ਲਵੀਵ- ਯੁਕ੍ਰੇਨ ਵਿਚ ਰੁਸੀ ਹਮਲੇ ਤੇਜ਼ ਹੋ ਗਏ ਹਨ। ਰੂਸੀ ਜਹਾਜ਼ਾਂ ਅਤੇ ਤੋਪਾਂ ਨੇ ਯੁਕ੍ਰੇਨ ਦੇ ਪੱਛਮੀ ਹਿੱਸੇ ਜਿੱਥੇ ਯੁਕ੍ਰੇਨੀ ਹਵਾਈ ਪੱਟੀ ਨੂੰ ਨਿਸ਼ਾਨਾ ਬਣਾਇਆ, ਉਧਰ ਪੂਰਬ ਵਿਚ ਇਕ ਪ੍ਰਮੁੱਖ ਉਦਯੋਗਿਕ ਕੇਂਦਰ ’ਤੇ ਬੰਬ ਸੁੱਟੇ। ਅਮਰੀਕਾ ਦੇ ਰੱਖਿਆ ਅਧਿਕਾਰੀਆਂ ਨੇ ਰੂਸ ਦੇ ਹਵਾਈ ਹਮਲਿਆਂ ਨੂੰ ਲੈ ਕੇ ਇਕ ਬੁਲੇਟਿਨ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਰੂਸੀ ਪਾਇਲਟ ਇਕ ਦਿਨ ਵਿਚ ਔਸਤਨ 200 ਬੰਬ ਸੁੱਟ ਰਹੇ ਹਨ। ਜਦੋਂਕਿ ਯੁਕ੍ਰੇਨੀ ਫੋਰਸਾਂ ਦੇ ਮਾਮਲੇ ਵਿਚ ਇਹ ਗਿਣਤੀ ਪੰਜ ਤੋਂ 10 ਦਰਮਿਆਨ ਹੈ। ਅਮਰੀਕੀ ਅਧਿਕਾਰੀਆਂ ਦੇ ਮੁਕਾਬਕ ਯੁਕ੍ਰੇਨ ਫੋਰਸ ਰੂਸੀ ਜਹਾਜ਼ਾਂ ਦੇ ਹਮਲਿਆਂ ਨਾਲ ਨਿਪਟਣ ਦੇ ਲਈ ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਇਲਾਂ, ਰਾਕਟ ਨਾਲ ਚੱਲਣ ਵਾਲੇ ਗੋਲੇ ਅਤੇ ਡ੍ਰੋਨ ਜਹਾਜ਼ਾਂ ਦੇ ਇਸਤੇਮਾਲ ’ਤੇ ਜ਼ੋਰ ਦੇ ਰਹੀ ਹੈ।