ਗੰਧਲੇ ਰਿਸ਼ਤੇ (ਕਹਾਣੀ PART 1 )

ਉਸ ਦੇ ਦਰਵਾਜ਼ੇ ਤੱਕ ਤਾਂ ਮੈ ਪਹੁੰਚ ਗਈ ਸੀ ਪਰ ਹਿੰਮਤ ਨਹੀ ਹੋ ਰਹੀ ਸੀ ਦਰਵਾਜ਼ਾ ਖੜਕਾਉਣ ਦੀ । ਉੰਝ ਵੀ ਕੈਲਾਸ਼ ਜੀ ਮੈਨੂੰ ਪਰਸਨਲੀ ਤੋਰ ਤੇ ਜਾਣਦੇ ਨਹੀ ਸਨ । ਬਸ ਮੈ ਹੀ ਉਹਨਾਂ ਨੂੰ ਜਾਣਦੀ ਸੀ । ਬੜੀ ਹਿੰਮਤ ਕਰ ਕੇ ਮੈ ਡੋਰ ਬੈੱਲ ਕੀਤੀ ,ਸ਼ਾਮ ਦੇ ਸੱਤ ਵੱਜਣ ਵਾਲੇ ਸਨ ਸ਼ਾਇਦ ਇੰਗਲੈਂਡ ਚ ਕਿਸੇ ਦਾ ਦਰਵਾਜ਼ਾ ਖੜਕਾਉਣ ਲਈ ਇਹ ਸਹੀ ਸਮਾਂ ਨਹੀ ਸੀ। ਉੰਝ ਵੀ ਭਰ ਸਿਆਲ ਸੀ ਤੇ ਉੱਤੋ ਕਿਹਰਾਂ ਦੀ ਸਨੋਅ ਪੈ ਰਹੀ ਸੀ ਸਿਆਲਾਂ ਵਿੱਚ ਤਾਂ ਇੰਗਲੈਡ ਚਾਰ ਵਜੇ ਹੀ ਹਨੇਰੀ ਗੁਫਾ ਵਰਗੀ ਹੋ ਜਾਂਦੀ ਹੈ ਹੁਣ ਤਾਂ ਸੱਤ ਵੱਜ ਚੱਲੇ ਸਨ।
ਪਰ ਮੇਰਾ ਕੰਮ ਹੀ ਇਸ ਤਰ੍ਹਾਂ ਦਾ ਸੀ ਸੱਤ ਦਿਨ ਆਫਿਸ ਦਾ ਕੰਮ ਤੇ ਹਮੇਸ਼ਾ ਇਸੇ ਵੇਲੇ ਹੀ ਫਰੀ ਹੁੰਦੀ ਸੀ।
ਦੋ ਵਾਰ ਡੋਰ ਵੈੱਲ ਤੋ ਬਆਦ ਵੀ ਕਿਸੇ ਨੇ ਦਰਵਾਜ਼ਾ ਨਾਂ ਖੋਲਿਆ । ਪਿੱਛੇ ਹੱਟ ਕੇ ਦੇਖਿਆ ਤਾਂ ਉੱਪਰ ਚਿਮਨੀ ਵਿੱਚੋ ਧੂੰਆ ਨਿਕਲ ਰਿਹਾ ਸੀ। ਧੂੰਆਂ ਦੇਖ ਕੇ ਮੈ ਸੋæਆਰ ਸੀ ਕੀ ਕੈਲਾਸ਼ ਜੀ ਅੰਦਰ ਹੀ ਹਨ।
ਸੋ ਹਿੰਮਤ ਕਰ ਕੇ ਇੱਕ ਵਾਰ ਫਿਰ ਦਰਵਾਜਾ ਖੜਕਾਉਣਾ ਸ਼ੁਰੂ ਕਰ ਦਿੱਤਾ।
