ਐਂਕਰ ਵਜੋਂ ਤੇ ‘ਚਾਈਲਡਰਨ ਆਫ ਏ ਲੈਸਰ ਗੌਡ’ ਨਾਟਕ ਵਿਚ ਯਾਦਗਾਰੀ ਭਮਿਕਾਵਾਂ ਨਿਭਾਈਆਂ।  ਅਦਾਕਾਰ ਦੇ ਪੁੱਤਰ ਵਿਲ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਹਰਟ ਦੀ ਮੌਤ ਐਤਵਾਰ ਨੂੰ ਕੁੱਦਰਤੀ ਕਾਰਨਾਂ ਕਾਰਨ ਹੋਈ। ਉਹ  ਪੋਰਟਲੈਂਡ,ਓਰਗੌਨ ਵਿਚ ਆਪਣੇ ਘਰ ਵਿੱਚ ਪਰਿਵਾਰ ਦੀ ਮੌਜੂਦਗੀ ਵਿਚ ਸਦਾ ਲਈ ਵਿਛੜ ਗਿਆ। 2018 ਵਿਚ ਹਰਟ ਨੂੰ ਟਰਮੀਨਲ ਪਰੌਸਟੇਟ ਕੈਂਸਰ ਹੋਇਆ ਸੀ ਜੋ ਹੱਡੀ ਵਿਚ ਫੈਲ ਗਿਆ ਸੀ। ਹਰਟ ਲੋਕਾਂ ਦਾ ਚਹੇਤਾ ਕਲਾਕਾਰ  ਸੀ ਤੇ ਉਹ 1986,1987 ਤੇ 1988 ਵਿਚ ਲਗਾਤਾਰ 3 ਸਾਲ ਆਸਕਰ ਪੁਰਸਕਾਰ ਲਈ ਨਾਮਜ਼ਦ ਹੋਇਆ। ਉਹ 2005 ਵਿਚ ‘ ਏ ਹਿਸਟਰੀ ਆਫ ਵਾਇਲੈਂਸ’ ਫਿਲਮ ਵਿਚ ਨਿਭਾਈ ਸਹਾਇਕ  ਕਲਾਕਾਰ ਦੀ ਭੂਮਿਕਾ ਲਈ ਵੀ ਆਸਕਰ ਪੁਰਸਕਾਰ ਵਾਸਤੇ ਨਾਮਜ਼ਦ ਹੋਇਆ ਸੀ।

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की