ਚੰਡੀਗੜ (ਪ੍ਰੀਤਮ ਲੁਧਿਆਣਵੀ),-ਬੀਤੇ ਦਿਨ ਪੰਜਾਬ ਲੇਬਰ ਡਿਪਾਰਟਮੈਂਟ ਰਿਟਾਇਰੀਜ ਗਰੁੱਪ ਦੀ ਮੀਟਿੰਗ ਹੋਟਲ ਮਜੈਸਟਿਕ, ਫੇਸ-09 , ਮੋਹਾਲੀ ਵਿਖੇ ਹੋਈ। ਜਿਸ ਵਿਚ ਖੇਤਰੀ ਮੁਹਾਲੀ ਅਤੇ ਚੰਡੀਗੜ ਦੇ ਰਿਟਾਇਰੀਜ ਮੈਂਬਰ ਸਾਹਿਬਾਨ ਨੇ ਵੱਧ ਚੜਕੇ ਭਾਗ ਲਿਆ। ਮੀਟਿੰਗ ਆਰੰਭ ਕਰਨ ਤੋਂ ਪਹਿਲਾਂ ਸਵਰਗਵਾਸ ਹੋਏ ਬਲਵਿੰਦਰ ਸਿੰਘ ਅਧਿਕਾਰੀ ਤੇ ਪ੍ਰੇਮ ਕੁਮਾਰ ਪੂੰਨੀ ਕਰਮਚਾਰੀ ਨੂੰ ਦੋ ਮਿੰਟ ਦਾ ਮੋਨ ਰੱਖਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਵਿਭਾਗ ਦੇ ਸੇਵਾ-ਮੁਕਤ ਸਾਥੀ ਸ੍ਰ. ਸੁਰਿੰਦਰ ਸਿੰਘ ਛਿੰਦਾ ਮੁਹਾਲੀ (ਲੇਬਰ ਇੰਸਪੈਕਟਰ) ਤੇ ਸ਼ਾਇਰ) ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਹਾਜ਼ਰ ਸਾਰੇ ਮੈਂਬਰ ਸਾਹਿਬਾਨ ਨੇ ਜਿੱਥੇ ਆਪੋ-ਆਪਣੇ ਨਿੱਜੀ ਵਿਚਾਰ ਰੱਖੇ, ਉਥੇ ਪੈਨਸ਼ਨਰਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਵੀ ਵਿਸਥਾਰ-ਪੂਰਵਕ ਸਾਂਝਾ ਕੀਤਾ ਗਿਆ। ਇਸ ਮੌਕੇ ’ਤੇ ਸਭ ਇਕੱਤਰ ਸਾਥੀਆਂ ਨੇ ਕਵਿਤਾਵਾਂ, ਚੁਟਕਲੇ ਤੇ ਗੀਤਾਂ ਨਾਲ ਖੂਬ ਮਨੋਰੰਜਨ ਵੀ ਕੀਤਾ। ਮੀਟਿੰਗ ਵਿੱਚ ਸ੍ਰੀ ਜੈਕਬ ਪਰਤਾਪ (ਡੀ. ਐਲ. ਸੀ.(ਰਿ:), ਸ: ਸੁਖਜਿੰਦਰ ਸਿੰਘ (ਏ. ਐਲ. ਸੀ.(ਰਿ:), ਸ੍ਰ. ਬਲਵਿੰਦਰ ਸਿੰਘ ਰੰਗੀ (ਏ. ਐਲ. ਸੀ.(ਰਿ:), ਸ੍ਰੀ ਰਾਜ ਕੁਮਾਰ ਗਰਗ (ਏ. ਐਲ. ਸੀ.(ਰਿ:), ਸ੍ਰ. ਸਾਧੂ ਸਿੰਘ (ਏ. ਐਲ. ਸੀ.(ਰਿ:), ਸ੍ਰ. ਅਮਰਜੀਤ ਸਿੰਘ (ਏ. ਐਲ. ਸੀ.(ਰਿ:), ਸ੍ਰ. ਗੁਰਮੇਲ ਸਿੰਘ (ਐਲ. ਸੀ. ਓ. (ਰਿ:), ਸ੍ਰ. ਸਵਰਨ ਸਿੰਘ (ਐਲ. ਸੀ. ਓ (ਰਿ:), ਸ੍ਰੀ ਗੋਰਾ ਲਾਲ ਗਰਗ (ਐਲ. ਸੀ. ਓ (ਰਿ:), ਸ੍ਰ. ਸੁਰਿੰਦਰ ਸਿੰਘ ਛਿੰਦਾ (ਲੇਬਰ ਇੰਸਪੈਕਟਰ (ਰਿ:), ਸ੍ਰੀ ਕਿਸ਼ਨ ਚੰਦ (ਸੁਪਰਡੰਟ (ਰਿ:), ਸ੍ਰ. ਜਸਪਾਲ ਸਿੰਘ (ਲੇਬਰ ਇੰਸਪੈਕਟਰ (ਰਿ:), ਸ੍ਰ. ਮਲਹਾਰਾ ਸਿੰਘ (ਲੇਬਰ ਇੰਸਪੈਕਟਰ (ਰਿ:), ਸ੍ਰ. ਤੇਜਿੰਦਰ ਸਿੰਘ (ਸੁਪਰਡੰਟ (ਰਿ:) ਸਮੇਤ ਹੋਰ ਬਹੁਤ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਭਾਗ ਲਿਆ। ਕੁੱਲ ਮਿਲਾ ਕੇ ਇਹ ਮਿਲਣੀ ਆਪਸੀ ਭਾਈਚਾਰਕ ਸਾਂਝਾਂ ਨੂੰ ਬਰਕਰਾਰ ਰੱਖਣ ਲਈ ਬਹੁਤ ਕਾਰਗਰ ਸਾਬਤ ਹੋਈ।