ਕੁੱਝ ਕੁ ਪਲਾਂ ਬਆਦ ਪਿੰਕ ਰੰਗ ਦੇ ਨਾਇਟ ਸੂਟ ਚ ਗੁੰਦਵੇ ਸਰੀਰ ਅਤੇ ਗੋਰੇ ਨਸ਼ੋਹ ਰੰਗ ਵਾਲੀ ਕੈਲਾਸ਼ ਮੇਰੀਆਂ ਅੱਖਾਂ ਸਾਹਮਣੇ ਖੜੀ ਸੀ ।ਉਸ ਦੇ ਭੁਰੇ ਤੇ ਸੁਨਹਰੀ ਰੰਗ ਦੇ ਰੰਗੇ ਹੋਏ ਛੋਟੇ ਛੋਟੇ ਵਾਲ ਉਸ ਦੀ ਖੂਬਸੂਰਤੀ ਨੂੰ ਹੋਰ ਚਾਰ ਚੰਨ ਲਾ ਰਹੇ ਸਨ ।
ਕੈਲਾਸ਼ ਨੇ ਦਰਵਾਜਾ ਦਰਵਾਜਾ ਖੋਲਿਆ ਤਾਂ ਸਰਦੀ ਨਾਲ ਠੁਰ ਠੁਰ ਕਰਦੀ ਮੈਂ ਬਾਹਰ ਖੜੀ ਸੀ ।
ਮੈਨੂੰ ਵੇਖ ਕੇ ਉਹ ਹੈਰਾਨ ਜਿਹੀ ਹੋ ਗਈ ਜਿਵੇ ਕੋਈ ਅਣਜਾਣ ਬੇ ਟਾਇਮੇ ਦਰਵਾਜੇ ਤੇ ਆਏ ਮਹਿਮਾਨ ਨੂੰ ਦੇਖ ਕੇ ਹੁੰਦਾ ਹੀ ਹੈ ।
“ਹੈਲੋ ਕੈਲਾਸ਼ ਜੀ”
“ਹੈਲੋ, ਕਾਉਣ ਹੈ ਤੂੰ ਤੇ ਇਸ ਬਰਫ ਬਾਰੀ ਵਾਲੀ ਰਾਤ ਚ ਮੇਰੇ ਦਰਵਾਜੇ ਅੱਗੇ ਕੀ ਕਰ ਰਹੀ ਹੈ ?”
ਆਪਣੇ ਸੁਭਾਅ ਅ

ਨੁਸਾਰ ਕੈਲਾਸ਼ ਕੁਰੱਖਤ ਅਵਾਜ਼ ਵਿੱਚ ਮੈਂਨੂੰ ਸਾਹਮਣੇ ਖੜੀ ਵੇਖ ਕੇ ਸਵਾਲ ਕਰੀ ਜਾ ਰਹੀ ਸੀ।
“ਜੇ ਤੁਹਾਡੀ ਇਜਾਜਤ ਹੋਵੇ ਤਾਂ ਮੈਂ ਅੰਦਰ ਆ ਸਕਦੀ ਹਾਂ?”
ਮੈਂ ਬੜੀ ਨਿਮਰਤਾ ਨਾਲ ਉਸ ਅੱਗੇ ਬੇਨਤੀ ਕੀਤੀ। ਸ਼ਾਇਦ ਮੇਰੀ ਬੇਨਤੀ ਅਤੇ ਨਿਮਰਤਾ ਦਾ ਕੈਲਾਸ਼ ਜੀ ਤੇ ਵੀ ਅਸਰ ਹੋ ਗਿਆ ਤੇ ਉਸ ਨੇ ਮੈਨੂੰ ਅੰਦਰ ਆਉਣ ਲਈ ਆਖ ਦਿੱਤਾ।
