ਬਰੇਟਾ (ਰੀਤਵਾਲ) ਨਜ਼ਦੀਕੀ ਪਿੰਡ ਕੁਲਰੀਆਂ ਵਿਖੇ ਇੱਕ ਬਾਈਕ ਸਵਾਰ ਵੱਲੋਂ ਇੱਕ ਬਜ਼ੁਰਗ ਔਰਤ ਦੇ ਕੰਨ ਦੀ ਵਾਲ਼ੀ ਲੁੱਟ ਕੇ ਰਫੂ ਚੱਕਰ ਹੋਣ ਦਾ ਸਮਾਚਾਰ ਹੈ । ਇਕੱਤਰ ਕੀਤੀ ਜਾਣਕਾਰੀ ਅਨੁਸਾਰ ਟਿੱਬਾ ਬਸਤੀ ਦੀ ਦਲੀਪ ਕੌਰ 60 ਸਾਲਾ ਬਜ਼ੁਰਗ ਔਰਤ ਦੁਪਿਹਰ ਦੇ ਸਮੇਂ ਨਾਲ ਦੇ ਘਰ ਚੋਂ ਆਪਣੇ ਘਰ ਜਾ ਰਹੀ ਸੀ ਤਾਂ ਅਚਾਨਕ ਇੱਕ ਬਾਇਕ ਸਵਾਰ ਆਇਆ ਤੇ ਬਜ਼ੁਰਗ ਔਰਤ ਦੇ ਇੱਕ ਕੰਨ ਚੋਂ ਸੋਨੇ ਦੀ ਵਾਲ਼ੀ ਲੁੱਟ ਕੇ ਫਰਾਰ ਹੋ ਗਿਆ । ਗਲੀ ‘ਚ ਰੋਲਾ ਵੀ ਪਾਇਆ ਗਿਆ ਪਰ ਬਾਈਕ ਸਵਾਰ ਭੱਜਣ ਵਿੱਚ ਸਫਲ ਹੋ ਗਿਆ । ਵਾਲ਼ੀ ਦੀ ਕੀਮਤ ਸੱਤ ਅੱਠ ਹਜ਼ਾਰ ਦੇ ਕਰੀਬ ਦੱਸੀ ਜਾ ਰਹੀ ਹੈ । ਦੂਜੇ ਪਾਸੇ ਕੁਲਰੀਆਂ ਪੁਲਿਸ ਨੇ ਪੀੜ੍ਹਤਾਂ ਦੀ ਸ਼ਿਕਾਇਤ ਤੇ ਲੁਟੇਰਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ । ਉਨ੍ਹਾਂ ਕਿਹਾ ਕਿ ਜਲਦ ਹੀ ਇਹ ਬਾਇਕ ਸਵਾਰ ਵਿਅਕਤੀ ਪੁਲਿਸ ਦੀ ਗ੍ਰਿਫਤ ‘ਚ ਹੋਵੇਗਾ । ਸਮਾਜਸੇਵੀ ਲੋਕਾਂ ਦਾ ਕਹਿਣਾ ਹੈ ਕਿ ਬਰੇਟਾ ਇਲਾਕੇ ‘ਚ ਆਏ ਦਿਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਕਿ ਚਿੰਤਾ ਦਾ ਵਿਸ਼ਾ ਹਨ । ਉਨ੍ਹਾਂ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਘੁੰਮ ਰਹੇ ਅਜਿਹੇ ਲੁਟੇਰਿਆਂ ਨੂੰ ਜਲਦ ਫੜਿਆ ਜਾਵੇ।