“ਹਾਂ ਆ ਜਾ ਲੰਘ ਆ ਅੰਦਰ, ਉੰਝ ਵੀ ਜੇ ਮੈ ਕਿਹਾ ਕਿ ਨਹੀ ਤੂੰ ਨਹੀ ਅੰਦਰ ਆ ਸਕਦੀ ਤਾਂ ਵੀ ਕਹਿੜਾ ਤੂੰ ਮੰਨਣਾ ਹੀ ਹੈ। ਤੂੰ ਦੇਖਣ ਨੂੰ ਭੋਲੀ ਲੱਗਦੀ ਹੈ ਪਰ ਤੈਨੂੰ ਹਨੇਰੇ ਚ ਦੇਖ ਕੇ ਵੀ ਮੈ ਦੱਸ ਸਕਦੀ ਹਾਂ ਕਿ ਤੂੰ ਜਿੱਦੀ ਸੁਭਾਅ ਦੀ ਹੋਵੇਗੀ”
ਮੈਂ ਕੈਲਾਸ਼ ਦੇ ਪਿੱਛੇ ਪਿੱਛੇ ਬੱਚਿਆ ਵਾਂਗ ਤੁਰ ਪਈ।
“ਆਹ ਆਪਣਾ ਕੋਟ ਲਾਹ ਕੇ ਇੱਥੇ ਕਿੱਲੀ ਤੇ ਟੰਗ ਦੇ ਸਾਰਾ ਬਰਫ ਨਾਲ ਭਰਿਆ ਪਿਆ ਹੈ, ਇੱਧਾ ਲੱਗਦਾ ਕਾਫੀ ਦੇਰ ਦੀ ਦਰਵਾਜੇ ਤੇ ਖੜੀ ਸੀ ਤਾਂ ਹੀ ਸਾਰੀ ਬਰਫ ਨਾਲ ਭਰੀ ਪਈ ਏ।”
“ਹਾਂਜੀ ਮੈਂ ਦੋ ਤਿੰਨ ਵਾਰ ਬੈੱਲ ਬਜਾਈ ਸੀ ਪਰ ਸ਼ਾਇਦ ਤੁਹਾਨੂੰ ਡੋਰ ਬੈੱਲ ਸੁਣੀ ਨਹੀ ਜਾਂ ਤੁਸੀ ਸ਼ਾਇਦ ਅੰਦਰ ਕਿਤੇ ਬਿਜ਼ੀ ਹੋਵੋਗੇ?”
“ਹਾਂ ਮੈਂ ਮਿਉਜਿਕ ਸੁਣ ਰਹੀ ਸੀ। ਰੇਸ਼ਮਾਂ ਜੀ ਦੇ ਪੁਰਾਣੇ ਗਾਣੇ ਤੇ ਅਵਾਜ਼ ਉੱਚੀ ਹੌਣ ਕਰਕੇ ਨਹੀ ਡੋਰ ਬੈੱਲ ਸੁਣੀ। ਖੈਰ ਤੂੰ ਬੈਠ ਮੈਂ ਤੇਰੇ ਲਈ ਕੌਫੀ ਬਣਾ ਕਿ ਲਿਆਉਦੀ ਹਾਂ।”
ਕਿਚਨ ਚ ਜਾਣ ਲੱਗੀ ਕੈਲਾਸ਼ ਅਣਜਾਣ ਆਏ ਮਹਿਮਾਨ ਲਈ ਫਾਇਰ ਪਲੈਸ ਦੀ ਅੱਗ ਹੋਰ ਤੇਜ ਕਰ ਗਈ ਸ਼ਾਇਦ ਉਸ ਨੂੰ ਮੇਰੇ ਤੇ ਤਰਸ ਆ ਗਿਆ ਸੀ ਕਿਉਕਿ ਬਹੁਤ ਦੇਰ ਤੋ ਬਾਹਰ ਬਰਫ ਚ ਖੜੀ ਰਹਿਣ ਕਰ ਕੇ ਹੁਣ ਤੱਕ ਮੈਨੂੰ ਕਾਂਬਾਂ ਛਿੱਡ ਗਿਆ ਸੀ ।
ਕੈਲਾਸ਼ ਦੇ ਰਸੋਈ ਚ ਜਾਣ ਬਆਦ ਮੈਂ ਉਸ ਦੇ ਸਾਰੇ ਕਮਰੇ ਚ ਨਿਗਾਹ ਘੁੰਮਾਈ ਸਾਹਮਣੇ ਕੰਧ ਤੇ ਕੈਲਾਸ਼ ਦੀਆਂ ਬਹੁਤ ਹੀ ਪੁਰਾਣੀਆਂ ਤਸਵੀਰਾਂ ਲਾਈਆਂ ਹੋਈਆਂ ਸਨ ਸਾਰੀਆਂ ਤਸਵੀਰਾਂ ਚ ਉਹ ਗੰਭੀਰ ਹੀ ਨਜ਼ਰ ਆ ਰਹੀ ਸੀ । ਪਰ ਇਸ ਗੰਭੀਰ ਰੂਪ ਚ ਵੀ ਉਹ ਅੱਤ ਦੀ ਸੁੰਦਰ ਨਜ਼ਰ ਆ ਰਹੀ ਸੀ ਇੰਨੀ ਸੁੰਦਰ ਜਿਸ ਤਰ੍ਹਾਂ ਰੱਬ ਨੇ ਵਹਿਲੇ ਬਹਿ ਕੇ ਬਣਾਈ ਹੋਵੇ । ਮੈ ਸੋਫੇ ਤੋ ਉੱਠ ਕੇ ਕੋਲ ਜਾ ਕੇ ਉਸ ਦੀਆਂ ਫੋਟੋ ਨਿਹਾਰਨ ਲੱਗ ਪਈ । ਇੱਕ ਪਿਕਚਰ ਚ ਉਸ ਨੇ ਹੂਬ-ਬ-ਹੂ ਮੋਨਾ ਲੀਸਾ ਵਾਲਾ ਪੋਜ ਬਣਾਇਆ ਹੋਇਆ ਸੀ । ਉਸੇ ਤਰ੍ਹਾਂ ਦੇ ਕੱਪੜੇ ਪਹਿਨੇ ਹੋਏ ਸਨ ਇੱਧਾ ਲੱਗਦਾ ਸੀ ਜਿੱਦਾ ਕਿਸੇ ਨੇ ਆਪ ਉਸ ਨੂੰ ਇਸ ਮੋਨਾ ਲੀਸਾ ਵਾਲੇ ਪੋਜ ਲਈ ਪਹਿਲਾਂ ਰੱਜ ਕੇ ਸੰਵਾਰਿਆ ਹੋਵੇਗਾ । ਤਿਆਰ ਕੀਤਾ ਹੋਵੇ ਤੇ ਬਆਦ ਵਿੱਚ ਉਸ ਨੇ ਆਪ ਹੀ ਉਸ ਦੀ ਇਹ ਫੋਟੋ ਕੋਲ ਬਹਿ ਕੇ ਰੰਗਾ ਨਾਲ ਬਣਾਈ ਹੋਵੇ।
ਸ਼ਾਇਦ ਹੁਣ ਕੈਲਾਸ਼ ਸੱਠਾਂ ਵਰ੍ਹਿਆ ਨੂੰ ਟੱਪ ਚੁੱਕੀ ਸੀ ਪਰ ਅੱਜ ਵੀ ਉਹ ਇਸ ਫੋਟੋ ਵਾਂਘ ਹੀ ਖੂਬਸੂਰਤ ਲੱਗ ਰਹੀ ਸੀ ਉਸ ਦੇ ਮੂੰਹ ਤੇ ਕੋਈ ਬੁੱਢੇਪੇ ਦੇ ਲੱਛਣ ਨਹੀ ਸਨ।
ਜਦ ਮੈਂ ਉਸ ਨੂੰ ਪਿੱਛਲੀ ਵਾਰ ਮਿਲੀ ਤਾਂ ਮੈਂ ਉਸ ਨੂੰ ਚੱਜ ਨਾਲ ਨਹੀ ਜਾਣਦੀ ਸੀ । ਬੱਸ ਬਾਕੀਆਂ ਵਾਂਘ ਹੀ ਜਾਣਦੀ ਸਾਂ ਕਿ ਉਹ ਇਹ ਬਹੁਤ ਹੀ ਪ੍ਰਸਿੱਧ ਲੇਖਿਕਾਂ ਹੈ ਜਿਸ ਦੇ ਨਾਵਲ ਕਹਾਣੀਆਂ ਦੀਆਂ ਪੁਸਤਕਾਂ ਬਹੁਤ ਸਾਰੀਆਂ ਭਾਸ਼ਾਵਾਂ ਚ ਛੱਪ ਚੁੱਕੀਆਂ ਸਨ ਤੇ ਉਸ ਦੇ ਸੁਭਾਅ ਤੋ ਸਭ ਜਾਣੂ ਸਨ ਕਿ ਉਹ ਕਿਸੇ ਨਾਲ ਵਾਧੂ ਬੋਲਦੀ ਨਹੀ ਸੀ ਨਾਂ ਕਿਸੇ ਇਨਾਮ ਸਮਰੋਹ ਤੇ ਜਿਆਦਾ ਜਾਂਦੀ ਸੀ । ਬੱਸ ਉਸ ਦੀ ਆਪਣੀ ਦੁਨੀਆਂ ਸੀ ਜਿਸ ਵਿੱਚ ਉਹ ਮਗਨ ਰਹਿੰਦੀ ਤੇ ਸਾਲ ਚ ਇੱਕ ਦੋ ਪੁਸਤਕਾਂ ਪਾਠਕਾਂ ਦੀ ਝੋਲੀ ਚ ਪਾ ਜਾਂਦੀ । ਪਾਠਕ ਵੀ ਬੇਸਵਰੀ ਨਾਲ ਉਸ ਦੀਆਂ ਲਿੱਖਤਾ ਦੀ ਉਡੀਕ ਕਰਦੇ ਸਨ ।
ਮੈਂ ਕਮਰੇ ਵਿੱਚ ਨਿਗ੍ਹਾ ਘੁੰਮਾਈ ਦੋ ਕਰੀਮ ਰੰਗ ਦੇ ਸੋਫੇ ਪਏ ਸਨ ਤੇ ਸਾਹਮਣੇ ਇੱਕ ਕੱਚ ਦਾ ਟੈਬਲ ਜਿਸ ਤੇ ਬਹੁਤ ਸਾਰੇ ਪੇਪਰ ਖਿੱਲਰੇ ਪਏ ਸਨ ਤੇ ਬਹੁਤ ਸਾਰੇ ਨਵੇ ਪੁਰਾਣੇ ਪੈੱਨ ਪਏ ਸਨ। ਨਾਲ ਹੀ ਇੱਕ ਛੋਟਾ ਜਿਹਾ ਰਾਇਟੰਗ ਟੇਬਲ ਅਤੇ ਇੱਕ ਲੱਕੜ ਦੀ ਚੇਅਰ ਸੀ ਸ਼ਾਇਦ ਇਸ ਟੇਬਲ ਚੇਅਰ ਤੇ ਬੈਠ ਕੇ ਹੀ ਕੈਲਾਸ਼ ਆਪਣੇ ਮਨ ਦੇ ਪਰਛਾਵੇ ਉੱਕਰਦੀ ਹੈ। ਟੇਬਲ ਤੇ ਪਏ ਆਸ਼ਟ੍ਰੇ ਚ ਸਿਗਰਟ ਸੁਲਗ ਰਹੀ ਸੀ। ਸ਼ਾਇਦ ਦਰਵਾਜੇ ਤੱਕ ਜਾਣ ਤੋ ਪਹਿਲਾ ਕੈਲਾਸ਼ ਸਿਗਰਟ ਪੀ ਰਹੀ ਸੀ ਤੇ ਕਾਹਲੀ ਨਾਲ ਉਹ ਉੱਥੇ ਰੱਖ ਕੇ ਦਰਵਾਜ਼ਾ ਖੋਹਲਣ ਚੱਲੇ ਗੀ ਹੋਵੇਗੀ।
ਬਹੁਤ ਕਮਾਲ ਦੀ ਲੇਖਿਕਾਂ ਸੀ ਕੈਲਾਸ਼ ਲੋਕ ਉਸ ਦੀ ਲੇਖਣੀ ਦੇ ਕਾਇਲ ਸਨ।
ਮੈਂ ਹਾਲੇ ਕਮਰੇ ਚ ਪਈਆਂ ਚੀਜ਼ਾ ਹੀ ਨਿਹਾਰ ਰਹੀ ਸੀ ਕਿ ਕੈਲਾਸ਼ ਕੌਫੀ ਦੇ ਦੋ ਕੱਪ ਕੈ ਕੇ ਅੰਦਰ ਆ ਗਈ।
“ਆਹ ਫੜ੍ਹ ਪਹਿਲਾ ਗਰਮ ਗਰਮ ਕੌਫੀ ਪੀ ਬਆਦ ਵਿੱਚ ਆਪਣਾ ਪਰੀਚੇਅ ਦਈ, ਮੈਨੂੰ ਕੋਈ ਕਾਹਲੀ ਨਹੀ ਹੈ ਜਾਨਣ ਦੀ ਕੀ ਤੂੰ ਕਉਣ ਹੈ ਤੇ ਕਿੱਥੋ ਆਈ ਹੈ ਤੇ ਕਿਸ ਕੰਮ ਆਈ ਹੈ। ਤੂੰ ਕੋਫਰਟੈਬਲ ਹੋ ਕੇ ਬੈਠ ਜਾ ਆਪਣਾ ਹੀ ਘਰ ਸਮਝ ਉੰਝ ਵੀ ਸ਼ਰਮਉਣ ਦੀ ਕੋਈ ਲੋੜ ਨਹੀ ਹੈ ਇਸ ਘਰ ਚ ਮੇਰੇ ਬਿਨਾਂ ਕੋਈ ਨਹੀ ਰਹਿੰਦਾ। ਮੈ ਇੱਕਲੀ ਹੀ ਰਹਿੰਦੀ ਹਾਂ ਬੱਚੇ ਆਪੋ ਆਪਣੇ ਟੱਬਰ ਲੈ ਕੇ ਆਪੋ ਆਪਣੇ ਆਲ੍ਹਣਿਆ ਚ ਜਾ ਵਸੇ ਹਨ ਅਤੇ ਮੈ ਆਪਣੇ ਇਸ ਆਲ੍ਹਣੇ ਚ ਖੁਸ਼ ਹਾਂ।”
ਕੈਲਾਸ਼ ਬੋਲੀ ਜਾ ਰਹੀ ਸੀ ਤੇ ਮੈਂ ਬੜੀ ਰੀਝ ਨਾਲ ਉਸ ਦੀਆਂ ਗੱਲਾਂ ਸੁਣ ਰਹੀ ਸੀ।
ਕੋਫੀ ਦੇ ਖਾਲੀ ਕੱਪ ਚੁੱਕੇ ਕੇ ਮੈ ਆਪ ਹੀ ਅੰਦਰ ਰਸੋਈ ਵਿੱਚ ਲੈ ਗਈ। ਵਾਪਸ ਆਈ ਤਾਂ ਕੈਲਾਸ਼ ਕੋਈ ਆਪਣੀ ਲਿੱਖ ਕਿਤਾਬ ਦੇ ਪੰਨੇ ਫੋਲ ਰਹੀ ਸੀ ।
“ਚੱਲ ਹੁਣ ਦੱਸ ਫਿਰ ਕੀ ਨਾਮ ਹੈ ਤੇਰਾ ਕੁੜੀਏ ਤੇ ਇੱਥੇ ਕਿੰਝ ਆਈ ਇਹ ?”
“ਮੇਰਾਂ ਨਾਮ ਬੀਰਾਂ ਹੈ। ਮੈ ਪ੍ਰੈੱਸ ਰਿਪੋਟਰ ਹਾਂ। ਆਪਣੇ ਇੱਥੇ ਯੂ ਕੇ ਵਿੱਚ ਹੀ ਨਿਕਲਦੇ ਇੱਕ ਪੰਜਾਬੀ ਅਖਬਾਰ ਚ ਕੰਮ ਕਰਦੀ ਹਾਂ। ਤੇ ਮੈ ਤੁਹਾਨੂੰ ਪਿੱਛਲੇ ਹਫਤੇ ਮਿਲੀ ਵੀ ਸੀ। ਪੈੱਨ ਰੋਡ ਵਾਲੇ ਸਹਾਤਿਕ ਸਮਰੋਹ ਚ।”
“ਅੱਛਾ ਅੱਛਾ ਮੈਨੂੰ ਯਾਦ ਆਇਆ, ਤਾਂ ਹੀ ਮੈਂ ਸੋਚਦੀ ਸੀ ਕਿ ਇਹ ਕੁੜੀ ਕਿਤੇ ਦੇਖੀ ਦੇਖੀ ਲੱਗਦੀ ਹੈ। ਪਰ ਸ਼ਾਇਦ ਹੁਣ ਬੁੱਢੀ ਹੋ ਗਈ ਹਾਂ ਤੇ ਯਾਦਦਾਸ਼ਤ ਸਾਥ ਨਹੀ ਦਿੰਦੀ ਤੇ ਮੈ ਜਲਦ ਹੀ ਚਿਹਰੇ ਭੁੱਲ ਜਾਂਦੀ ਹਾਂ। ਡਾਕਟਰ ਨੇ ਕਿਹਾ ਹੈ ਕਿ ਕੋਈ ਬਾਈਪੋਲਾ ਨਾਮ ਦੀ ਬਿਮਾਰੀ ਵੀ ਹੈ ਪਹਿਲਾ ਆਖਦਾ ਸੀ ਡਿਪਰੈਸ਼ ਹੈ ਫਿਰ ਆਹ ਬਾਈਪੋਲਾ ਬੂਈਪੋਲਾ ਦੱਸਣ ਲੱਗ ਗਿਆ । ਇਹਨਾਂ ਦੀ ਇਹੀ ਜਾਨਣ ।”
ਬਿਮਾਰੀ ਦੱਸਦਿਆਂ ਦੱਸਦਿਆਂ ਕੈਲਾਸ਼ ਦਾ ਮਨ ਉਦਾਸ ਹੋ ਗਿਆ।
“ਖੈਰ ਇੱਥੇ ਇਸ ਵੇਲੇ ਕਿੰਝ ਆਉਣਾ ਹੋਇਆ ?”
ਕੈਲਾਸ਼ ਨੇ ਮੇਰੇ ਅੱਗੇ ਫਿਰ ਸਵਾਲ ਜੱੜ ਦਿੱਤਾ।
ਕੈਲਾਸ਼ ਦਾ ਸਵਾਲ ਸੁਣਦਿਆਂ ਹੀ ਮੈਂ ਆਪਣੇ ਬੈੱਗ ਚੋ ਕੁੱਝ ਲੱਭਣ ਲੱਗ ਗਈ ।
“ਆਹ ਤੁਹਾਡੀ ਅਮਾਨਤ …ਇਹ ਵਾਪਸ ਕਰਨ ਆਈ ਸੀ ਕੈਲਾਸ਼ ਜੀ”
ਇੱਕ ਪੁਰਾਣੀ ਮੈਲੀ ਜਿਹੀ ਡਾਇਰੀ ਕੈਲਾਸ਼ ਵੱਲ ਕਰਦਿਆਂ ਉਸ ਨੇ ਕਿਹਾ ।
ਡਾਇਰੀ ਦੇਖ ਕੇ ਕੈਲਾਸ਼ ਨੂੰ ਜਿਵੇ ਚਾਅ ਹੀ ਚੱੜ੍ਹ ਗਿਆ।
“ਓਹ ਮੇਰੀ ਜਾਨ ਮੇਰੀ ਡਾਇਰੀ। ਇਹ ਤੇਰੇ ਕੋਲ ਕਿਵੇ ਆ ਗਈ ? ਮੈ ਤੇ ਬਹੁਤ ਦਿਨਾਂ ਦੀ ਇਸ ਨੂੰ ਸੁਦਾਈਆਂ ਵਾਂਗ ਲੱਭ ਰਹੀ ਸੀ। ਪਤਾ ਨਹੀ ਕਿੰਝ ਇਹ ਘੁੰਮ ਹੋ ਗਈ ਸੀ। ਸ਼ੁਕਰ ਹੈ ਰੱਬ ਦਾ ਇਹ ਵਾਪਸ ਮਿਲ ਗਈ। ਤੈਨੂੰ ਪਤਾ ਇਹ ਪਿੱਛਲੇ ਚਾਲੀ ਸਾਲਾਂ ਤੋ ਮੇਰੇ ਨਾਲ ਆ। ਇੰਨਾ ਸੁੱਖ ਤਾਂ ਮੇਰੇ ਖਸਮ ਨੇ ਮੈਂਨੂੰ ਭੋਗ ਕੇ ਨਹੀ ਦਿੱਤਾ ਜਿੰਨਾ ਸੁੱਖ ਇਸ ਨਾਲ ਗੱਲਾਂ ਕਰ ਕਰ ਮੈ ਲਿਆ ਹੈ। ਸ਼ੁਕਰ ਹੈ ਰੱਬ ਦਾ ਇਹ ਮੈਂਨੂੰ ਮਿਲ ਗਈ। ਤੈਂਨੂੰ ਕਿੱਥੋ ਮਿਲੀ ਸੀ ਇਹ ਬੀਰਾਂ ?”
“ਜੀ ਉਸ ਦਿਨ ਤੁਸੀ ਸਹਾਤਿਕ ਸਮਰੋਹ ਚ ਹੀ ਮੇਜ਼ ਤੇ ਭੁੱਲ ਆਏ ਸੀ । ਤੁਹਾਡੇ ਜਾਣ ਬਆਦ ਮੇਰੀ ਨਿਗ੍ਹਾ ਇਸ ਤੇ ਪੈ ਗਈ ਅਤੇ ਮੈ ਇਹ ਸਾਂਭ ਲਈ। ਤੁਹਾਨੂੰ ਵਾਪਸ ਕਰਨ ਲਈ ਮੈ ਤੁਹਾਨੂੰ ਬੜਾ ਲੱਭਿਆ ਪਰ ਤੁਸੀ ਉੱਥੋ ਜਾ ਚੁੱਕੇ ਸੀ।”
“ਹਾਂ ਉਸ ਦਿਨ ਮੈ ਥੋੜਾ ਪਹਿਲਾ ਆ ਗਈ ਸੀ।”
ਗੱਲਾਂ ਕਰਦਿਆਂ ਕਰਦਿਆਂ ਕੈਲਾਸ਼ ਨੇ ਸਿਗਰਟ ਵਾਲ ਲਈ । ਸਾਰਾ ਕਮਰਾ ਉਸ ਦੀ ਸਿਗਰਟ ਦੇ ਧੂੰਏ ਨਾਲ ਭਰ ਗਿਆ ।
“ਪਰ ਤੈਨੂੰ ਮੇਰਾ ਐਡਰੈਸ ਕਿੱਦਾ ਪਤਾ ਲੱਗਾ ? ਉਹ ਹਾਂ ਸੱਚ ਤੂੰ ਮੇਰੀ ਕਿਸੇ ਕਿਤਾਬ ਤੋ ਦੇਖ ਲਿਆ ਹੋਵੇਗਾ । ਹਰ ਕਿਤਾਬ ਦੇ ਫਰੰਟ ਤੇ ਸਰਨਾਂਵਾਂ ਲਿੱਖਿਆ ਹੁੰਦਾ ਹੈ। ਪਰ ਤੂੰ ਇੰਨੇ ਦਿਨ ਕਿਉ ਲਾਏ ਮੇਰੀ ਚੀਜ਼ ਮੋੜਨ ਲਈ ? ਤੈਨੂੰ ਨਹੀ ਪਤਾ ਕਿ ਕਿਸੇ ਦੀ ਅਮਾਨਤ ਉਸੇ ਸਮੇਂ ਅੱਗਲੇ ਦੇ ਹਵਾਲੇ ਕਰਨੀ ਚਾਹੀਦੀ ਹੈ।”
ਕੈਲਾਸ਼ ਥੋੜਾ ਗੁੱਸੇ ਚ ਆ ਗਈ ਸੀ । ਪਰ ਉਹ ਖੁਸ਼ ਸੀ ਕਿ ਉਸ ਦੀ ਜਾਨ ਤੋ ਪਿਆਰੀ ਡਾਇਰੀ ਉਸ ਨੂੰ ਮਿਲ ਗਈ ਸੀ।

(ਚੱਲਦਾ)

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...